18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ ਦੀ ਅੰਮਿ੍ਤਸਰ ਸ਼ਾਖਾ ਦੀ ਚੋਣ ਸੀ. ਏ. ਦੀਕਸ਼ਾ ਅਰੋੜਾ ਬਣੀ ਚੇਅਰਪਰਸਨ

Ad Position 21
No active advertisement
ਅਜੀਤ ਡੈਸਕ 01-03-2026
ਅੰਮਿ੍ਤਸਰ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ ਦੀ ਅੰਮਿ੍ਤਸਰ ਸ਼ਾਖਾ ਵਿਖੇ 2026-27 ਦੇ ਕਾਰਜਕਾਲ ਲਈ ਅਹੁਦੇਦਾਰਾਂ ਦੀ ਚੋਣ ਹੋਈ | ਜਿਸ ਵਿਚ ਸੀ. ਏ. ਦੀਕਸ਼ਾ ਅਰੋੜਾ ਨੂੰ ਚੇਅਰਪਰਸਨ, ਸੀ. ਏ. ਸਾਹਿਲ ਕਪੂਰ ਨੂੰ ਵਾਈਸ ਚੇਅਰਮੈਨ, ਸੀ. ਏ. ਰਾਘਵ ਬੰਸਲ ਨੂੰ ਸਕੱਤਰ ਅਤੇ ਸੀ. ਏ. ਕੰਵਲ ਕੁਮਾਰ ਨੂੰ ਖਜ਼ਾਨਚੀ ਚੁਣਿਆ ਗਿਆ | ਇਸ ਤੋਂ ਇਲਾਵਾ ਸੀ. ਏ. ਸ਼ਸ਼ੀ ਪਾਲ ਨੂੰ ਨਿਕਾਸਾ ਚੇਅਰਮੈਨ ਅਤੇ ਸਾਬਕਾ ਚੇਅਰਪਰਸਨ ਸੀ. ਏ. ਰਿਤੂ ਅਰੋੜਾ ਨੂੰ ਕਾਰਜਕਾਰੀ ਕਮੇਟੀ ਦੀ ਮੈਂਬਰ ਚੁਣਿਆ ਗਿਆ | ਇਸ ਮੌਕੇ ਚੇਅਰਪਰਸਨ ਦੀਕਸ਼ਾ ਅਰੋੜਾ ਨੇ ਕਿਹਾ ਕਿ ਉਹ ਬ੍ਰਾਂਚ, ਮੈਂਬਰਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਨਗੇ | ਇਕ ਟੀਮ ਦੇ ਰੂਪ ਵਿਚ ਅਸੀਂ ਆਪਣੇ ਭਾਈਚਾਰੇ ਦੀ ਤਰੱਕੀ ਲਈ ਉੱਤਮਤਾ ਲਈ ਯਤਨਸ਼ੀਲ ਰਹਾਂਗੇ | ਸਮਾਗਮ ਵਿਚ ਸਾਬਕਾ ਚੇਅਰਪਰਸਨ ਸੀ. ਏ. ਰਿਤੂ ਅਰੋੜਾ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ 'ਤੇ ਭਰੋਸਾ ਜਤਾਇਆ ਕਿ ਉਹ ਭਵਿੱਖ 'ਚ ਬ੍ਰਾਂਚ, ਮੈਂਬਰਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਵੱਧ ਚੜ੍ਹ ਕੇ ਕੰਮ ਕਰਨਗੇ | ਇਸ ਮੌਕੇ ਸੀ. ਏ. ਨਿਤੇਸ਼ ਮਲਹੋਤਰਾ, ਸੀ. ਏ. ਸੁਮਿਤ ਜੇਤਲੀ, ਸੀ. ਏ. ਅਨਿਲ ਖੰਨਾ, ਸੀ. ਏ. ਨੀਰਜ ਸ਼ਰਮਾ, ਸੀ. ਏ. ਅਜੀਤ ਪਾਲ ਸਿੰਘ ਅਨੇਜਾ, ਸੀ. ਏ. ਸੰਦੀਪ ਚੋਪੜਾ, ਸੀ. ਏ. ਸੰਜੇ ਅਰੋੜਾ, ਸੀ. ਏ. ਨਵੇਂਦੂ ਖੰਨਾ, ਸੀ. ਏ. ਭਾਵੇਸ਼, ਸੀ. ਏ. ਲਖਵਿੰਦਰ ਸਿੰਘ ਭਾਟੀਆ, ਸੀ. ਏ. ਗੌਰਵ ਗੁਪਤਾ, ਸੀ. ਏ. ਰਿਤੇਸ਼ ਅਰੋੜਾ, ਸੀ. ਏ. ਸੌਰਵ ਮਹਿਤਾ, ਸੀ. ਏ. ਅਨੁਰਾਗ ਕੁਮਾਰ, ਸੀ. ਏ. ਰੋਹਨ ਵੋਹਰਾ, ਸੀ. ਏ. ਪਾਰਸ ਸਰੀਨ, ਸੀ. ਏ. ਇਕਬਾਲ ਗਰੋਵਰ ਆਦਿ ਮੌਜੂਦ ਹਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੀ 69ਵੀਂ ਸਾਲਾਨਾ ਖੇਡ ਅਤੇ ਅਥਲੈਟਿਕਸ ਮੀਟ ਸ਼ੁਰੂ ਅਗਲੀ ਖ਼ਬਰ ਹਰਸ਼ ਅਰੋੜਾ ਆਮ ਆਦਮੀ ਪਾਰਟੀ ਦੇ ਸਿੱਖਿਆ ਹਲਕਾ ਕੋਆਰਡੀਨੇਟਰ ਨਿਯੁਕਤ
Ad Position 24