ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਉਤਸ਼ਾਹ ਨਾਲ ਮਨਾਇਆ ‘ਬੈਗਲੈੱਸ ਡੇ’
ਬੱਲੂਆਣਾ, 31 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪ੍ਰਿੰਸੀਪਲ ਦੀਪਿਕਾ ਠਾਕੁਰ ਦੀ ਯੋਗ ਅਗਵਾਈ ਹੇਠ ‘ਬੈਗਲੈੱਸ ਡੇ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਿਕ ਤੇ ਗਿਆਨ ਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ।
ਬੱਲੂਆਣਾ, 31 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪ੍ਰਿੰਸੀਪਲ ਦੀਪਿਕਾ ਠਾਕੁਰ ਦੀ ਯੋਗ ਅਗਵਾਈ ਹੇਠ ‘ਬੈਗਲੈੱਸ ਡੇ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਿਕ ਤੇ ਗਿਆਨ ਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਹਰਿੰਦਰ ਸਿੰਘ ਗਿੱਲ, ਦੇਵਰਾਜ, ਕੰਚਨ ਤੇ ਸ਼ਕੁੰਤਲਾ ਰਾਣੀ ਵਲੋਂ ਕੁਇਜ਼ ਮੁਕਾਬਲੇ ਕਰਵਾਏ ਗਏ ਜਦੋਂ ਕਿ ਮੁਕੇਸ਼ ਕੁਮਾਰ ਗਰਗ ਤੇ ਪਰਮਜੀਤ ਕੌਰ ਨੇ ਗਣਿਤਕ ਗਤੀਵਿਧੀਆਂ ਤੇ ਪਹੇਲੀਆਂ ’ਚ ਵਿਦਿਆਰਥੀਆਂ ਦੀ ਅਗਵਾਈ ਕੀਤੀ। ਇਸ ਤੋਂ ਇਲਾਵਾ ਰੋਲ ਪਲੇਅ, ਸਕਿੱਟ, ਸ਼ਬਦ ਆਧਾਰਿਤ ਖੇਡਾਂ, ਗ੍ਰੀਟਿੰਗ ਕਾਰਡ ਤੇ ਸੱਦਾ ਪੱਤਰ ਡਿਜ਼ਾਈਨ ਕਰਨ ਤੇ ਵਿਗਿਆਨੀਆਂ ਦੀ ਪਛਾਣ ਕਰਨ ਵਰਗੀਆਂ ਗਤੀਵਿਧੀਆਂ ’ਚ ਕਿਰਨ ਬਾਲਾ, ਕਿਰਨਜੀਤ ਕੌਰ, ਪ੍ਰਿਆ, ਸਵਾਤੀ ਤੇ ਅਮਨਦੀਪ ਕੌਰ ਆਦਿ ਅਧਿਆਪਕਾਂ ਨੇ ਪੂਰਾ ਸਹਿਯੋਗ ਦਿੱਤਾ। ਵਿਦਿਆਰਥੀਆਂ ਨੇ ਬਿਨਾਂ ਬਸਤੇ ਦੇ ਸਕੂਲ ਪਹੁੰਚ ਕੇ ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਭਰਪੂਰ ਅਨੰਦ ਮਾਣਿਆ।