19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਰਾਸ਼ਟਰੀ ਸਮੂਹ ਗਾਇਣ ਮੁਕਾਬਲਾ 2026 ਕਰਵਾਇਆ

ਜਲਾਲਾਬਾਦ, 19 ਅਕਤੂਬਰ (ਜਸਕਰਨ ਸਿੰਘ ਤਨੇਜਾ)- ਭਾਰਤ ਵਿਕਾਸ ਪ੍ਰੀਸ਼ਦ ਦੀ ਜਲਾਲਾਬਾਦ (ਪੱਛਮੀ) ਸ਼ਾਖਾ ਵਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ‘ਰਾਸ਼ਟਰੀ ਸਮੂਹ ਗਾਇਣ ਮੁਕਾਬਲਾ 2026’ ਕਰਵਾਇਆ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜੋਸ਼ੀਲੇ ਦੇਸ਼ ਭਗਤੀ ਦੇ ਸਮੂਹ ਗੀਤਾਂ ਰਾਹੀਂ ਆਪਣੀ ਪ੍ਰਤਿਭਾ, ਅਨੁਸ਼ਾਸਨ ਤੇ ਸਮੂਹਿਕ ਏਕਤਾ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ-ਜਸਕਰਨ ਸਿੰਘ ਤਨੇਜਾ 20-10-2026
ਜਲਾਲਾਬਾਦ, 19 ਅਕਤੂਬਰ (ਜਸਕਰਨ ਸਿੰਘ ਤਨੇਜਾ)- ਭਾਰਤ ਵਿਕਾਸ ਪ੍ਰੀਸ਼ਦ ਦੀ ਜਲਾਲਾਬਾਦ (ਪੱਛਮੀ) ਸ਼ਾਖਾ ਵਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ‘ਰਾਸ਼ਟਰੀ ਸਮੂਹ ਗਾਇਣ ਮੁਕਾਬਲਾ 2026’ ਕਰਵਾਇਆ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜੋਸ਼ੀਲੇ ਦੇਸ਼ ਭਗਤੀ ਦੇ ਸਮੂਹ ਗੀਤਾਂ ਰਾਹੀਂ ਆਪਣੀ ਪ੍ਰਤਿਭਾ, ਅਨੁਸ਼ਾਸਨ ਤੇ ਸਮੂਹਿਕ ਏਕਤਾ ਦਾ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨਾਂ ਵਜੋਂ ਆਏ ਸੁਮਿਤ ਕੁਮਾਰ ਤੇ ਵਿਕਾਸ ਮਿੱਢਾ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਦੇਸ਼ ਦੀ ਸਭਿਆਚਾਰਕ ਵਿਰਾਸਤ ਤੇ ਰਾਸ਼ਟਰੀ ਕਦਰਾਂ-ਕੀਮਤਾਂ ਨਾਲ ਵੀ ਜੁੜੇ ਰਹਿਣ। ਭਾਰਤ ਵਿਕਾਸ ਪ੍ਰੀਸ਼ਦ ਦੀ ਸ਼ਾਖਾ ਦੇ ਪ੍ਰਧਾਨ, ਤਰਸੇਮ ਵਿਖੋਨਾ ਨੇ ਸੰਬੋਧਨ ਕੀਤਾ। ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਸੂਬਾਈ ਮੈਂਬਰ ਪ੍ਰਵੇਸ਼ ਖੰਨਾ ਨੇ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਆਤਮ-ਵਿਸ਼ਵਾਸ ਤੇ ਭਾਰਤੀ ਸਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਹੈ। ਸਮਾਗਮ ਵਿਚ ਪ੍ਰੀਸ਼ਦ ਦੇ ਕਈ ਮੈਂਬਰ ਸ਼ਾਮਲ ਹੋਏ ਜਿਨ੍ਹਾਂ ਵਿਚ ਸ਼ਾਖਾ ਪ੍ਰਧਾਨ ਤਰਸੇਮ ਵਿਖੋਨਾ, ਸਕੱਤਰ ਸੀ.ਏ. ਸੰਦੀਪ ਚਲਾਨਾ, ਡਾ. ਸ਼ਾਮ ਜੁਨੇਜਾ, ਸਰਪ੍ਰਸਤ ਵਿਜੇ ਖੰਨਾ, ਰਾਸ਼ਟਰੀ ਸਮੂਹ ਗਾਣ ਮੁਕਾਬਲੇ ਦੇ ਕੋਆਰਡੀਨੇਟਰ ਤੇ ਸੂਬਾਈ ਮੈਂਬਰ ਪ੍ਰਵੇਸ਼ ਖੰਨਾ ਦੇ ਨਾਲ-ਨਾਲ ਦੀਪਕ ਛਾਬੜਾ, ਬੰਟੀ ਅਹੂਜਾ, ਰੌਸ਼ਨ ਲਾਲ ਅਸੀਜਾ, ਪ੍ਰੇਮ ਛਾਬੜਾ, ਸੁਰੇਸ਼ ਗਾਬਾ, ਰਾਜਨ ਡੂਮਰਾ, ਡਾ. ਪ੍ਰਕਾਸ਼ ਦੋਸ਼ੀ, ਵਿਨੋਦ ਕੱਕੜ, ਸੰਦੀਪ ਝਾਂਬ, ਪਰਮ ਝਾਂਬ, ਸੂਬਾਈ ਮੈਂਬਰ ਦਵਿੰਦਰ ਕੱਕੜ, ਭਾਰਤ ਭੂਸ਼ਨ ਗਵਾਰੀ, ਨਰੇਸ਼ ਕੱਕੜ ਤੇ ਹੇਮੰਤ ਕਾਲਰਾ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਛੱਪੜੀ ਵਾਲਾ ਵਿਖੇ ਗੁਰਜੋਤ ਸਿੰਘ ਸੰਧੂ ਨੇ ਨੌਜਵਾਨਾਂ ਨਾਲ ਕੀਤੀ ਅਹਿਮ ਮੀਟਿੰਗ ਅਗਲੀ ਖ਼ਬਰ ਪੰਜਾਬ ਫ਼ੀਲਡ ਤੇ ਵਰਕਸ਼ਾਪ ਯੂਨੀਅਨ ‘ਵਿਗਿਆਨਿਕ’ ਨੂੰ ਛੱਡ ਕੇ ਸੈਂਕੜੇ ਸਾਥੀ ਪੀ.ਐੱਸ.ਐੱਸ.ਐੱਫ. ਵਿਚ ਹੋਏ ਸ਼ਾਮਿਲ
Ad Position 24