02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜਾਇਦਾਦੀ ਝਗੜੇ ਕਾਰਨ ਇਕ ਵਿਅਕਤੀ ਨੇ ਅੱਗ ਲਾ ਕੇ ਕੀਤੀ ਖੁਦਕੁਸ਼ੀ, ਭੈਣ ਤੇ ਜੀਜੇ ਖਿਲਾਫ਼ ਮਾਮਲਾ ਦਰਜ

ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)- ਭੈਣ ਭਰਾ ਦੇ ਜਾਇਦਾਦੀ ਝਗੜੇ ਕਾਰਨ ਦੁਖੀ ਹੋਏ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ, ਜਿਸ ਉਪਰੰਤ ਪੁਲਿਸ ਵਲੋਂ ਉਸਦੀ ਸਕੀ ਭੈਣ ਤੇ ਜੀਜੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਖਵਿੰਦਰ ਕੌਰ ਵਾਸੀ ਪੁਰਾਣੀ ਚੁੰਗੀ ਤਰਨ ਤਾਰਨ ਰੋਡ ਨੇ ਦੱਸਿਆ ਕਿ ਉਸ ਦਾ ਪਤੀ ਪਲਵਿੰਦਰ ਸਿੰਘ ਪੇਸ਼ੇ ਵਜੋਂ ਪਾਠੀ ਸਿੰਘ ਦੀ ਡਿਊਟੀ ਕਰਦਾ ਸੀ ਜੋ ਕਿ ਘਰੋਂ ਪਾਠ ਦੀ ਰੋਲ ਲਾਉਣ ਲਈ ਕਹਿ ਕੇ ਨਿਕਲਿਆ ਸੀ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)- ਭੈਣ ਭਰਾ ਦੇ ਜਾਇਦਾਦੀ ਝਗੜੇ ਕਾਰਨ ਦੁਖੀ ਹੋਏ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ, ਜਿਸ ਉਪਰੰਤ ਪੁਲਿਸ ਵਲੋਂ ਉਸਦੀ ਸਕੀ ਭੈਣ ਤੇ ਜੀਜੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਖਵਿੰਦਰ ਕੌਰ ਵਾਸੀ ਪੁਰਾਣੀ ਚੁੰਗੀ ਤਰਨ ਤਾਰਨ ਰੋਡ ਨੇ ਦੱਸਿਆ ਕਿ ਉਸ ਦਾ ਪਤੀ ਪਲਵਿੰਦਰ ਸਿੰਘ ਪੇਸ਼ੇ ਵਜੋਂ ਪਾਠੀ ਸਿੰਘ ਦੀ ਡਿਊਟੀ ਕਰਦਾ ਸੀ ਜੋ ਕਿ ਘਰੋਂ ਪਾਠ ਦੀ ਰੋਲ ਲਾਉਣ ਲਈ ਕਹਿ ਕੇ ਨਿਕਲਿਆ ਸੀ । ਉਸ ਨੂੰ ਬਾਅਦ ’ਚ ਪਤਾ ਲੱਗਿਆ ਕਿ ਉਹ ਆਪਣੀ ਭੈਣ ਸੁਮਨ ਤੇ ਜੀਜੇ ਪ੍ਰੇਮ ਸਿੰਘ ਦੇ ਘਰ ਐਸਮਾ ਅਸਟੇਟ ਰਾਮ ਤੀਰਥ ਰੋਡ ਜਾ ਕੇ ਉਸਨੇ ਖੁਦ ਨੂੰ ਅੱਗ ਲਗਾ ਲਈ ਹੈ ਅਤੇ ਉਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਗੁਰੂ ਰਾਮ ਦਾਸ ਹਸਪਤਾਲ ਵੱਲ੍ਹਾ ਵਿਖੇ ਇਲਾਜ ਕਰਵਾਇਆ ਗਿਆ ਜਿਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਉਸਨੇ ਆਪਣੀ ਭੈਣ ਤੇ ਜੀਜੇ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਸ ਨੇ ਦੱਸਿਆ ਕਿ ਉਸਦੇ ਪਤੀ ਦਾ ਆਪਣੀ ਭੈਣ ਨਾਲ ਜਾਇਦਾਦੀ ਝਗੜਾ ਸੀ ਤੇ ਉਸਦੇ ਪਤੀ ਨੇ ਦੱਸਿਆ ਸੀ ਕਿ ਉਸਦੀ ਭੈਣ ਨੇ ਵਸੀਅਤ ਆਪਣੇ ਨਾਮ ਕਰਵਾ ਕੇ ਜਾਇਦਾਦ ਆਪਣੇ ਨਾਮ ਕਰਵਾ ਕੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਦੇਣਾ ਹੈ।
Ad Position 22
No active advertisement
ਪਿਛਲੀ ਖ਼ਬਰ ਟਰਾਲੇ ਵਲੋਂ ਸਾਈਕਲ ਰੇਹੜੀ ਨੂੰ ਜ਼ਬਰਦਸਤ ਫੇਟ ਮਾਰਨ ਕਾਰਨ ਨਾਬਾਲਗ ਲੜਕੇ ਦੀ ਮੌਤ ਅਗਲੀ ਖ਼ਬਰ ਪੰਜਾਬੀ ਅਕਾਦਮੀ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ ਦੇ ‘450 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਿਤ ਗੁਰੂ ਨਗਰੀ ’ਚ ਕਰਵਾਈ ਜਾਵੇਗ...
Ad Position 24