11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭੋਗ ’ਤੇ ਵਿਸ਼ੇਸ਼ -ਸਵ. ਰਮਿੰਦਰ ਸਿੰਘ ਗਰੇਵਾਲ

ਫ਼ਾਜ਼ਿਲਕਾ- ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨਾਲ ਸਬੰਧਿਤ ਰਮਿੰਦਰ ਸਿੰਘ ਗਰੇਵਾਲ ਦਾ ਜਨਮ 20 ਜੁਲਾਈ 1963 ਨੂੰ ਇਲਾਕੇ ਦੇ ਉਸ ਸਮੇਂ ਦੇ ਸਿਰਕੱਢ ਟਕਸਾਲੀ ਅਕਾਲੀ ਆਗੂ ਸਵ. ਜਥੇਦਾਰ ਜਗਦੇਵ ਸਿੰਘ ਗਰੇਵਾਲ ਟਾਹਲੀ ਵਾਲਾ ਜੱਟਾਂ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਫ਼ਾਜ਼ਿਲਕਾ ਦੇ ਨੇੜਲੇ ਪਿੰਡ ਕੌੜਿਆਂ ਵਾਲੀ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 11-11-2026
ਫ਼ਾਜ਼ਿਲਕਾ- ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨਾਲ ਸਬੰਧਿਤ ਰਮਿੰਦਰ ਸਿੰਘ ਗਰੇਵਾਲ ਦਾ ਜਨਮ 20 ਜੁਲਾਈ 1963 ਨੂੰ ਇਲਾਕੇ ਦੇ ਉਸ ਸਮੇਂ ਦੇ ਸਿਰਕੱਢ ਟਕਸਾਲੀ ਅਕਾਲੀ ਆਗੂ ਸਵ. ਜਥੇਦਾਰ ਜਗਦੇਵ ਸਿੰਘ ਗਰੇਵਾਲ ਟਾਹਲੀ ਵਾਲਾ ਜੱਟਾਂ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਫ਼ਾਜ਼ਿਲਕਾ ਦੇ ਨੇੜਲੇ ਪਿੰਡ ਕੌੜਿਆਂ ਵਾਲੀ ਵਿਖੇ ਹੋਇਆ। ਮੁੱਢਲੀ ਪੜ੍ਹਾਈ ਟਾਹਲੀ ਵਾਲਾ ਜੱਟਾਂ ਦੇ ਸਕੂਲ ਅਤੇ ਸੀਨੀਅਰ ਸੈਕੰਡਰੀ ਫ਼ਾਜ਼ਿਲਕਾ ਤੋਂ ਕੀਤੀ। 1987 ਵਿਚ ਆਪ ਦਾ ਵਿਆਹ ਬੀਬਾ ਰਵਨੀਤ ਕੌਰ ਪਿੰਡ ਝੁਰੜ ਖੇੜਾ ਵਿਖੇ ਹੋਇਆ। ਘਰ ਵਿਚ ਦੋ ਲੜਕੀਆਂ ਪੈਂਦਾ ਹੋਈਆਂ ਅਤੇ ਇਕ ਬੇਟਾ ਇੰਦਰਪਾਲ ਸਿੰਘ, ਜੋ ਕਿ ਵਕਾਲਤ ਦੇ ਨਾਲ-ਨਾਲ ਘਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਛੋਟੀ ਉਮਰੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਅਤੇ ਖੇਤੀ ਦੀ ਜ਼ਿੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਨਿਭਾ ਰਹੇ ਸਨ। ਆਪਣੇ ਦੋ ਲੜਕੀਆਂ ਅਤੇ ਇਕ ਲੜਕੇ ਨੂੰ ਚੰਗੀ ਵਿੱਦਿਆ ਦੇ ਕੇ ਜੀਵਨ ਵਿਚ ਕਾਮਯਾਬ ਕੀਤਾ। ਪੰਥਕ ਸੋਚ ਦੇ ਧਾਰਨੀ ਪਰਿਵਾਰ ਅੰਦਰ ਇਨ੍ਹਾਂ ਦਾ ਵੱਡਾ ਭਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਨ ਤੋਂ ਬਾਅਦ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਸੰਖੇਪ ਬਿਮਾਰੀ ਪਿੱਛੋਂ ਬੀਤੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਰਮਿੰਦਰ ਸਿੰਘ ਗਰੇਵਾਲ ਨਮਿਤ ਅੰਤਿਮ ਅਰਦਾਸ ਅੱਜ 11 ਨਵੰਬਰ 2026 ਗੁਰਦੁਆਰਾ ਟੋਭਾ ਸਾਹਿਬ ਪਿੰਡ ਰਾਮਪੁਰਾ ਫ਼ਾਜ਼ਿਲਕਾ ਅਬੋਹਰ ਰੋਡ ’ਤੇ 12 ਤੋਂ 1 ਵਜੇ ਤੱਕ ਹੋਵੇਗੀ। - ਦਵਿੰਦਰ ਪਾਲ ਸਿੰਘ
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਅਰਨੀਵਾਲਾ ਸ਼ੇਖ਼ ਸੁਭਾਨ ’ਚ ਮਨਾਈ ਦੀਵਾਲੀ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸ਼ਤਰੰਜ ਦੇ ਖੇਡ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24