20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜਿੱਤਣ ਉਪਰੰਤ ਪ੍ਰਧਾਨ ਪਨੇਸਰ ਅਤੇ ਟੀਮ ਨੇ ਅਹੁਦੇ ਸੰਭਾਲੇ ਵਕੀਲ ਭਾਈਚਾਰੇ ਨੇ ਕੀਤਾ ਸਵਾਗਤ

ਅੰਮ੍ਰਿਤਸਰ, 14 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ’ਚ ਲਗਾਤਾਰ ਦੂਜੀ ਵਾਰ ਵੱਡੇ ਫਰਕ ਨਾਲ ਪ੍ਰਧਾਨ ਚੁਣੇ ਗਏ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਸਮੇਤ ਸਮੁਚੀ ਟੀਮ ਨੇ ਅੱਜ ਇਥੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲ ਲਿਆ ਹੈ। ਇਸ ਉਪਰੰਤ ਉਨ੍ਹਾਂ ਵਲੋਂ ਸਮੂਹ ਵਕੀਲ ਭਾਈਚਾਰੇ ਦੇ ਚੈਬਰਾਂ ’ਚ ਜਾ ਕੇ ਧੰਨਵਾਦ ਵੀ ਕੀਤਾ ਗਿਆ ਤੇ ਵਕੀਲਾਂ ਵਲੋਂ ਉਨ੍ਹਾਂ ਸਮੇਤ ਸਮੁਚੀ ਟੀਮ ਦਾ ਢੋਲ ਢਮਕਿਆਂ ਨਾਲ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ’ਚ ਲਗਾਤਾਰ ਦੂਜੀ ਵਾਰ ਵੱਡੇ ਫਰਕ ਨਾਲ ਪ੍ਰਧਾਨ ਚੁਣੇ ਗਏ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਸਮੇਤ ਸਮੁਚੀ ਟੀਮ ਨੇ ਅੱਜ ਇਥੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲ ਲਿਆ ਹੈ। ਇਸ ਉਪਰੰਤ ਉਨ੍ਹਾਂ ਵਲੋਂ ਸਮੂਹ ਵਕੀਲ ਭਾਈਚਾਰੇ ਦੇ ਚੈਬਰਾਂ ’ਚ ਜਾ ਕੇ ਧੰਨਵਾਦ ਵੀ ਕੀਤਾ ਗਿਆ ਤੇ ਵਕੀਲਾਂ ਵਲੋਂ ਉਨ੍ਹਾਂ ਸਮੇਤ ਸਮੁਚੀ ਟੀਮ ਦਾ ਢੋਲ ਢਮਕਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਰਾਂ ਨਾਲ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਮੋਮੀ ਮੀਤ ਪ੍ਰਧਾਨ (ਔਰਤ) ਲਈ ਦਵਿੰਦਰ ਕੌਰ ਬੇਦੀ ਜੇਤੂ ਰਹੇ । ਸਕੱਤਰ ਵਜੋਂ ਸੰਨਪ੍ਰੀਤ ਸਿੰਘ ਮਾਨ ਚੁਣੇ ਗਏ ਜੁਆਇੰਟ ਸੈਕਟਰੀ ਲਈ ਸੌਰਵ ਸ਼ਰਮਾ, ਖਜਾਨਚੀ ਲਈੇ ਕਪਿਲ ਸ਼ਰਮਾ , ਸੁਨੈਣਾ ਸੋਨੀ, ਕਾਰਜ਼ਕਾਰੀ ਮੈਂਬਰਾਂ ’ਚ ਸੁਖਚੈਨ ਸਿੰਘ, ਸ੍ਰੀਮਤੀ ਗੀਤਾਂਜਲੀ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਪਨੇਸਰ ਨੇ ਕਿਹਾ ਕਿ ਇਹ ਜਿੱਤ ਸਮੁਚੇ ਵਕੀਲ ਭਾਈਚਾਰੇ ਦੀ ਜਿੱਤ ਹੈ ਅਤੇ ਉਹ ਹਮੇਸ਼ਾਂ ਹੀ ਵਕੀਲ ਭਾਈਚਾਰੇ ਦੀਆਂ ਮੰਗਾਂ ਲਈ ਆਵਾਜ ਉਠਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਬਾਰ ਵਿਖੇ ਪ੍ਰੋਗਰਾਮ ਕਰਵਾ ਕੇ ਨਵੇਂ ਮਿੱਥੇ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਵਕੀਲਾਂ ਦੇ ਚੈਂਬਰ ਕੰਪਲੈਕਸ ਸਮੂਹ ਬਣਾਏ ਜਾਣ ਦਾ ਵੀ ਉਦਘਾਟਨ ਜਲਦ ਹੀ ਕਰਵਾਇਆ ਜਾਵੇਗਾ, ਜਿਸ ਨਾਲ ਨਵੇਂ ਵਕੀਲਾਂ ਲਈ ਚੈਂਬਰ ਦੀ ਸਮਸਿਆ ਦਾ ਸਮਾਧਾਨ ਹੋਵੇਗਾ। ਉਨ੍ਹਾਂ ਕਿਹਾ ਕਿ ਵੱਡੀ ਤਾਦਾਦ ’ਚ ਵੋਟਾ ਪਾ ਵਕੀਲ ਭਾਈਚਾਰੇ ਵਲੋਂ ਜੋ ਵਿਸ਼ਵਾਸ ਉਨ੍ਹਾਂ ਪ੍ਰਤੀ ਪ੍ਰਗਟਾਇਆ ਗਿਆ ਹੈ ਉਹ ਉਸ ਲਈਂ ਹਮੇਸ਼ਾ ਰਿਣੀ ਰਹਿਣਗੇ ਤੇ ਬਾਰ ਐਸੋਸੀਏਸ਼ਨ ਤੇ ਵਕੀਲ ਭਾਈਚਾਰੇ ਦੀ ਭਲਾਈ ਲਈ ਕੰਮਾਂ ਪ੍ਰਤੀ ਹਮੇਸ਼ਾ ਤਤਪਰ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਮਨਾਇਆ ਜਾਵੇਗਾ ਭੱਟ (ਭਾਟ) ਸਾਹਿਬਾਨ ਦਾ ਗੁਰੂ ਸਾਹਿਬ ਨਾਲ ਮਿਲਾਪ ਦ... ਅਗਲੀ ਖ਼ਬਰ ਮਲੋਟ (ਮੁਕਤਸਰ) ਤੋਂ ਆਏ ਸ਼ਰਧਾਲੂ ਦਾ ਮੋਟਰਸਾਈਕਲ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਚੋਰੀ
Ad Position 24