18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਡਾ. ਅਵਤਾਰ ਸਿੰਘ (ਅਮਨਦੀਪ ਹਸਪਤਾਲ) ਸਮੂਹ ਵਲੋਂ 'ਨਸ਼ਿਆਂ ਵਿਰੁੱਧ ਇਕ ਤੰਦਰੁਸਤੀ ਮੁਹਿੰਮ' ਤਹਿਤ ਪਿੰਡ ਬਹੋੜੂ 'ਚ ਆਧੁਨਿਕ ਜਿੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 01-03-2026
ਅੰਮਿ੍ਤਸਰ, 28 ਫਰਵਰੀ (ਜਸਵੰਤ ਸਿੰਘ ਜੱਸ)- ਅਮਨਦੀਪ ਹਸਪਤਾਲ ਸਮੂਹ ਦੇ ਡਾਇਰੈਕਟਰ, ਉਡਾਣ ਟਰੱਸਟ ਦੇ ਚੇਅਰਮੈਨ ਅਤੇ ਦੇਸ਼ ਦੇ ਪ੍ਰਸਿੱਧ ਆਰਥੋਪੀਡਿਕ ਸਰਜਨ ਸਮਾਜ ਸੇਵੀ ਡਾ. ਅਵਤਾਰ ਸਿੰਘ ਵਲੋਂ ਪੇਂਡੂ ਨੌਜਵਾਨਾਂ ਵਿਚ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਦੇ ਖ਼ਤਰੇ ਦਾ ਮੁਕਾਬਲਾ ਕਰਨ ਦੇ ਉਦੇਸ਼ ਤਹਿਤ ਜ਼ਿਲੇ੍ਹ ਦੇ ਝਬਾਲ ਰੋਡ ਸਥਿਤ ਪਿੰਡ ਬਹੋੜੂ ਵਿਖੇ ਇਕ ਅਤਿ-ਆਧੁਨਿਕ ਜਿੰਮ ਦਾ ਉਦਘਾਟਨ ਕੀਤਾ ਗਿਆ | ਗ੍ਰਾਮ ਪੰਚਾਇਤ ਬੋਹੜੂ ਅਤੇ ਸਰਪੰਚ ਕੈਪਟਨ ਦਲਜੀਤ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ ਜਿੰਮ ਦੀ ਸ਼ੁਰੂਆਤ ਦੀ ਪਹਿਲ ਨੌਜਵਾਨਾਂ ਪੇਂਡੂ ਨੂੰ ਖੇਡਾਂ ਅਤੇ ਤੰਦਰੁਸਤੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰੇਗੀ | ਡਾ: ਅਵਤਾਰ ਸਿੰਘ ਨੇ ਕਿਹਾ ਕਿ ਸਾਡਾ ਟੀਚਾ ਪਿੰਡਾਂ ਦੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਉਤਪਾਦਕ ਜੀਵਨ ਜਿਊਣ ਲਈ ਸਸ਼ਕਤ ਬਣਾਉਣਾ ਹੈ | ਸਰਪੰਚ ਕੈਪਟਨ ਦਲਜੀਤ ਸਿੰਘ ਦੇ ਸਮਰਥਨ ਨਾਲ ਅਸੀਂ ਖੇਡਾਂ ਅਤੇ ਤੰਦਰੁਸਤੀ ਲਈ ਇਕ ਸੁਰੱਖਿਅਤ ਜਗ੍ਹਾ ਪ੍ਰਦਾਨ ਕੀਤੀ, ਜਿਸ ਨਾਲ ਉਨ੍ਹਾਂ ਨੂੰ ਆਪਣੀ ਊਰਜਾ ਨੂੰ ਸਕਾਰਾਤਮਕ ਕੰਮਾਂ ਵਿਚ ਲਗਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਦੂਰ ਰਹਿਣ ਵਿਚ ਮਦਦ ਮਿਲੇਗੀ | ਜ਼ਿਕਰਯੋਗ ਹੈ ਕਿ ਡਾ. ਅਵਤਾਰ ਸਿੰਘ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੁਰੂ ਨਗਰੀ ਤੇ ਪੰਜਾਬ ਅਤੇ ਵੱਖ ਵੱਖ ਗਵਾਂਢੀ ਸੂਬਿਆਂ ਵਿਚ ਬੇਮਿਸਾਲ ਡਾਕਟਰੀ ਦੇਖਭਾਲ ਅਤੇ ਪਰਉਪਕਾਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਵਿਚ ਅਮਨਦੀਪ ਹੋਪ ਪ੍ਰੋਜੈਕਟ, ਜਿਸ ਨੇ 852 ਪਿੰਡਾਂ ਵਿਚ 54,000 ਤੋਂ ਵੱਧ ਮਰੀਜ਼ਾਂ ਨੂੰ ਮੁਫਤ ਸਿਹਤ ਸੰਭਾਲ ਪ੍ਰਦਾਨ ਕੀਤੀ ਅਤੇ ਸਮਾਈਲ ਟ੍ਰੇਨ ਪ੍ਰੋਜੈਕਟ, ਜੋ ਕਿ ਗਰੀਬ ਬੱਚਿਆਂ ਨੂੰ ਮੁਫਤ ਕੱਟੇ ਹੋਏ ਬੁੱਲ੍ਹ ਅਤੇ ਤਾਲੂ ਦੀਆਂ ਸਰਜਰੀਆਂ ਦੀ ਪੇਸ਼ਕਸ਼ ਕਰਦਾ ਹੈ, ਵੀ ਸ਼ਾਮਿਲ ਹਨ | ਉਨ੍ਹਾਂ ਨੇ 33 ਤੋਂ ਵੱਧ ਪਿੰਡਾਂ ਵਿਚ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਹਨ ਤੇ ਨਸ਼ਿਆਂ ਦੀ ਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਈ ਹੈ ਅਤੇ ਅਮਨਦੀਪ ਕ੍ਰਿਕਟ ਅਕੈਡਮੀ ਅਤੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਰਾਹੀਂ ਸਿੱਖਿਆ ਅਤੇ ਖੇਡ ਵਿਕਾਸ ਦਾ ਸਮਰਥਨ ਕੀਤਾ ਹੈ | ਗ੍ਰਾਮ ਪੰਚਾਇਤ ਬਹੋੜੂ ਅਤੇ ਸਰਪੰਚ ਕੈਪਟਨ ਦਲਜੀਤ ਸਿੰਘ ਦੇ ਸਹਿਯੋਗ ਨਾਲ ਬਹੋੜੂ ਪਿੰਡ ਵਿਚ ਜਿੰਮ ਦੀ ਸ਼ੁਰੂਆਤ ਡਾ. ਸਿੰਘ ਦੀ ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਅਤੇ ਤੰਦਰੁਸਤ ਬਣਾਉਣ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ ਅਤੇ ਇਹ ਮੁਹਿੰਮ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰੇਗੀ | ਇਸ ਮੌਕੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਡਾ: ਅਵਤਾਰ ਸਿੰਘ ਨੂੰ ਸਨਮਾਨਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਧਰਮ ਪ੍ਰਚਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਹੋਏ ਚਾਰ ਕਰਮਚਾਰੀ ਸਕੱਤਰ ਕਾਹਲਵਾਂ ਤੇ ਹੋਰਨਾਂ ਅਧਿਕਾਰੀਆਂ ਵ... ਅਗਲੀ ਖ਼ਬਰ ਐਨ.ਆਰ.ਆਈ. ਸੁਖਦੇਵ ਸਿੰਘ ਨਿੱਜਰਪੁਰਾ ਨੇ ਪਿੰਗਲਵਾੜਾ ਸੰਸਥਾ ਨੂੰ ਭੇਟ ਕੀਤੀ ਇਕ ਲੱਖ ਰੁਪਏ ਦੀ ਰਾਸ਼ੀ
Ad Position 24