26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੁਲਿਸ ਡੀ . ਏ . ਵੀ . ਪਬਲਿਕ ਸਕੂਲ ਵਿਖੇ ਵੇਦ ਪ੍ਰਚਾਰ ਹਫ਼ਤਾ ਮਨਾਇਆ

ਅੰਮ੍ਰਿਤਸਰ, 25 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਮਹਾਂਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਦੇ ਆਦਰਸ਼ਾਂ, ਮਹਾਨ ਸ਼ਖ਼ਸੀਅਤ ਅਤੇ ਵੈਦਿਕ ਵਿਚਾਰਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਅਤੇ ਉਨ੍ਹਾਂ ’ਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਪੁਲਿਸ ਡੀ. ਏ.

Ad Position 21
No active advertisement
ਅਜੀਤ ਡੈਸਕ 26-08-2026
ਅੰਮ੍ਰਿਤਸਰ, 25 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਮਹਾਂਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਦੇ ਆਦਰਸ਼ਾਂ, ਮਹਾਨ ਸ਼ਖ਼ਸੀਅਤ ਅਤੇ ਵੈਦਿਕ ਵਿਚਾਰਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਅਤੇ ਉਨ੍ਹਾਂ ’ਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਮੁਕੇਸ਼ ਗੁਪਤਾ ਦੀ ਪ੍ਰਧਾਨਗੀ ਹੇਠ 22 ਅਗਸਤ ਤੋਂ 28 ਅਗਸਤ ਤੱਕ ‘ਵੇਦ ਪ੍ਰਚਾਰ ਹਫ਼ਤਾ’ ਮਨਾਇਆ ਜਾ ਰਿਹਾ ਹੈ। ਹਫ਼ਤਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵੇਦਾਂ ਦੇ ਗਿਆਨ, ਸਵਾਮੀ ਦਯਾਨੰਦ ਦੀਆਂ ਸਿੱਖਿਆਵਾਂ ਅਤੇ ਵਾਤਾਵਰਨ ਸੁਰੱਖਿਆ ਨਾਲ ਜੋੜਨਾ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਹਿੱਸਾ ਲਿਆ। ਵੈਦਿਕ ਸਿਧਾਂਤਾਂ ਅਨੁਸਾਰ ਕੁਦਰਤ ਅਤੇ ਜੀਵ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਸਕੂਲ ਕੰਪਲੈਕਸ ’ਚ ਬੂਟੇ ਲਗਾਏ ਗਏ। ਵਿਦਿਆਰਥੀਆਂ ਨੇ ‘ਕੁਦਰਤ ਦੀ ਸੁਰੱਖਿਆ, ਜੀਵਾਂ ’ਤੇ ਦਇਆ ਅਤੇ ਮਾਨਵ ਸੇਵਾ’ ਦਾ ਪ੍ਰਣ ਲਿਆ। ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਸਰਬ-ਕਲਿਆਣ ਦੀ ਕਾਮਨਾ ਨਾਲ ਸਮੂਹਿਕ ਸ਼ਾਂਤੀ ਪਾਠ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਗੁਪਤਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ . ਆਈ.ਆਰ. ਦੇ ਪਹਿਲੇ ਪੜਾਅ ’ਚ ਸ਼ਾਨਦਾਰ ਸੇਵਾਵਾਂ ਦੇਣ ਬਦਲੇ 37 ਬੀ.ਐੱਲ.ਓ. ਸਨਮਾਨਿਤ ਅਗਲੀ ਖ਼ਬਰ ਧਰਾਤਲ ’ਤੇ ਆ ਚੁੱਕੇ ਪੰਜਾਬ ਨੂੰ ਮੁੜ ਪਹਿਲੇ ਵਰਗਾ ਸੂਬਾ ਬਣਾਇਆ ਜਾਵੇਗਾ: ਬੀ.ਐੱਲ. ਸੰਤੋਸ਼
Ad Position 24