25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਐੱਨ.ਡੀ.ਆਰ.ਐੱਫ. ਟੀਮ ਵਲੋਂ ਆਫ਼ਤ ਪ੍ਰਬੰਧਨ ਜਾਗਰੂਕਤਾ ਪ੍ਰੋਗਰਾਮ

ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪ੍ਰਿੰਸੀਪਲ ਦੀਪਿਕਾ ਦੀ ਅਗਵਾਈ ਹੇਠ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਅਤੇ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਐੱਨ.

Ad Position 21
No active advertisement
ਐਨ.ਡੀ.ਆਰ.ਐਫ. ਟੀਮ ਨੂੰ ਸਨਮਾਨਿਤ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਦੀ ਪ੍ਰਿੰਸੀਪਲ ਮੈਡਮ ਦੀਪਿਕਾ ਠਾਕੁਰ। ਤਸਵੀਰ-ਜਸਮੇਲ ਸਿੰਘ ਢਿੱਲੋਂ 25-10-2026
ਬੱਲੂਆਣਾ, 24 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪ੍ਰਿੰਸੀਪਲ ਦੀਪਿਕਾ ਦੀ ਅਗਵਾਈ ਹੇਠ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਅਤੇ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਐੱਨ.ਡੀ.ਆਰ.ਐੱਫ ਦੇ ਸਬ-ਇੰਸਪੈਕਟਰ ਡੀ.ਐੱਸ.ਰਥੌਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਭੂਚਾਲ, ਹੜ੍ਹ ਤੇ ਅੱਗ ਲੱਗਣ ਵਰਗੀਆਂ ਕੁਦਰਤੀ ਤੇ ਮਨੁੱਖੀ ਆਫ਼ਤਾਂ ਦੌਰਾਨ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਟੀਮ ਵਲੋਂ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ, ਸਾਹ ਦੀ ਨਲੀ ਵਿਚ ਰੁਕਾਵਟ ਆਉਣ ’ਤੇ ਸਹਾਇਤਾ ਦੇਣ, ਖ਼ੂਨ ਵਗਣ ਤੋਂ ਰੋਕਣ ਤੇ ਬਚਾਅ ਉਪਕਰਨਾਂ ਦੀ ਵਰਤੋਂ ਕਰਨ ਦੇ ਪ੍ਰੈਕਟੀਕਲ ਗੁਰ ਸਿਖਾਏ ਗਏ। ਸਕੂਲ ਪ੍ਰਿੰਸੀਪਲ ਦੀਪਿਕਾ ਨੇ ਐੱਨ.ਡੀ.ਆਰ.ਐੱਫ. ਦੀ ਟੀਮ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬੇਹੱਦ ਜਾਣਕਾਰੀ ਭਰਪੂਰ ਤੇ ਲਾਹੇਵੰਦ ਸਾਬਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਜਾਵਾ ’ਚ ਸ਼ਰਾਬੀ ਪਤੀ ਵਲੋਂ ਪਤਨੀ ਨਾਲ ਕੁੱਟਮਾਰ, ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਅਗਲੀ ਖ਼ਬਰ ਪਿੰਡ ਅਮਰਪੁਰਾ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਨੇ ਸੰਦੀਪ ਸਿੰਘ ਭੱਟੀ ਦੇ ਕੰਮਾਂ ਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਦਿ...
Ad Position 24