03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੁਰੂ ਰਵਿਦਾਸ ਦੇ ਚਰਨ ਛੋਹ ਪ੍ਰਾਪਤ ਧਰਤੀ ਤੋਂ ਮਿੱਟੀ ਨਾਲ ਭਰੇ ਕਲਸ਼ ਲੈ ਕੇ ਸਲਿਲ ਕਪੂਰ ਅੰਮ੍ਰਿਤਸਰ ਪਹੁੰਚੇ ਕੇਂਦਰੀ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਕੀਤਾ ਗਿਆ ਸ਼ਾਨਦਾਰ ਸਵਾਗਤ

ਅੰਮ੍ਰਿਤਸਰ, 2 ਅਗਸਤ (ਹਰਮਿੰਦਰ ਸਿੰਘ)- ਗੁਰੂ ਰਵਿਦਾਸ ਦੇ ਜਨਮ ਅਸਥਾਨ ਵਾਰਾਣਸੀ ਤੋਂ ਸ਼ੁਰੂ ਹੋਈ ਉਥੋਂ ਦੀ ਪਵਿੱਤਰ ਮਿੱਟੀ ਦੀ ਦੇਸ਼ ਵਿਆਪੀ ਯਾਤਰਾ ਦੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਚੰਡੀਗੜ੍ਹ ਪਹੁੰਚਣ ਉਪਰੰਤ ਉਥੋਂ ਪਵਿੱਤਰ ਮਿੱਟੀ ਦਾ ਕਲਸ਼ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਲਿਲ ਕਪੂਰ ਅੰਮ੍ਰਿਤਸਰ ਪਹੁੰਚੇ । ਇਥੇ ਪਹੁੰਚਣ ‘ਤੇ ਕਲਸ਼ਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਅੰਮ੍ਰਿਤਸਰ, 2 ਅਗਸਤ (ਹਰਮਿੰਦਰ ਸਿੰਘ)- ਗੁਰੂ ਰਵਿਦਾਸ ਦੇ ਜਨਮ ਅਸਥਾਨ ਵਾਰਾਣਸੀ ਤੋਂ ਸ਼ੁਰੂ ਹੋਈ ਉਥੋਂ ਦੀ ਪਵਿੱਤਰ ਮਿੱਟੀ ਦੀ ਦੇਸ਼ ਵਿਆਪੀ ਯਾਤਰਾ ਦੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਚੰਡੀਗੜ੍ਹ ਪਹੁੰਚਣ ਉਪਰੰਤ ਉਥੋਂ ਪਵਿੱਤਰ ਮਿੱਟੀ ਦਾ ਕਲਸ਼ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਲਿਲ ਕਪੂਰ ਅੰਮ੍ਰਿਤਸਰ ਪਹੁੰਚੇ । ਇਥੇ ਪਹੁੰਚਣ ‘ਤੇ ਕਲਸ਼ਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ ਅਤੇ ਟੀਮ ਦੇ ਹੋਰ ਮੈਂਬਰ ਮੌਜੂਦ ਸਨ । ਉੱਥੋਂ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਅਧੀਨ ਆਉਣ ਵਾਲੇ ਭਾਜਪਾ ਦੇ 21 ਮੰਡਲਾਂ ਦੇ ਮੰਡਲ ਪ੍ਰਧਾਨਾਂ ਨੂੰ ਉਨ੍ਹਾਂ ਦੇ ਸੰਬੰਧਿਤ ਖੇਤਰਾਂ ਦੇ ਮੰਦਰਾਂ ਵਿਚ ਪਵਿੱਤਰ ਮਿੱਟੀ ਵੰਡੀ ਗਈ । ਇਸ ਮੌਕੇ ਸੰਬੋਧਨ ਕਰਦੇ ਹੋਏ ਸਲਿਲ ਕਪੂਰ ਨੇ ਕਿਹਾ ਕਿ ਗੁਰੂ ਰਵਿਦਾਸ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਲਈ ਛੇ ਮਹੀਨੇ ਚੱਲੀ ਮੁਹਿੰਮ ਦੇ ਹਿੱਸੇ ਵਜੋਂ, ਇਨ੍ਹਾਂ ਕਲਸ਼ਾਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਕੇਂਦਰੀ ਗੁਰੂ ਰਵਿਦਾਸ ਜੀ ਮੰਦਿਰ ਹਾਲ ਗੇਟ ਵਿਖੇ ਸਥਾਪਿਤ ਕੀਤਾ ਗਿਆ, ਤਾਂ ਜੋ ਗੁਰੂ ਜੀ ਦੇ ਸਮਾਨਤਾ, ਭਾਈਚਾਰਾ, ਸਮਾਜਿਕ ਨਿਆਂ ਅਤੇ ਬੇਗਮਪੁਰਾ ਦੇ ਆਦਰਸ਼ਾਂ ਦਾ ਸੰਦੇਸ਼ ਫ਼ੈਲਾਇਆ ਜਾ ਸਕੇ। ਇਸ ਮੌਕੇ ਸੰਜੀਵ ਖੰਨਾ, ਬਖਸ਼ੀ ਰਾਮ ਅਰੋੜਾ, ਡਾ: ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਕੁਮਾਰ ਅਮਿਤ, ਹਰਜਿੰਦਰ ਸਿੰਘ ਠੇਕੇਦਾਰ, ਸੰਜੀਵ ਕੁਮਾਰ, ਸਰਬਜੀਤ ਸਿੰਘ ਸ਼ੰਟੀ, ਪ੍ਰਤੀਕ ਕਪੂਰ, ਕੌਂਸਲਰ ਕ੍ਰਿਤੀ ਅਰੋੜਾ, ਅਲਕਾ ਸ਼ਰਮਾ, ਮਨਜੀਤ ਕੌਰ ਥਿੰਦ, ਗੁਰਮੁੱਖ ਸਿੰਘ ਕਾਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨ ਨਾਲ ਸਰਕਾਰ ਬਣਾਵੇਗੀ- ਰਾਣਾ ਜੰਡ, ਹਰਜਿੰਦਰ ਸਿੰਘ ਅਗਲੀ ਖ਼ਬਰ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅੰਮ੍ਰਿਤਸਰ ਵਲੋਂ ਸਾਲਾਨਾ ਮਨੁੱਖੀ ਸਰੋਤ ਕਾਨਫਰੰਸ ‘ਯੁਕਤੀ 2026’ ਕਰਵਾਈ
Ad Position 24
No active advertisement