ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਜੈਕਾਰਿਆਂ ਦੀ ਗੂੰਜ ’ਚ ਵਿਸ਼ੇਸ਼ ਰੇਲਗੱਡੀ ਰਵਾਨਾ
ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਅੱਜ ਦੇਰ ਸ਼ਾਮ ਅੰਮ੍ਰਿਤਸਰ ਤੋਂ ਵਿਸ਼ੇਸ਼ ਰੇਲਗੱਡੀ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਈ। ਇਸ ਮੌਕੇ ਭਾਜਪਾ ਆਗੂ ਮਨਜੀਪ ਸਿੰਘ ਮੰਨਾ, ਅਮਰਪਾਲ ਸਿੰਘ ਬੋਨੀ, ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਇਸ ਵਿਸ਼ੇਸ਼ ਮੌਕੇ ’ਤੇ ਮੌਜੂਦ ਸਨ, ਜਿਨ੍ਹਾਂ ਨੇ ਹਰੀ ਝੰਡੀ ਦਿਖਾ ਕੇ ਗੱਡੀ ਨੂੰ ਰਵਾਨਾ ਕੀਤਾ।
ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਅੱਜ ਦੇਰ ਸ਼ਾਮ ਅੰਮ੍ਰਿਤਸਰ ਤੋਂ ਵਿਸ਼ੇਸ਼ ਰੇਲਗੱਡੀ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਈ। ਇਸ ਮੌਕੇ ਭਾਜਪਾ ਆਗੂ ਮਨਜੀਪ ਸਿੰਘ ਮੰਨਾ, ਅਮਰਪਾਲ ਸਿੰਘ ਬੋਨੀ, ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਇਸ ਵਿਸ਼ੇਸ਼ ਮੌਕੇ ’ਤੇ ਮੌਜੂਦ ਸਨ, ਜਿਨ੍ਹਾਂ ਨੇ ਹਰੀ ਝੰਡੀ ਦਿਖਾ ਕੇ ਗੱਡੀ ਨੂੰ ਰਵਾਨਾ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਵਿਸ਼ੇਸ਼ ਰੇਲਗੱਡੀ ਚਲਾਈ ਹੈ, ਜਿਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਉਮੀਦ ਪ੍ਰਗਵਾਈ ਕਿ ਭਵਿੱਖ ’ਚ ਵੀ ਰੇਲਵੇ ਵਲੋਂ ਅਜਿਹਾ ਉਪਰਾਲਾ ਕੀਤਾ ਜਾਂਦਾ ਰਹੇਗਾ। ਅੰਮ੍ਰਿਤਸਰ ਤੋਂ ਇਸ ਵਿਸ਼ੇਸ਼ ਰੇਲਗੱਡੀ ਨੰਬਰ-04642 ਦੇ ਚੱਲਣ ਦਾ ਨਿਰਧਾਰਿਤ ਸਮਾਂ 8:10 ਸੀ, ਲੇਕਿਨ ਇਹ ਗੱਡੀ 48 ਘੰਟੇ ਦੇਰੀ ਨਾਲ 8:58 ਵਜੇ ਪਲੇਟਫਾਰਮ ਨੰਬਰ 5 ਤੋਂ ਰਵਾਨਾ ਹੋਈ, ਜਿਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਵੀ ਸਾਹਮਣਾ ਕਰਨਾ ਪਿਆ । ਇਹ ਗੱਡੀ ਆਪਣੇ 38 ਘੰਟੇ 50 ਮਿੰਟ ਦੇ ਸਫਰ ਤੋਂ ਬਾਅਦ ਸਵੇਰੇ 11:00 ਵਜੇ ਹਜ਼ੂਰ ਸਾਹਿਬ ਨਾਂਦੇੜ ਪਹੁੰਚੇਗੀ। ਉਕਤ ਗੱਡੀ ’ਚ 18 ਸੈਕਿੰਡ ਕਲਾਸ ਸਲੀਪਰ ਕੋਚ ਅਤੇ 4 ਜਨਰਲ ਕਲਾਸ ਕੋਚ ਮੌਜੂਦ ਸਨ, ਜਿਨ੍ਹਾਂ ’ਚ ਸਲੀਪਰ ਕੋਚ ਪੂਰੀ ਤਰ੍ਹਾਂ ਨਾਲ ਬੁੱਕ ਸਨ। ਵਾਪਸੀ ਦੀ ਯਾਤਰਾ ’ਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਇਹ ਗੱਡੀ ਨੰਬਰ-04641 ਮਿਤੀ-06/09/2026 ਨੂੰ ਰਾਤ 9:00 ਵਜੇ ਰਵਾਨਾ ਹੋਵੇਗੀ ਅਤੇ 38 ਘੰਟਿਆਂ ਬਾਅਦ ਸਵੇਰੇ 11:20 ਵਜੇ 20 ਮਿੰਟ ’ਤੇ ਅੰਮ੍ਰਿਤਸਰ ਪਹੁੰਚੇਗੀ। ਇਹ ਰਿਜ਼ਰਵਡ ਸਪੈਸ਼ਲ ਗੱਡੀ ਰਸਤੇ ’ਚ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਪਾਣੀਪਤ, ਦਿੱਲੀ ਸਫਦਰਜੰਗ, ਪਲਵਲ, ਮਥੁਰਾ, ਆਗਰਾ ਕੈਂਟ, ਗਵਾਲੀਅਰ, ਵੀਰਾਂਗਨਾ ਲਕਸ਼ਮੀਬਾਈ ਝਾਂਸੀ, ਬੀਨਾ, ਭੋਪਾਲ, ਇਟਾਰਸੀ, ਖੰਡਵਾ, ਭੁਸਾਵਲ, ਮਨਮਾਡ, ਨਾਗਰਸੋਲ, ਛਤਰਪਤੀ ਸੰਭਾਜੀਨਗਰ, ਜਾਲਨਾ, ਪਰਭਾਨੀ ਅਤੇ ਪੂਰਨਾ ਸਟੇਸ਼ਨ ਵਿਖੇ ਦੋਵੇਂ ਦਿਸ਼ਾਵਾਂ ‘ਚ ਰੁਕੇਗੀ।