ਵੇਰਕਾ ਦੀ ਗੁਰੂ ਨਗਰ ਕਾਲੋਨੀ ਵਿਖੇ ਖ਼ਸਤਾਹਾਲ ਟ੍ਰਾਂਸਫਾਰਮਰ ਕਾਰਨ ਖੱਜਲ-ਖੁਆਰ ਹੋ ਰਹੇ ਲੋਕ
ਵੇਰਕਾ, 7 ਅਗਸਤ (ਲਖਵਿੰਦਰ ਸਿੰਘ)-ਪਾਵਰਕਾਮ ਦੀ ਸਬ ਡਿਵੀਜ਼ਨ ਈਸਟ (ਵੇਰਕਾ) ਦੇ ਅਧੀਨ ਆਉਂਦੀ ਗੁਰੂ ਨਗਰ ਕਲੌਨੀ ਦੇ ਨਿਵਾਸੀ ਇਸ ਅੱਤ ਦੀ ਗਰਮੀ ਦੇ ਮੌਸਮ ਵਿਚ ਅਧਿਕਾਰੀਆਂ ਦੀ ਨਲਾਇਕੀ ਅਤੇ ਅਣਦੇਖੀ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਇਲਾਕੇ ਵਿਚ ਲੱਗਾ 500 ਕੇ.
ਖ
ਖ਼ਸਤਾਹਾਲ ਟ੍ਰਾਂਸਫਾਰਮਰ ਕੋਲ ਖੜ੍ਹੇ ਇਲਾਕਾ ਵਾਸੀ ਪਾਵਰਕਾਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ: ਲਖਵਿੰਦਰ ਸਿੰਘ
08-09-2026
ਵੇਰਕਾ, 7 ਅਗਸਤ (ਲਖਵਿੰਦਰ ਸਿੰਘ)-ਪਾਵਰਕਾਮ ਦੀ ਸਬ ਡਿਵੀਜ਼ਨ ਈਸਟ (ਵੇਰਕਾ) ਦੇ ਅਧੀਨ ਆਉਂਦੀ ਗੁਰੂ ਨਗਰ ਕਲੌਨੀ ਦੇ ਨਿਵਾਸੀ ਇਸ ਅੱਤ ਦੀ ਗਰਮੀ ਦੇ ਮੌਸਮ ਵਿਚ ਅਧਿਕਾਰੀਆਂ ਦੀ ਨਲਾਇਕੀ ਅਤੇ ਅਣਦੇਖੀ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਇਲਾਕੇ ਵਿਚ ਲੱਗਾ 500 ਕੇ.ਵੀ. ਦਾ ਟ੍ਰਾਂਸਫਾਰਮਰ ਬੇਹੱਦ ਬੁਰੀ ਅਤੇ ਖ਼ਸਤਾ ਹਾਲਤ ਵਿਚ ਪਹੁੰਚ ਚੁੱਕਾ ਹੈ, ਪਰ ਕੁੰਭਕਰਨੀ ਨੀਂਦ ਸੁੱਤੇ ਉੱਚ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਜਾਣਕਾਰੀ ਦਿੰਦਿਆਂ ਇਲਾਕਾ ਵਾਸੀ ਅਮਰਜੀਤ ਸਿੰਘ ਅਤੇ ਸੁੱਖਜੀਤ ਸਿੰਘ ਨੇ ਦੱਸਿਆ ਕਿ ਟ੍ਰਾਂਸਫਾਰਮਰ ਦੀਆਂ ਸਾਰੀਆਂ ਲੀਡਾਂ ਪੂਰੀ ਤਰ੍ਹਾਂ ਨਾਲ ਗਲ਼-ਸੜ ਚੁੱਕੀਆਂ ਹਨ, ਜਿਸ ਕਰਕੇ ਰੋਜ਼ਾਨਾ ਹੀ ਇਸ ਦੇ ਫਿਊਜ਼ ਉੱਡ ਜਾਂਦੇ ਹਨ। ਅੱਤ ਦੀ ਪੈ ਰਹੀ ਭਾਰੀ ਗਰਮੀ ਵਿੱਚ ਕਲੌਨੀ ਵਾਸੀਆਂ ਨੂੰ ਅਨੇਕਾਂ ਵਾਰ ਸਾਰੀ-ਸਾਰੀ ਰਾਤ ਹਨ੍ਹੇਰੇ ਵਿਚ ਬਿਨਾਂ ਬਿਜਲੀ ਤੋਂ ਤੜਫ ਕੇ ਗੁਜ਼ਾਰਨੀ ਪੈਂਦੀ ਹੈ, ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਦਾ ਬੁਰਾ ਹਾਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਗੰਭੀਰ ਸਮੱਸਿਆ ਬਾਰੇ ਸਬੰਧਤ ਐਸ.ਡੀ.ਓ. ਨੂੰ ਕਈ ਵਾਰ ਜ਼ੁਬਾਨੀ ਬੇਨਤੀਆਂ ਕੀਤੀਆਂ ਗਈਆਂ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਮਜਬੂਰ ਹੋ ਕੇ 25 ਅਗਸਤ ਨੂੰ ਐਕਸੀਅਨ ਈਸਟ ਮੰਡਲ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ ਗਈ ਸੀ। ਅਫ਼ਸੋਸ ਕਿ ਕਾਫ਼ੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਪਾਵਰਕਾਮ ਦੇ ਬੇਪ੍ਰਵਾਹ ਅਧਿਕਾਰੀਆਂ ਨੇ ਇਸ ਟ੍ਰਾਂਸਫਾਰਮਰ ਦੀ ਮੁਰੰਮਤ ਕਰਵਾਉਣਾ ਵਾਜਬ ਨਹੀਂ ਸਮਝਿਆ। ਕਲੌਨੀ ਵਾਸੀਆਂ ਨੇ ਅਧਿਕਾਰੀਆਂ ਦੇ ਰਵੱਈਏ ‘ਤੇ ਤਿੱਖੇ ਹਮਲੇ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਖ਼ਸਤਾਹਾਲ ਟ੍ਰਾਂਸਫਾਰਮਰ ਦੀ ਮੁਰੰਮਤ ਕਰਵਾ ਕੇ ਠੀਕ ਨਾਂ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀ ਸਬੰਧਤ ਐਕਸੀਅਨ ਦੇ ਦਫ਼ਤਰ ਅੱਗੇ ਧਰਨਾ ਦੇਣ ਅਤੇ ਤਿੱਖਾ ਸੰਘਰਸ਼ ਵਿਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਅਧਿਕਾਰੀਆਂ ਦੀ ਹੋਵੇਗੀ। ਇਸ ਸਬੰਧੀ ਐਕਸੀਅਨ ਈਸਟ ਮੰਡਲ ਨੇ ਕਿਹਾ ਕਿ ਐਸ.ਡੀ.ਓ. ਨੇ ਟ੍ਰਾਂਸਫਾਰਮਰ ਦਾ ਕੰਮ ਕਰਵਾ ਦਿੱਤਾ ਹੈ, ਜਦਕਿ ਸਬੰਧਤ ਐਸ.ਡੀ.ਓ. ਨੇ ਕਿਹਾ ਕਿ ਮੁਰੰਮਤ ਦਾ ਕੁੱਝ ਕੰਮ ਕਰਵਾ ਦਿੱਤਾ ਹੈ ਅਤੇ ਰਹਿੰਦਾ ਕੰਮ ਵੀ ਠੇਕੇਦਾਰ ਕੋਲੋਂ ਜਲਦੀ ਕਰਵਾ ਦਿੱਤਾ ਜਾਵੇਗਾ।