24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਡੀ.ਏ.ਪੀ. ਖਾਦ ਦੀ ਵੰਡ ਵਿਚ ਗੜਬੜੀ ਕਰ ਰਹੀ ਹੈ ਪੰਜਾਬ ਸਰਕਾਰ-ਸਿਆਗ

ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਫ਼ਾਜ਼ਿਲਕਾ ਵਿਖੇ ਲੱਗੇ ਡੀ. ਏ.

Ad Position 21
No active advertisement
ਕਿਸਾਨਾਂ ਵਲੋਂ ਕਾਬੂ ਕੀਤਾ ਗਿਆ ਡੀ.ਏ.ਪੀ. ਖ਼ਾਦ ਨਾਲ ਭਰਿਆ ਟਰੈਕਟਰ ਟਰਾਲਾ। ਅਜੀਤ ਤਸਵੀਰ 24-10-2026
ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਫ਼ਾਜ਼ਿਲਕਾ ਵਿਖੇ ਲੱਗੇ ਡੀ.ਏ.ਪੀ. ਖਾਦ ਦੇ ਰੈਕ ਤੋਂ ਖਾਦ ਦੀ ਵੰਡ ਵਿਚ ਹੋ ਰਹੀਆਂ ਬੇਨਿਯਮੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸੁਸ਼ੀਲ ਸਿਆਗ ਨੇ ਦੱਸਿਆ ਕਿ ਡੀ.ਏ.ਪੀ. ਖਾਦ ਨਾਲ ਭਰੇ ਟਰੱਕਾਂ ਅਤੇ ਟਰਾਲੀਆਂ ਕੋਲ ਸਹਿਕਾਰੀ ਸਭਾ ਖੁੱਬਣ ਦੇ ਗੇਟ ਪਾਸ ਸਨ ਪਰ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਨ੍ਹਾਂ ਗੱਡੀਆਂ ਨੂੰ ਰੋਕ ਕੇ ਡਰਾਈਵਰਾਂ ਤੋਂ ਪੁੱਛਗਿੱਛ ਕੀਤੀ। ਡਰਾਈਵਰ ਇਹ ਦੱਸਣ ਵਿਚ ਅਸਮਰਥ ਰਹੇ ਕਿ ਉਹ ਖਾਦ ਕਿੱਥੇ ਲੈ ਕੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਖੁੱਬਣ ਜਾਣ ਲਈ ਡੱਬਵਾਲੀ ਰੋਡ ਰਾਹੀਂ ਸੀਤੋ ਗੁੰਨ੍ਹੋ ਵਾਲਾ ਰਸਤਾ ਆਉਂਦਾ ਹੈ, ਜਦਕਿ ਇਹ ਟਰੱਕ-ਟਰਾਲੀਆਂ ਅਬੋਹਰ ਤੋਂ ਹਨੂਮਾਨਗੜ੍ਹ ਵੱਲ ਜਾ ਰਹੀਆਂ ਸਨ, ਜੋ ਕਿ ਖੁੱਬਣ ਜਾਣ ਦਾ ਰਸਤਾ ਹੀ ਨਹੀਂ ਹੈ। ਇਸ ਗੱਲ ਨੇ ਖਾਦ ਦੀ ਵੰਡ ਵਿਚ ਗੜਬੜੀ ਦੇ ਸ਼ੱਕ ਨੂੰ ਹੋਰ ਪੱਕਾ ਕਰ ਦਿੱਤਾ। ਮਾਮਲਾ ਵਧਦਾ ਦੇਖ ਕੇ ਮਾਰਕਫੈੱਡ, ਖੇਤੀਬਾੜੀ ਵਿਭਾਗ ਤੇ ਖੁੱਬਣ ਸਹਿਕਾਰੀ ਸਭਾ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਪਰ ਸਾਰਿਆਂ ਦੇ ਬਿਆਨਾਂ ਵਿਚ ਵਿਰੋਧਾਭਾਸ ਪਾਇਆ ਗਿਆ। ਸਿਆਗ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਡੀ.ਏ.ਪੀ. ਖਾਦ ਦੀ ਕੋਈ ਕਮੀ ਨਹੀਂ ਭੇਜੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਵਿਰੁੱਧ ਝੂਠਾ ਦੁਸ਼ ਪ੍ਰਚਾਰ ਕਰਨ ਲਈ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਉਣ ਦੀ ਬਜਾਏ ਇਸ ਨੂੰ ਖ਼ੁਰਦ-ਬੁਰਦ ਕਰ ਰਹੀ ਹੈ ਤਾਂ ਜੋ ਕੇਂਦਰ ’ਤੇ ਖਾਦ ਦੀ ਘਾਟ ਦਾ ਝੂਠਾ ਇਲਜ਼ਾਮ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਤੋਂ ਬਿਨਾਂ ਕਣਕ ਦੀ ਬਿਜਾਈ ਕਰਨ ਨਾਲ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਸਿਆਗ ਨੇ ਇਸ ਮਾਮਲੇ ਦੀ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਸੈਂਟਰ ਦੇ ਗੇਟ ’ਚ ਲੱਗੀ ਰੂੜੀ, ਬੱਚਿਆਂ ਦੇ ਮਾਪਿਆਂ ’ਚ ਭਾਰੀ ਰੋਸ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ
Ad Position 24