06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਦੋ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਕਰਵਾਈ ਮੁਫ਼ਤ ਸਰਜਰੀ

ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸੈਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਦੋ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ ਕਰਵਾਈ। ਕਲੱਬ ਦੇ ਪ੍ਰਧਾਨ ਇੰਜ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸੈਵਨ ਫੋਕਸ ਏਰੀਆ ਪ੍ਰੋਜੈਕਟ ਤਹਿਤ ਦੋ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ ਕਰਵਾਈ। ਕਲੱਬ ਦੇ ਪ੍ਰਧਾਨ ਇੰਜ. ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ –ਚ ਚਲਾਏ ਜਾ ਰਹੇ ਇਸ ਪ੍ਰੋਜੈਕਟ ਤਹਿਤ ਨਿਰਮਲਜੋਤ ਆਈ ਹਸਪਤਾਲ ਦੇ ਸਰਜਨ ਡਾ: ਭੁਪਿੰਦਰ ਸਿੰਘ ਅਤੇ ਡਾ: ਹਰਮਨਦੀਪ ਸਿੰਘ ਨੇ ਇਕ ਔਰਤ ਤੇ ਇਕ ਲੋੜਵੰਦ ਪੁਰਸ਼ ਦੀ ਅੱਖ ਦਾ ਆਪ੍ਰੇਸ਼ਨ ਕੀਤਾ। ਇਹ ਜਾਣਕਾਰੀ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਪਰਮਜੀਤ ਸਿੰਘ ਅਤੇ ਜਤਿੰਦਰ ਸਿੰਘ ਪੱਪੂ ਨੇ ਸਾਂਝੇ ਤੌਰ ਤੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਗੁਰਬਚਨ ਸਿੰਘ ਨੂੰ ਕਲੱਬ ਦੇ ਬੁਲਾਰੇ ਅਤੇ ਕਮਿਊਨਿਟੀ ਸਰਵਿਸ ਦੇ ਜ਼ਿਲ੍ਹਾ ਸਕੱਤਰ ਅਸ਼ਵਨੀ ਅਵਸਥੀ ਨੇ ਅੱਖ ਦੀ ਸਰਜਰੀ ਲਈ ਰੈਫ਼ਰ ਕੀਤਾ। ਜਦਕਿ ਦੂਜੀ ਮਰੀਜ਼ ਸੁਖਵਿੰਦਰ ਕੌਰ ਨੂੰ ਸਹਾਇਕ ਗਵਰਨਰ ਕੇ. ਐੱਸ. ਚੱਠਾ ਨੇ ਫੈਕੋ ਕੈਟਰੈਕਟ ਸਰਜਰੀ ਲਈ ਰੈਫ਼ਰ ਕੀਤਾ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਆਸਥਾ ਵਲੋਂ ਦੋਵਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਤੋਂ ਬਾਅਦ ਦਵਾਈਆਂ ਦੇ ਕੇ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਅਸਿਸਟੈਂਟ ਗਵਰਨਰ ਕੇ. ਐੱਸ. ਚੱਠਾ, ਸਹਾਇਕ ਗਵਰਨਰ ਵਰਨ ਕੱਕੜ, ਅਸ਼ਵਨੀ ਅਵਸਥੀ, ਪਰਮਜੀਤ ਸਿੰਘ, ਡਾ: ਗਗਨਦੀਪ ਸਿੰਘ, ਅਮਨ ਸ਼ਰਮਾ, ਗੁਰਮੀਤ ਸਿੰਘ ਹੀਰਾ ਅਤੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਤਿੰਨ ਦਿਨਾਂ ਵੋਟਰ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਕੈਂਪ ਸਮਾਪਤ ਅਗਲੀ ਖ਼ਬਰ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ‘ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ’ ਨਾਲ ਸਨਮਾਨਿਤ
Ad Position 24