ਸੇਵਾ ਭਾਰਤੀ ਜਲਾਲਾਬਾਦ ਵਲੋਂ ਕੰਜਕ ਪੂਜਣ
ਮੰਡੀ ਘੁਬਾਇਆ, 19 ਅਕਤੂਬਰ (ਅਮਨ ਬਵੇਜਾ)- ਪਵਿੱਤਰ ਨਵਰਾਤਰਿਆਂ ਦੇ ਸ਼ੁੱਭ ਮੌਕੇ ਸੇਵਾ ਭਾਰਤੀ ਜਲਾਲਾਬਾਦ ਵੱਲੋਂ ਜੈ ਮਾਂ ਮੰਦਿਰ ਗਾਂਧੀ ਨਗਰ ਵਿਖੇ ਇੱਕ ਵਿਸ਼ੇਸ਼ ਕੰਜਕ ਪੂਜਣ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਇਸ ਦੌਰਾਨ ਛੋਟੀਆਂ ਕੰਨਿਆਂਵਾਂ (ਕੰਜਕਾਂ) ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਗਈ, ਉਨ੍ਹਾਂ ਦੇ ਪੈਰ ਧੁਆਏ ਗਏ, ਤਿਲਕ ਲਗਾਇਆ ਗਿਆ ਤੇ ਪ੍ਰਸਾਦ ਵਜੋਂ ਹਲਵਾ, ਪੂਰੀ, ਛੋਲੇ ਤੇ ਉਪਹਾਰ ਭੇਟ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਪ
ਪ੍ਰੋਗਰਾਮ ਦੌਰਾਨ ਕੰਜਕ ਪੂਜਣ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ। ਤਸਵੀਰ- ਅਮਨ ਬਵੇਜਾ
20-10-2026
ਮੰਡੀ ਘੁਬਾਇਆ, 19 ਅਕਤੂਬਰ (ਅਮਨ ਬਵੇਜਾ)- ਪਵਿੱਤਰ ਨਵਰਾਤਰਿਆਂ ਦੇ ਸ਼ੁੱਭ ਮੌਕੇ ਸੇਵਾ ਭਾਰਤੀ ਜਲਾਲਾਬਾਦ ਵੱਲੋਂ ਜੈ ਮਾਂ ਮੰਦਿਰ ਗਾਂਧੀ ਨਗਰ ਵਿਖੇ ਇੱਕ ਵਿਸ਼ੇਸ਼ ਕੰਜਕ ਪੂਜਣ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਇਸ ਦੌਰਾਨ ਛੋਟੀਆਂ ਕੰਨਿਆਂਵਾਂ (ਕੰਜਕਾਂ) ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਗਈ, ਉਨ੍ਹਾਂ ਦੇ ਪੈਰ ਧੁਆਏ ਗਏ, ਤਿਲਕ ਲਗਾਇਆ ਗਿਆ ਤੇ ਪ੍ਰਸਾਦ ਵਜੋਂ ਹਲਵਾ, ਪੂਰੀ, ਛੋਲੇ ਤੇ ਉਪਹਾਰ ਭੇਟ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਧਾਰੇ ਪ੍ਰਦੀਪ ਗੋਇਲ (ਸੰਗਠਨ ਮੰਤਰੀ, ਬਠਿੰਡਾ ਤੇ ਫ਼ਿਰੋਜ਼ਪੁਰ ਵਿਭਾਗ) ਨੇ ਸ਼ਿਰਕਤ ਕੀਤੀ ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਨਾਰੀ ਸ਼ਕਤੀ ਅਤੇ ਕੰਨਿਆ ਪੂਜਣ ਦੇ ਮਹੱਤਵ ’ਤੇ ਚਾਨਣਾ ਪਾਇਆ। ਸਮਾਗਮ ’ਚ ਸੇਵਾ ਭਾਰਤੀ ਜਲਾਲਾਬਾਦ ਦੀ ਸਮੁੱਚੀ ਟੀਮ ਜਿਨ੍ਹਾਂ ਵਿਚ ਅਮਿਤ ਮੁਟਨੇਜਾ ਪ੍ਰਧਾਨ, ਰਾਜ ਕੁਮਾਰ ਸਿਡਾਨਾ ਜਨਰਲ ਸਕੱਤਰ, ਸੂਰਜ ਕਾਠਪਾਲ (ਸਕੱਤਰ), ਸੁਨੀਲ ਕੁਮਾਰ (ਖ਼ਜ਼ਾਨਚੀ) ਤੋਂ ਇਲਾਵਾ ਰੋਹਿਤ ਗੁੰਬਰ, ਅਸ਼ੋਕ ਗਗਨੇਜਾ , ਸੁਰਿੰਦਰ ਘੱਕੜ, ਕੈਪਟਨ ਗੁਰਚਰਨ ਸਿੰਘ ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਵੀ ਹਾਜ਼ਰੀ ਲਗਵਾਈ। ਸਮਾਗਮ ਦੇ ਅੰਤ ਵਿਚ ਸੇਵਾ ਭਾਰਤੀ ਦੇ ਅਹੁਦੇਦਾਰਾਂ ਵਲੋਂ ਸਮੂਹ ਸੰਗਤਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।