18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਸਵਾਮੀ ਦਯਾਨੰਦ ਅਤੇ ਰਿਸ਼ੀ ਬੋਧ ਉਤਸਵ ਨੂੰ ਸਮਰਪਿਤ ਹਵਨ-ਯੱਗ <br/>

Ad Position 21
No active advertisement
ਅਜੀਤ ਡੈਸਕ 01-03-2026
ਅੰਮਿ੍ਤਸਰ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ ਕਾਲਜ ਫਾਰ ਵੂਮੈਨ ਅੰਮਿ੍ਤਸਰ ਨੇ ਸਵਾਮੀ ਦਯਾਨੰਦ ਅਤੇ ਰਿਸ਼ੀ ਬੋਧ ਉਤਸਵ ਦੇ ਸ਼ੁਭ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਹਵਨ-ਯੱਗ ਕਰਵਾਇਆ ਗਿਆ | ਇਸ ਮੌਕੇ ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਅਤੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੌਜੂਦ ਰਹੇ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾਂ ਹਵਨ ਯੱਗ ਦੇ ਸੁਚਾਰੂ ਢੰਗ ਨਾਲ ਸੰਪੂਰਨ ਹੋਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ | ਵਿਦਿਆਰਥੀਆਂ ਨੂੰ ਮਹਾਰਿਸ਼ੀ ਦਯਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜਾਣੰੂ ਕਰਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਿਸ਼ੀ ਦੇ ਕਾਰਨ ਹੀ ਅÏਰਤਾਂ ਦੀ ਸਿੱਖਿਆ ਅਤੇ ਅÏਰਤਾਂ ਦਾ ਸਸ਼ਕਤੀਕਰਨ ਸੰਭਵ ਹੋਇਆ | ਇੰਦਰਪਾਲ ਆਰੀਆ (ਮੈਂਬਰ, ਡੀ. ਏ. ਵੀ. ਸੀ. ਐੱਮ. ਸੀ. ਅਤੇ ਪ੍ਰਧਾਨ ਆਰੀਆ ਸਮਾਜ ਲਕਸ਼ਮਣਸਰ) ਨੇ ਵਿਦਿਆਰਥੀਆਂ ਨੂੰ ਧਾਰਮਿਕ ਜੀਵਨ ਜਿਊਣ ਅਤੇ ਆਪਣੇ ਰੋਜ਼ਾਨਾ ਜੀਵਨ ਵਿਚ ਯੱਗ ਰਸਮਾਂ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵੈਦਿਕ ਕੁਇਜ਼, ਭਜਨ ਗਾਇਨ ਅਤੇ ਪੋਸਟਰ ਮੇਕਿੰਗ ਵਰਗੇ ਮੁਕਾਬਲਿਆਂ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਡਾ. ਅਨੀਤਾ ਨਰਿੰਦਰ ਦੁਆਰਾ ਕੀਤਾ ਗਿਆ | ਇਸ ਮੌਕੇ ਰਾਕੇਸ਼ ਮਹਿਰਾ, ਦੀਪਕ ਮਹਾਜਨ, ਗੌਰਵ ਤਲਵਾੜ, ਪ੍ਰਦੀਪ ਮਲਿਕ (ਆਰੀਆ ਸਮਾਜ, ਸ਼ਕਤੀ ਨਗਰ), ਸ੍ਰੀਮਤੀ ਰੇਣੂ ਘਈ, ਅਨਿਲ ਵਿਨਾਇਕ (ਆਰੀਆ ਸਮਾਜ, ਲਾਰੈਂਸ ਰੋਡ) ਸਮੇਤ ਕਾਲਜ ਦੇ ਅਹੁਦੇਦਾਰ ਅਤੇ ਵਿਦਿਆਰਥੀ ਮੌਜੂਦ ਰਹੇ | ਅਖ਼ੀਰ 'ਚ ਰਿਸ਼ੀ ਲੰਗਰ ਵੀ ਵਰਤਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼ ਸਤਿਸੰਗ ਸਮਾਗਮ ਅੱਜ ਅਗਲੀ ਖ਼ਬਰ ਵਾਹਨ ਨਿਰਮਾਤਾ ਕੰਪਨੀ ਟੀ.ਵੀ.ਐਸ. ਵਲੋਂ ਸ੍ਰੀ ਦਰਬਾਰ ਸਾਹਿਬ ਲਈ 4 ਦੋ ਪਹੀਆ ਵਾਹਨ ਭੇਟ <br/>
Ad Position 24