ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲਾਲਾਬਾਦ ਵਿਖੇ 2 ਤੋਂ 6 ਦਸੰਬਰ ਤੱਕ ਕਥਾ ਕੀਰਤਨ ਸਮਾਗਮ
ਜਲਾਲਾਬਾਦ, 23 ਅਕਤੂਬਰ (ਜਸਕਰਨ ਸਿੰਘ ਤਨੇਜਾ)- ਗੁਰਦੁਆਰਾ ਸਿੰਘ ਸਭਾ ਜਲਾਲਾਬਾਦ ਵਿਖੇ 2 ਤੋਂ 6 ਦਸੰਬਰ ਤੱਕ ਕਰਵਾਏ ਜਾ ਰਹੇ ਦੁੱਖ ਨਿਵਾਰਨ ਕਥਾ ਕੀਰਤਨ ਸਮਾਗਮ ਦਾ ਪੋਸਟਰ ਗੁਰੂ ਘਰ ਵਿਖੇ ਅਰਦਾਸ ਕਰਨ ਉਪਰੰਤ ਜਾਰੀ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਭਾਈ ਮਨਪ੍ਰੀਤ ਸਿੰਘ ਕਾਨ੍ਹਪੁਰੀ, ਭਾਈ ਲਖਵਿੰਦਰ ਸਿੰਘ, ਗਿਆਨੀ ਅਮਰੀਕ ਸਿੰਘ, ਗਿਆਨੀ ਸਰਬਜੀਤ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਦਲਬੀਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਤਜਿੰਦਰ ਸਿੰਘ ਤੇ ਬੀਬੀ ਨਵਨੀਤ ਕੌਰ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਕਥਾ ਰਾਹੀਂ ਨਿਹਾਲ ਕਰਨਗੇ।
ਜਲਾਲਾਬਾਦ, 23 ਅਕਤੂਬਰ (ਜਸਕਰਨ ਸਿੰਘ ਤਨੇਜਾ)- ਗੁਰਦੁਆਰਾ ਸਿੰਘ ਸਭਾ ਜਲਾਲਾਬਾਦ ਵਿਖੇ 2 ਤੋਂ 6 ਦਸੰਬਰ ਤੱਕ ਕਰਵਾਏ ਜਾ ਰਹੇ ਦੁੱਖ ਨਿਵਾਰਨ ਕਥਾ ਕੀਰਤਨ ਸਮਾਗਮ ਦਾ ਪੋਸਟਰ ਗੁਰੂ ਘਰ ਵਿਖੇ ਅਰਦਾਸ ਕਰਨ ਉਪਰੰਤ ਜਾਰੀ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਭਾਈ ਮਨਪ੍ਰੀਤ ਸਿੰਘ ਕਾਨ੍ਹਪੁਰੀ, ਭਾਈ ਲਖਵਿੰਦਰ ਸਿੰਘ, ਗਿਆਨੀ ਅਮਰੀਕ ਸਿੰਘ, ਗਿਆਨੀ ਸਰਬਜੀਤ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਦਲਬੀਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਤਜਿੰਦਰ ਸਿੰਘ ਤੇ ਬੀਬੀ ਨਵਨੀਤ ਕੌਰ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਕਥਾ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਸਰਪ੍ਰਸਤ ਸ਼ੇਰ ਸਿੰਘ, ਪ੍ਰਧਾਨ ਸੰਪੂਰਨ ਸਿੰਘ, ਗੁਰਦੀਪ ਸਿੰਘ ਤਨੇਜਾ, ਜਤਿੰਦਰ ਸਿੰਘ ਮਿੱਠੂ ਕੁੱਕੜ, ਸ਼ੰਟੀ ਦਰਗਨ, ਜੋਨੀ ਸੇਤੀਆ, ਭਾਈ ਗੁਰਨਾਮ ਸਿੰਘ, ਵਿਜੇ ਸਿੰਘ ਚੋਪੜਾ, ਗੁਰਦਿਆਲ ਸਿੰਘ ਕਾਠਪਾਲ, ਐਡਵੋਕੇਟ ਗੁਰਸੇਵਕ ਸਿੰਘ, ਕਵਲਪ੍ਰੀਤ ਸਿੰਘ, ਪ੍ਰਭਪ੍ਰੀਤ ਸਿੰਘ ਕੁੱਕੜ ਤੇ ਸਿਦਕ ਦਰਗਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।