01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੂਰਜ ਢਲਦੇ ਹੀ ਐਲੀਵੇਟਿਡ ਰੋਡ ਅਤੇ ਤਾਰਾਂ ਵਾਲਾ ਪੁਲ ਓਵਰਬ੍ਰਿਜ ’ਤੇ ਛਾ ਜਾਂਦਾ ਹੈ ਹਨੇਰਾ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਵਾਰਦਾਤਾਂ ਤੇ ਹਾਦਸਿਆਂ ’ਚ ਹੁੰਦਾ ਹੈ ਵਾਧਾ

ਅੰਮ੍ਰਿਤਸਰ, 31 ਅਗਸਤ (ਹਰਮਿੰਦਰ ਸਿੰਘ)-ਇਤਿਹਾਸਕ ਅਤੇ ਧਾਰਮਿਕ ਨਗਰੀ ਅੰਮ੍ਰਿਤਸਰ ਦੀ ਪ੍ਰਸਿੱਧੀ ਵਿਸ਼ਵ ਭਰ ’ਚ ਹੈ। ਇਥੇ ਹਰ ਰੋਜ਼ ਲੱਖਾਂ ਸ਼ਰਧਾਲੂ ਅਤੇ ਸੈਲਾਨੀ ਇਸ ਨਗਰੀ ’ਚ ਦੇਸ਼ ਵਿਦੇਸ਼ ਤੋਂ ਆਉਂਦੇ ਹਨ ।

Ad Position 21
No active advertisement
ਥਾਣਾ ਸਦਰ ਦੀ ਵਧੀਕ ਐੱਸ.ਐੱਚ.ਓ. ਨੂੰ ਭੇਜਿਆ ਪੁਲਿਸ ਲਾਈਨ: ਸੀ. ਪੀ. ਵਲੋਂ 72 ਪੁਲਿਸ ਮੁਲਾਜਮਾਂ ਦੇ ਕੀਤੇ ਤੁਰੰਤ ਪ੍ਰਭਾਵ ਨਾਲ ਤਬਾਦਲੇ 01-09-2026
ਅੰਮ੍ਰਿਤਸਰ, 31 ਅਗਸਤ (ਹਰਮਿੰਦਰ ਸਿੰਘ)-ਇਤਿਹਾਸਕ ਅਤੇ ਧਾਰਮਿਕ ਨਗਰੀ ਅੰਮ੍ਰਿਤਸਰ ਦੀ ਪ੍ਰਸਿੱਧੀ ਵਿਸ਼ਵ ਭਰ ’ਚ ਹੈ। ਇਥੇ ਹਰ ਰੋਜ਼ ਲੱਖਾਂ ਸ਼ਰਧਾਲੂ ਅਤੇ ਸੈਲਾਨੀ ਇਸ ਨਗਰੀ ’ਚ ਦੇਸ਼ ਵਿਦੇਸ਼ ਤੋਂ ਆਉਂਦੇ ਹਨ । ਪਰ ਜਿਸ ਤਰ੍ਹਾਂ ਦਾ ਇਹ ਜਗਮਗਾਉਂਦਾ ਹੋਣਾ ਚਾਹੀਦਾ ਹੈ। ਉਸ ਤਰ੍ਹਾਂ ਦਾ ਇਸ ਸ਼ਹਿਰ ਨੂੰ ਬਣਾਉਣ ਲਈ ਨਗਰ ਨਿਗਮ ਲੱਖ ਯਤਨਾਂ ਦੇ ਬਾਵਜੂਦ ਪੱਛੜ ਕੇ ਚੱਲ ਰਿਹਾ ਹੈ। ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ, ਪੁਲਾਂ ’ਤੇ ਵਧੇਰੇ ਕਰਕੇ ਸਟਰੀਟ ਲਾਈਟਾਂ ਬੰਦ ਰਹਿਣ ਕਰਕੇ ਉਥੇ ਸੂਰਜ ਢੱਲਣ ਤੋਂ ਹਨ੍ਹੇਰਾ ਛਾ ਜਾਂਦਾ ਹੈ । ਇਸ ਹਨ੍ਹੇਰੇ ਦਾ ਸਹਾਰਾ ਲੈ ਕੇ ਸਮਾਜ ਵਿਰੋਧੀ ਅਨਸਰ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇ ਜਾਂਦੇ ਹਨ ਅਤੇ ਕਈ ਵਾਰ ਇਹ ਹਨ੍ਹੇਰਾ ਹਾਦਸਿਾਂ ਦਾ ਕਾਰਨ ਵੀ ਬਣਦਾ ਹੈ । ਅਜਿਹੀ ਹੀ ਹੈ ਅੰਮ੍ਰਿਤਸਰ ਭੰਡਾਰੀ ਪੁਲ ਤੋਂ ਅਲਫਾ ਵੰਨ ਮਾਲ ਤੱਕ ਜਾਣ ਵਾਲੀ ਐਲੀਵੇਟਿਡ ਰੋਡ, ਤਾਰਾਂ ਵਾਲਾ ਪੁਲ ਦੇ ਉਪਰ ਬਣਿਆ ਓਵਰ ਬ੍ਰਿਜ ਜਿਥੇ ਵਧੇਰੇ ਕਰਕੇ ਸਟਰੀਟ ਲਾਈਟਾਂ ਬੰਦ ਹਨ । ਇਥੋਂ ਤੱਕ ਜਿਸ ਭੰਡਾਰੀ ਪੁਲ ’ਤੇ ਐਲੀਵੇਟਿਡ ਰੋਡ ਮਿਲਦਾ ਹੈ ਉਥੇ ਲੱਗੀ ਹਾਈ ਮਾਸਟ ਲਾਈਟ ਵੀ ਬੰਦ ਹੈ । ਐਲੀਵੇਟਿਡ ਰੋਡ ਅਤੇ ਉਕਤ ਓਵਰ ਬ੍ਰਿਜ ਦੇ ਉਪਰ ਹਨ੍ਹੇਰਾ ਹੋਣ ਕਰਕੇ ਅਕਸਰ ਹੀ ਇਥੇ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਜਿਹੀ ਗੱਲ ਹੈ। ਇਨ੍ਹਾਂ ਪੁਲਾਂ ਦੇ ਕਈ ਹਿੱਸਿਆਂ ਤੋਂ ਚੋਰ ਸਟਰੀਟ ਲਾਈਟ ਵਾਲੀ ਤਾਰ ਹੀ ਚੋਰੀ ਕਰਕੇ ਲੈ ਗਏ ਹਨ । ਜਿਸ ਕਾਰਨ ਬਹੁਤ ਸਾਰੀਆਂ ਜਗ੍ਹਾ ਤੋਂ ਸਟਰੀਟ ਲਾਈਟਾਂ ਦਾ ਬਿਜਲੀ ਕੁਨੈਕਸ਼ਨ ਟੁੱਟਾ ਹੋਇਆ ਹੈ। ਬਿਜਲੀ ਸਪਲਾਈ ਨਾ ਮਿਲਣ ਕਾਰਨ ਇਨ੍ਹਾਂ ਪੁਲਾਂ ’ਤੇ ਸਟਰੀਟ ਲਾਈਟਾਂ ਬੰਦ ਹਨ। ਜਲੰਧਰ ਵਾਲੇ ਪਾਸਿਓਂ ਅੰਮ੍ਰਿਤਸਰ ’ਚ ਦਾਖਲ ਹੋਣ ਵਾਲੇ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਵਧੇਰੇ ਕਰਕੇ ਸੈਲਾਨੀ ਅਤੇ ਸ਼ਰਧਾਲੂ ਇਨ੍ਹਾਂ ਪੁੱਲਾਂ ਤੋਂ ਹੋ ਕੇ ਹੀ ਪਹੁੰਚਦੇ ਹਨ । ਜਿਨ੍ਹਾਂ ਨੂੰ ਹਨ੍ਹੇਰੇ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਉਤਰਨ ਵਾਲੇ ਰਸਤੇ ਦਾ ਵੀ ਪਤਾ ਨਹੀਂ ਲੱਗਦਾ ਜਿਸ ਕਾਰਨ ਉਹ ਰਸਤਾ ਭੁੱਲ ਜਾਂਦੇ ਹਨ । ਇਸ ਤੋਂ ਇਲਾਵਾ ਹਨ੍ਹੇਰਾ ਹੋਣ ਕਰਕੇ ਅਕਸਰ ਹੀ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਇਥੇ ਨਿੱਤ ਦਿਨ ਲੁੱਟ ਦੀਆਂ ਵਾਰਦਾਤਾਂ ਹੋਈਆਂ ਆਮ ਹੀ ਗੱਲ ਹੈ । ਇਸ ਸਬੰਧ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਐਲੀਵੇਟਿਡ ਰੋਡ ਅਤੇ ਤਾਰਾਂ ਵਾਲਾ ਪੁਲ ਓਵਰ ਬ੍ਰਿਜ ਤੋਂ ਕਈ ਵਾਰ ਸਟਰੀਟ ਲਾਈਟ ਦੀ ਕੇਬਲ ਚੋਰੀ ਹੋ ਚੁੱਕੀ ਹੈ ਅਤੇ ਨਗਰ ਨਿਗਮ ਵਲੋਂ ਇਥੇ ਕਈ ਵਾਰ ਨਵੀਂ ਕੇਬਲ ਪਾਈ ਗਈ ਹੈ ਪਰ ਬਾਰ ਬਾਰ ਇਹ ਕੇਬਲ ਚੋਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਉਸ ’ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਪੁਲਾਂ ਤੋਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਕਸ਼ੈ ਸ਼ਰਮਾ ਦੇ ਘਰ ਮਿਲਣ ਪਹੁੰਚੇ ਭਾਜਪਾ ਆਗੂ ਵਿਜੈ ਸਾਂਪਲਾ ਅਗਲੀ ਖ਼ਬਰ ਅੰਮ੍ਰਿਤਸਰ ਨੂੰ ਪੰਜਾਬ ਸਰਕਾਰ ਨੇ ਬਣਾਇਆ ਕੂੜੇ ਦੀ ਰਾਜਧਾਨੀ- ਤਰੁਣ ਚੁੱਘ ਝਬਾਲ ਰੋਡ ’ਤੇ 1.5 ਮੀਟ੍ਰਿਕ ਟਨ ਕੂੜਾ ਸਰਕਾ...
Ad Position 24