ਸ਼ੂਗਰ ਕਾਰਨ ਅੱਖਾਂ ਦੀ ਰੌਸ਼ਨੀ ਨੂੰ ਖ਼ਤਰੇ ਤੋਂ ਬਚਾਉਣ ਲਈ 26 ਅਕਤੂਬਰ ਨੂੰ ਲੱਗੇਗਾ ਮੁਫ਼ਤ ਜਾਂਚ ਕੈਂਪ
ਡਾ. ਪਲਕ ਆਈ ਹਸਪਤਾਲ ਵਿਚ ਮੁਫ਼ਤ ਕੀਤੇ ਜਾਣਗੇ ਜ਼ਰੂਰੀ ਟੈੱਸਟ
ਜਲਾਲਾਬਾਦ, 23 ਅਕਤੂਬਰ (ਸਤਿੰਦਰ ਸਿੰਘ ਸੋਢੀ)- ਸ਼ੂਗਰ ਰੋਗ ਤੋਂ ਪੀੜਤ ਮਰੀਜ਼ਾਂ ਦੀਆਂ ਅੱਖਾਂ ਦੀ ਸੁਰੱਖਿਅਤ ਨੂੰ ਧਿਆਨ ਵਿਚ ਰੱਖਦਿਆਂ ਡਾ. ਪਲਕ ਆਈ ਹਸਪਤਾਲ ਜਲਾਲਾਬਾਦ ਵਲੋਂ 26 ਅਕਤੂਬਰ ਦਿਨ ਸੋਮਵਾਰ ਨੂੰ ਸ਼ੂਗਰ ਕਾਰਨ ਅੱਖਾਂ ਦੇ ਪਰਦੇ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਬਿਮਾਰੀ ‘ਡਾਇਬਿਟਿਕ ਰੈਟੀਨੋਪੈਥੀ ’ ਦੀ ਜਾਂਚ ਤੇ ਇਲਾਜ ਲਈ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ।
ਕ
ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੱਖ ਰੋਗਾਂ ਦੇ ਮਾਹਿਰ ਡਾ. ਪਲਕ ਵਾਟਸ। ਤਸਵੀਰ-ਸਤਿੰਦਰ ਸਿੰਘ ਸੋਢੀ
24-10-2026
ਜਲਾਲਾਬਾਦ, 23 ਅਕਤੂਬਰ (ਸਤਿੰਦਰ ਸਿੰਘ ਸੋਢੀ)- ਸ਼ੂਗਰ ਰੋਗ ਤੋਂ ਪੀੜਤ ਮਰੀਜ਼ਾਂ ਦੀਆਂ ਅੱਖਾਂ ਦੀ ਸੁਰੱਖਿਅਤ ਨੂੰ ਧਿਆਨ ਵਿਚ ਰੱਖਦਿਆਂ ਡਾ.ਪਲਕ ਆਈ ਹਸਪਤਾਲ ਜਲਾਲਾਬਾਦ ਵਲੋਂ 26 ਅਕਤੂਬਰ ਦਿਨ ਸੋਮਵਾਰ ਨੂੰ ਸ਼ੂਗਰ ਕਾਰਨ ਅੱਖਾਂ ਦੇ ਪਰਦੇ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਬਿਮਾਰੀ ‘ਡਾਇਬਿਟਿਕ ਰੈਟੀਨੋਪੈਥੀ ’ ਦੀ ਜਾਂਚ ਤੇ ਇਲਾਜ ਲਈ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਮਰੀਜ਼ਾਂ ਦੇ ਜ਼ਰੂਰੀ ਟੈੱਸਟ ਮੁਫ਼ਤ ਕੀਤੇ ਜਾਣਗੇ ਤੇ ਲੋੜ ਅਨੁਸਾਰ ਇਲਾਜ ਸਬੰਧੀ ਸਲਾਹ ਤੇ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਅੱਖਾਂ ਦੇ ਰੋਗਾਂ ਦੇ ਮਾਹਿਰ ਡਾ.ਪਲਕ ਵਾਟਸ ਨੇ ਦੱਸਿਆ ਕਿ ਸ਼ੂਗਰ ਦਾ ਅਸਰ ਸਰੀਰ ਦੇ ਹੋਰਨਾਂ ਅੰਗਾਂ ਦੇ ਨਾਲ-ਨਾਲ ਅੱਖਾਂ ’ਤੇ ਵੀ ਪੈ ਸਕਦਾ ਹੈ। ਲੰਮੇ ਸਮੇਂ ਤੱਕ ਖ਼ੂਨ ਵਿਚ ਸ਼ੂਗਰ ਦਾ ਪੱਧਰ ਵਧਿਆ ਰਹਿਣ ਕਾਰਨ ਅੱਖਾਂ ਦੇ ਪਰਦੇ (ਰੈਟੀਨਾ) ਦੀਆਂ ਖ਼ੂਨ ਦੀਆਂ ਨਾੜੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਜਿਸ ਨੂੰ ‘ਡਾਇਬਿਟਿਕ ਰੈਟੀਨੋਪੈਥੀ’ ਕਿਹਾ ਜਾਂਦਾ ਹੈ ਤੇ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਨਾ ਲੱਗਣ ਕਾਰਨ ਅੱਖਾਂ ਦੀ ਰੌਸ਼ਨੀ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਇਸ ਮੁਫ਼ਤ ਕੈਂਪ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਮਰੀਜ਼ਾਂ ਦੇ ਲਗਭਗ 5,000/ ਰੁਪਏ ਦੀ ਕੀਮਤ ਦੇ ਅੱਖਾਂ ਨਾਲ ਸਬੰਧਿਤ ਟੈੱਸਟ ਮੁਫ਼ਤ ਕੀਤੇ ਜਾਣਗੇ।