ਪਿੰਡ ਹਿੰਮਤਪੁਰਾ ’ਚ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਲਗਾਇਆ
ਬੱਲੂਆਣਾ, 10 ਨਵੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਪਿੰਡ ਦੇ ਪੁਰਾਣਾ ਗੁਰਦੁਆਰਾ ਸਾਹਿਬ ਵਿਚ ਮੰਡੀ ਡੱਬਵਾਲੀ ਦੇ ਸੁਖਮਨੀ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਸਮੇਂ ਅੱਖਾਂ ਵਿਚ ਪਾਉਣ ਵਾਲੀਆਂ ਦਵਾਈਆਂ ਵੀ ਵੰਡੀਆਂ ਗਈਆਂ।
ਬੱਲੂਆਣਾ, 10 ਨਵੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਪਿੰਡ ਦੇ ਪੁਰਾਣਾ ਗੁਰਦੁਆਰਾ ਸਾਹਿਬ ਵਿਚ ਮੰਡੀ ਡੱਬਵਾਲੀ ਦੇ ਸੁਖਮਨੀ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਸਮੇਂ ਅੱਖਾਂ ਵਿਚ ਪਾਉਣ ਵਾਲੀਆਂ ਦਵਾਈਆਂ ਵੀ ਵੰਡੀਆਂ ਗਈਆਂ। ਸੁਖਮਨੀ ਹਸਪਤਾਲ ਡੱਬਵਾਲੀ ਤੋਂ ਪੁੱਜੇ ਡਾਕਟਰ ਨੇ ਲਗਭਗ 100 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਅੱਖਾਂ ਦੇ ਆਪ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ ਜਾ ਫਿਰ ਲੈਨਜ਼ ਵਗ਼ੈਰਾ ਪਵਾਉਣਾ ਚਾਹੁੰਦੇ ਹਨ ਉਹ ਸਾਡੇ ਹਸਪਤਾਲ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਆਪ੍ਰੇਸ਼ਨ ਅਤੇ ਲੈਨਜ਼ ਵਗ਼ੈਰਾ ਪਾਉਣ ਵਿਚ ਭਾਰੀ ਛੂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਗੱਡੀ ਮਰੀਜ਼ਾਂ ਨੂੰ ਘਰ ਤੋਂ ਲੈ ਕੇ ਜਾਵੇਗੀ ਅਤੇ ਘਰ ਤੱਕ ਵਾਪਸ ਛੱਡ ਦੇਵੇਗੀ।