ਸਰਕਾਰੀ ਪ੍ਰਾਇਮਰੀ ਸਕੂਲ ਰੁਕਨਾਬੇਗੂ ’ਚ ਹੋਏ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ
ਫ਼ਿਰੋਜ਼ਸ਼ਾਹ, 25 ਨਵੰਬਰ (ਸਰਬਜੀਤ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਫ਼ਿਰੋਜ਼ਪੁਰ-1 ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਬੀ. ਪੀ.
ਫ਼ਿਰੋਜ਼ਸ਼ਾਹ, 25 ਨਵੰਬਰ (ਸਰਬਜੀਤ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਫ਼ਿਰੋਜ਼ਪੁਰ-1 ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਬੀ.ਪੀ.ਈ.ਓ ਸੁਮਨਦੀਪ ਕੌਰ ਦੀ ਰਹਿਨੁਮਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਰੁਕਣਾ ਬੇਗੂ ਵਿਖੇ ਕਲੱਸਟਰ ਰੁਕਣਾ ਬੇਗੂ ਦੇ ਮੁਖੀ ਰੂਹੀ ਬਜਾਜ, ਪੂਜਾ ਅਰੋੜਾ, ਜਗਵਿੰਦਰ ਸਿੰਘ, ਗੁਰਬਚਨ ਸਿੰਘ, ਹਰਦੀਪ ਸਿੰਘ ਤੂਰ, ਰਾਜੇਸ਼ ਦੇ ਅਤੇ ਸਮੂਹ ਅਧਿਆਪਕਾਂ ਦੇ ਸਹਿਜੋਗ ਨਾਲ ਸੰਪਨ ਹੋਇਆ । ਇਨ੍ਹਾਂ ਮੁਕਾਬਲਿਆਂ ’ਚ ਸੁੰਦਰ ਲਿਖਾਈ, ਬੋਲ ਲਿਖਤ, ਕਵਿਤਾ, ਪੜ੍ਹਨ ਮੁਕਾਬਲੇ, ਚਿੱਤਰਕਲਾ, ਆਮ ਗਿਆਨ, ਲੋਕ ਗੀਤ, ਭਾਸਣ ਮੁਕਾਬਲੇ, ਕਹਾਣੀ ਸੁਣਾਉਣਾ, ਅਤੇ ਅਧਿਆਪਕ ਦੇ ਸੁੰਦਰ ਲਿਖਾਈ ਆਦਿ ਮੁਕਾਬਲੇ ਕਰਵਾਏ ਗਏ । ਜਿਸ ’ਚ ਸਮੂਹ ਕਲੱਸਟਰਾਂ ਦੇ ਜੇਤੂ ਬੱਚਿਆ ਨੇ ਭਾਗ ਲਿਆ। ਸਾਰੇ ਮੁਕਾਬਲੇ ਬਹੁਤ ਹੀ ਵਧੀਆ ਢੰਗ ਨਾਲ ਕਰਵਾਏ ਗਏ। ਜੱਜਮੈਂਟ ਕਮੇਟੀ, ਅਤੇ ਸਮੂਹ ਪ੍ਰਬੰਧਕੀ ਕਮੇਟੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਸੁਚੱਜੇ ਅਤੇ ਸ਼ਲਾਘਾਯੋਗ ਢੰਗ ਨਾਲ ਨਿਭਾਈਆਂ। ਹਰ ਅਧਿਆਪਕ ਨੇ ਆਪਣੀ ਡਿਊਟੀ ਨੂੰ ਪੂਰੀ ਲਗਨ, ਮਿਹਨਤ, ਜ਼ਿੰਮੇਵਾਰੀ ਅਤੇ ਸਮਰਪਣ ਨਾਲ ਨਿਭਾਇਆ। ਜੇਤੂ ਬੱਚਿਆ ਨੂੰ ਇਨਾਮਾਂ ਦੀ ਵੰਡ ਬੀ.ਪੀ.ਈ.ਓ ਸੁਮਨਦੀਪ ਕੌਰ, ਸਮੂਹ ਕਲੱਸਟਰ ਮੁਖੀ ਅਤੇ ਮੈਡਮ ਸੁਦੇਸ਼ ਕੁਮਾਰੀ ਨੇ ਸਾਂਝੇ ਤੌਰ ’ਤੇ ਕਰਦਿਆ ਜੇਤੂ ਬੱਚਿਆ ਨੂੰ ਮੁਬਾਰਕਵਾਦ ਦਿੰਦਾ ਵਧੀਆ ਪ੍ਰਬੰਧ ਲਈ ਸਕੂਲ ਸਟਾਫ਼ ਅਤੇ ਪ੍ਰਬੰਧਕ ਕਮੇਟੀ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਜ਼ਿਲ੍ਹਾ ਰਿਸੋਰਸ ਪਰਸਨ ਸੁਭਾਸ਼, ਬਲਾਕ ਰਿਸਰਸ ਪਰਸਨ ਜਸਵਿੰਦਰ ਸਿੰਘ, ਪਰਮਜੀਤ ਸਿੰਘ, ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ, ਗ੍ਰਾਮ ਪੰਚਾਇਤ, ਸਕੂਲ ਕਮੇਟੀ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।