15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਕੰਨਾਂ ਵਿਚ ਲੱਗਦੀ ਬਾਸਮਤੀ ਝੋਨੇ ਦੀ ਬੋਲੀ ਕਿਸਾਨਾਂ ਨੂੰ ਲਗਾ ਰਹੀ ਹੈ ਵੱਡੇ ਰਗੜੇ

ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ, ਜਿਸ ਨੂੰ ਸਰਹੱਦੀ ਸਰਹੱਦੀ ਅਤੇ ਪਛੜੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ। ਇਸ ਪਛੜੇ ਹੋਣ ਦੇ ਕਾਰਨ ਇਸ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਮੇਸ਼ਾ ਸਰਕਾਰਾਂ ਅਤੇ ਵਪਾਰੀਆਂ ਦੀ ਮਾਰ ਝੱਲਣੀ ਪੈਂਦੀ ਹੈ।

Ad Position 21
No active advertisement
ਫ਼ਾਜ਼ਿਲਕਾ ਦੀ ਅਨਾਜ ਮੰਡੀ ਅੰਦਰ ਬੋਰੀਆਂ ਦੀ ਰਾਖੀ ਬੈਠੇ ਕਿਸਾਨ। ਅਜੀਤ ਤਸਵੀਰ 16-11-2026
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ, ਜਿਸ ਨੂੰ ਸਰਹੱਦੀ ਸਰਹੱਦੀ ਅਤੇ ਪਛੜੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ। ਇਸ ਪਛੜੇ ਹੋਣ ਦੇ ਕਾਰਨ ਇਸ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਮੇਸ਼ਾ ਸਰਕਾਰਾਂ ਅਤੇ ਵਪਾਰੀਆਂ ਦੀ ਮਾਰ ਝੱਲਣੀ ਪੈਂਦੀ ਹੈ। ਪੰਜਾਬ ਭਰ ਵਿਚ ਸਾਰੀਆਂ ਮੰਡੀਆਂ ਅੰਦਰ ਝੋਨੇ ਦੇ ਫ਼ਸਲ ਦੀ ਵਪਾਰੀਆਂ ਵਲੋਂ ਖੁੱਲ੍ਹੀ ਬੋਲੀ ਲਗਾਈ ਜਾਂਦੀ ਹੈ। ਜੋ ਬੋਲੀ ਕਿਸਾਨ ਅਤੇ ਆਮ ਲੋਕਾਂ ਦੇ ਸਾਹਮਣੇ ਲੱਗਦੀ ਹੈ ਜਦ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਜਿਸ ਦੀ ਖੁੱਲ੍ਹੀ ਬੋਲੀ ਨਾ ਲੱਗਣ ਕਾਰਨ ਕਿਸਾਨ ਵਪਾਰੀ ਅੱਗੇ ਬੇਵੱਸ ਬਣਿਆ ਹੋਇਆ ਹੈ। ਇੰਟਰਨੈੱਟ ਦੇ ਯੁੱਗ ਵਿਚ ਪੰਜਾਬ ਛੱਡ ਹਰਿਆਣਾ ਆਦਿ ਦੀਆਂ ਮੰਡੀਆਂ ਅੰਦਰ ਰੋਜ਼ ਦੇ ਬਾਸਮਤੀ ਦੇ ਝੋਨੇ ਦਾ ਰੇਟ ਦੇਖਣ ਨੂੰ ਮਿਲਦਾ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਵਪਾਰੀ ਖੁੱਲ੍ਹੀ ਬੋਲੀ ਰਾਹੀਂ ਝੋਨੇ ਦੀ ਖ਼ਰੀਦ ਕਰਦਾ ਹੈ। ਜਦ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ 2-3 ਵਪਾਰੀ ਹੀ ਇਕੱਠੇ ਹੋ ਕੇ ਇਕ ਦੁਕਾਨ ’ਤੇ ਆੜ੍ਹਤੀ ਦੇ ਕੰਨ ਵਿਚ ਭਾਅ ਦੱਸਦੇ ਹਨ। ਜਿਸ ਬਾਰੇ ਜਿਨਸ ਲਿਆਉਣ ਵਾਲੇ ਕਿਸਾਨ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਫ਼ਸਲ ਦਾ ਭਾਅ ਕੀ ਲੱਗ ਰਿਹਾ ਹੈ। ਨਾ ਹੀ ਜਿਨਸ ਖ਼ਰੀਦਣ ਆਏ ਦੂਜੇ ਵਪਾਰੀਆਂ ਨੂੰ ਭਾਅ ਦਾ ਪਤਾ ਚੱਲਦਾ। ਤਿੰਨਾਂ ਵਪਾਰੀਆਂ ਵਲੋਂ ਹੋਈ ਘੁਸਰ-ਮੁਸਰ ਤੋਂ ਬਾਅਦ ਆੜ੍ਹਤੀ, ਜਿਨ੍ਹਾਂ ਦੀ ਤਿੰਨਾਂ ਵਿਚੋਂ ਸਭ ਤੋਂ ਉੱਚੀ ਬੋਲੀ ਬੋਲ ਕੇ ਦੱਸਦਾ ਹੈ ਕਿ ਇਸ ਫ਼ਰਮ ਨੇ ਇਤਨੇ ਰੇਟ ਵਿਚ ਖ਼ਰੀਦੀ ਹੈ। ਬਾਸਮਤੀ ਝੋਨੇ ਦਾ ਭਾਅ ਅੰਤਰਰਾਸ਼ਟਰੀ ਬਾਜ਼ਾਰ ਅੰਦਰ ਡਾਲਰ ਦੇ ਰੇਟ ਅਤੇ ਚਾਵਲ ਦੀ ਮੰਗ ਅਨੁਸਾਰ ਬਣਦਾ ਹੈ। ਜਿਸ ਤਰ੍ਹਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਬਾਸਮਤੀ ਦਾ ਭਾਅ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੈ ਤਾਂ ਬਾਸਮਤੀ ਝੋਨਾ ਅੱਧੇ ਰੇਟ ’ਤੇ 5 ਹਜ਼ਾਰ ਰੁਪਏ ਦੇ ਆਸ ਪਾਸ ਵਿਕੇਗਾ। ਪੰਜਾਬ ਦੀਆਂ ਮੰਡੀਆਂ ਅੰਦਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੋਲੀ ਦਾ ਸਮਾਂ ਨਿਸ਼ਚਿਤ ਕੀਤਾ ਹੁੰਦਾ ਹੈ। ਸਾਰੇ ਝੋਨੇ ਦੇ ਖ਼ਰੀਦਦਾਰ ਇਕੱਠੇ ਹੋ ਕੇ ਢੇਰੀ ਤੋਂ ਢੇਰੀ ਜਾ ਕੇ ਖੁੱਲ੍ਹੀ ਬੋਲੀ ਰਾਹੀਂ ਖ਼ਰੀਦ ਕਰ ਰਹੇ ਹਨ। ਜਿਸ ’ਤੇ ਕਿਨਤੂੰ ਪਰੰਤੂ ਵੀ ਕਰਨਾ ਔਖਾ ਹੈ। ਜਦ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਕਿਸਾਨ ਦੀ ਮਿਹਨਤ ਨਾਲ ਪਾਲੀ ਫ਼ਸਲ ਵਪਾਰੀ ਏਕਾ ਕਰਕੇ ਘੱਟ ਰੇਟ ’ਤੇ ਖ਼ਰੀਦ ਰਹੇ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦਾ ਭਾਅ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਬਾਹਰਲੀਆਂ ਮੰਡੀਆਂ ਤੋਂ ਘੱਟ ਵਿਕ ਰਿਹਾ ਹੈ। ਜਿਸ ਦਾ ਆਰਥਿਕ ਘਾਟਾ ਕਿਸਾਨ ਨੂੰ ਸਹਿਣਾ ਪੈ ਰਿਹਾ ਹੈ। ਇਸ ਚਾਲੂ ਸੀਜ਼ਨ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਅੰਦਰ ਝੋਨੇ ਦੇ ਮਿਲ ਰਹੇ ਚੰਗੇ ਭਾਅ ਕਾਰਨ ਕਿਸਾਨ ਖ਼ੁਸ਼ੀ ਵਿਚ ਆ ਕੇ ਬੋਲਦਾ ਨਹੀਂ। ਜਦ ਇਸ ਸਾਰੇ ਮਾਮਲੇ ਬਾਰੇ ਫ਼ਾਜ਼ਿਲਕਾ ਮੰਡੀ ਅੰਦਰ ਜਿਨਸ ਦਾ ਕੰਮ ਕਰਨ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸ਼ੈਲਰਾਂ ਦੀਆਂ ਯੂਨੀਅਨਾਂ ਵਾਲੇ ਅੰਦਰ ਖਾਤੇ ਭਾਅ ਤੈਅ ਕਰ ਲੈਂਦੇ ਹਨ ਕਿ ਇਤਨੀ ਰਕਮ ਤੋਂ ਲੈ ਕੇ ਇਤਨੀ ਰਕਮ ਤੱਕ ਹੀ ਝੋਨੇ ਦੀ ਖ਼ਰੀਦ ਕਰਨੀ ਹੈ। ਇਸ ਦਾਇਰੇ ਤੋਂ ਵੱਧ ਕੋਈ ਵੀ ਵਪਾਰੀ ਝੋਨੇ ਦੀ ਖ਼ਰੀਦ ਨਹੀਂ ਕਰਦਾ। ਜਿਸ ਕਾਰਨ ਖੁੱਲ੍ਹੀ ਬੋਲੀ ਨਹੀਂ ਲੱਗਦੀ, ਕੰਨਾਂ ਵਿਚ ਹੀ ਬੋਲੀ ਲੱਗਦੀ ਹੈ। ਜਿਸ ਨਾਲ ਕਿਸਾਨ ਦਾ ਰਗੜਾ ਲੱਗਦਾ ਹੈ। ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਤਾਂ ਵਪਾਰੀਆਂ ਨਾਲ ਰਲੇ ਕਹਿ ਜਾ ਸਕਦੇ ਹਨ, ਪਰ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਪ੍ਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਗਾਉਣ ਤਾਂ ਜੋ ਸ਼ੈਲਰਾਂ ਦੁਆਰਾ ਖੁੱਲ੍ਹੀ ਬੋਲੀ ਰਾਹੀਂ ਹੀ ਝੋਨੇ ਦੀ ਖ਼ਰੀਦ ਹੋਵੇ। ਜਿਸ ਨਾਲ ਕਿਸਾਨ ਆਰਥਿਕ ਪੱਖੋਂ ਨੁਕਸਾਨ ਵਿਚ ਨਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਪ੍ਰਭਾਤ ਫੇਰੀ ਦਾ ਫਰੈਂਡਜ਼ ਕਾਲੋਨੀ ਅਤੇ ਤੇਲੀਆਂ ਵਾਲੀ ਗਲੀ ਵਿਖੇ ਪੁੱਜਣ ਮੌਕੇ ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ... ਅਗਲੀ ਖ਼ਬਰ ਸਮਾਜਸੇਵੀ ਗਿਲਹੋਤਰਾ ਨੇ ਕੈਬਨਿਟ ਮੰਤਰੀ ਸਿਰਸਾ ਨੂੰ ਆਸਿਫਵਾਲਾ ਦੇ ਸ਼ਹੀਦੀ ਸਮਾਗਮ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
Ad Position 24