ਜੀ.ਐੱਨ.ਡੀ.ਯੂ. ਵੇਰਕਾ ਕਾਲਜ ਦੀ ਕਿਰਨਜੋਤ ਕੌਰ ਨੇ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਹਾਸਿਲ ਕੀਤਾ ਚੌਥਾ ਸਥਾਨ
ਵੇਰਕਾ, 1 ਸਤੰਬਰ (ਲਖਵਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਦੀ ਬੀ. ਏ.
ਵੇਰਕਾ, 1 ਸਤੰਬਰ (ਲਖਵਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਦੀ ਬੀ.ਏ. ਸਮੈਸਟਰ ਦੂਜਾ ਦੀ ਹੋਣਹਾਰ ਵਿਦਿਆਰਥਣ ਕਿਰਨਜੋਤ ਕੌਰ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਲਿਸਟ ਵਿਚ ਚੌਥਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਕਿਰਨਜੋਤ ਕੌਰ ਨੇ 10.00 ’ਚੋਂ 8.61 ਹਾਸਿਲ ਕਰਕੇ ਯੂਨੀਵਰਸਿਟੀ ਵਿਚੋਂ ਚੌਥਾ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਪ੍ਰੀਤ ਸਿੰਘ ਨੇ ਵਿਦਿਆਰਥਣ ਕਿਰਨਜੋਤ ਕੌਰ, ਉਸ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ। ਡਾ. ਸੁਖਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਕੁਸ਼ਲ ਅਗਵਾਈ ਹੇਠ ਵੇਰਕਾ ਵਿਖੇ ਚੱਲ ਰਹੇ ਇਸ ਕਾਂਸਟੀਚੂਐਂਟ ਕਾਲਜ ਵਿਚ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਰਵਪੱਖੀ ਵਿਕਾਸ ਲਈ ਢੁੱਕਵਾਂ ਮਾਹੌਲ ਅਤੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ । 01 ਏਐਸਆਰ34 ਵਿਦਿਆਰਥਣ ਕਿਰਨਜੋਤ ਕੌਰ।