ਅੰਮ੍ਰਿਤਸਰ ’ਚ ਡੇਂਗੂ ਅਤੇ ਮਲੇਰੀਆ ਦਾ ਵਧਿਆ ਪ੍ਰਕੋਪ
ਬਰਸਾਤੀ ਘਾਹ ਅਤੇ ਖੜ੍ਹੇ ਪਾਣੀ ’ਚ ਪੈਦਾ ਹੋ ਰਿਹਾ ਮੱਛਰ
ਨਿਗਮ ਵਲੋਂ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਮੱਛਰ ਮਾਰਨ ਲਈ ਸਪਰੇਅ
ਅੰਮ੍ਰਿਤਸਰ, 24 ਅਗਸਤ (ਹਰਮਿੰਦਰ ਸਿੰਘ)- ਬਰਸਾਤੀ ਦਿਨਾਂ ਕਾਰਨ ਖ਼ਾਲੀ ਜਗ੍ਹਾ ’ਤੇ ਜੰਗਲੀ ਘਾਟ ਅਤੇ ਹੋਰ ਬੂਟੀਆਂ ਉੱਗ ਰਹੀਆਂ ਹਨ। ਇਸ ਦੇ ਨਾਲ ਹੀ ਕਈ ਜਗ੍ਹਾ ’ਤੇ ਬਰਸਾਤੀ ਪਾਣੀ ਵੀ ਖੜ੍ਹਾ ਹੈ ਜਿਸ ਕਾਰਨ ਮੱਛਰਾਂ ਦੀ ਭਰਮਾਰ ਹੋ ਰਹੀ ਹੈ।
ਅੰਮ੍ਰਿਤਸਰ, 24 ਅਗਸਤ (ਹਰਮਿੰਦਰ ਸਿੰਘ)- ਬਰਸਾਤੀ ਦਿਨਾਂ ਕਾਰਨ ਖ਼ਾਲੀ ਜਗ੍ਹਾ ’ਤੇ ਜੰਗਲੀ ਘਾਟ ਅਤੇ ਹੋਰ ਬੂਟੀਆਂ ਉੱਗ ਰਹੀਆਂ ਹਨ। ਇਸ ਦੇ ਨਾਲ ਹੀ ਕਈ ਜਗ੍ਹਾ ’ਤੇ ਬਰਸਾਤੀ ਪਾਣੀ ਵੀ ਖੜ੍ਹਾ ਹੈ ਜਿਸ ਕਾਰਨ ਮੱਛਰਾਂ ਦੀ ਭਰਮਾਰ ਹੋ ਰਹੀ ਹੈ। ਇਹ ਮੱਛਰ ਮਲੇਰੀਆ ਅਤੇ ਡੇਂਗੂ ਦਾ ਕਾਰਨ ਬਣ ਰਹੇ ਹਨ। ਇਸ ਸੰਬੰਧੀ ਵੱਡੇ ਪੱਧਰ ’ਤੇ ਮਾਮਲੇ ਆ ਰਹੇ ਹਨ। ਨਗਰ ਨਿਗਮ ਵਲੋਂ ਅਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਮੱਛਰ ਮਾਰ ਦਵਾਈਆਂ ਸਪਰੇਅ ਕਰਨ ਦਾ ਦਾਅਵਾ ਕੀਤਾ ਅਤੇ ਇਸ ਲਈ ਹਲਕਾ ਪੱਧਰ ’ਤੇ ਵਾਰਡ ਦੇ ਆਧਾਰ ’ਤੇ ਰੋਸਟਰ ਬਣਾਇਆ ਗਿਆ ਹੈ ਪਰ ਸਪਰੇਅ ਵਾਲੀਆਂ ਗੱਡੀਆਂ ਬਹੁਤ ਘੱਟ ਦਿਖਾਈ ਦੇ ਰਹੀਆਂ ਹਨ । ਨਗਰ ਨਿਗਮ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਪੈਂਦੀਆਂ 85 ਵਾਰਡਾਂ ’ਚ ਮੱਛਰ ਮਾਰ ਦਵਾਈਆਂ ਦੀ ਸਪਰੇਅ ਕਰਨ ਅਤੇ ਧੂੰਏਂ ਵਾਲੀਆਂ (ਫੋਗਿੰਗ ) ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ’ਚ ਦੋ ਵੱਡੀ ਗੱਡੀਆਂ ਅਤੇ 30 ਹੱਥ ਨਾਲ ਚਲਾਉਣ ਵਾਲੀਆਂ ਫੋਗਿੰਗ ਸਪਰੇਅ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ । ਨਗਰ ਨਿਗਮ ਵਲੋਂ ਇਸ ਦੇ ਲਈ ਬਣਾਏ ਰੋਸਟਰ ਅਨੁਸਾਰ ਹਰ ਵਾਰਡ ’ਚ ਚਾਰ ਦਿਨਾਂ ਬਾਅਦ ਹੱਥ ਨਾਲ ਚੱਲਣ ਵਾਲੀ ਫੋਗਿੰਗ ਮਸ਼ੀਨ ਘੁਮਾਈ ਜਾਂਦੀ ਹੈ ਜਦੋਂ ਕਿ 16 ਦਿਨਾਂ ਬਾਅਦ ਇਕ ਵਾਰਡ ਨੂੰ ਵੱਡੀ ਫੋਗਿੰਗ ਮਸ਼ੀਨ ਵਾਲੀ ਗੱਡੀ ਮਿਲਦੀ ਹੈ । ਅੰਮ੍ਰਿਤਸਰ ਸ਼ਹਿਰ ਦਾ ਰਕਬਾ ਵੱਡਾ ਹੋਣ ਕਰਕੇ ਉਸ ਦੇ ਮੁਕਾਬਲੇ ਫੋਗਿੰਗ ਮਸ਼ੀਨਾਂ ਦੀ ਘੱਟ ਹੈ ਜਿਸ ਕਾਰਨ ਬਹੁਤ ਸਾਰੇ ਇਲਾਕੇ ਮੱਛਰ ਮਾਰ ਸਪਰੇਅ ਤੋਂ ਰਹਿ ਜਾਂਦੇ ਹਨ। ਜਿਸ ਵਾਰਡ ਦੀ ਵਾਰੀ ਹੁੰਦੀ ਹੈ ਉਸ ਵਾਰਡ ਦੇ ਪੂਰੇ ਇਲਾਕਿਆਂ ’ਚ ਸਪਰੇਅ ਨਹੀਂ ਹੁੰਦੀ। ਜਿਸ ਇਲਾਕੇ ਵਿਚ ਮੀਂਹ ਪੈ ਜਾਂਦਾ ਹੈ ਉਸ ਇਲਾਕੇ ’ਚ ਫੋਗਿੰਗ ਦਾ ਅਸਰ ਵੀ ਖ਼ਤਮ ਹੋ ਜਾਂਦਾ ਹੈ, ਜਿਸ ਕਾਰਨ ਪੂਰੀ ਤਰ੍ਹਾਂ ਨਾਲ ਮੱਛਰ ਮਰਦੇ ਨਹੀਂ ਅਤੇ ਸ਼ਹਿਰ ਵਿਚ ਮੱਛਰਾਂ ਦੀ ਭਰਮਾਰ ਹੁੰਦੀ ਜਾ ਰਹੀ ਹੈ। ਇਸ ਦੇ ਲਈ ਨਿਗਮ ਨੂੰ ਯੋਗ ਉਪਰਾਲੇ ਕਰਨ ਵੱਲ ਧਿਆਨ ਦੇਣਾ ਪਵੇਗਾ।