ਆਧਾਰਸ਼ਿਲਾ ਸਕੂਲ ਦੇ ਡਾਇਰੈਕਟਰ ਰਾਜੀਵ ਗੁਪਤਾ ‘ਐਜੂ-ਵਿਜ਼ਨਰੀ ਐਵਾਰਡ 2026’ ਨਾਲ ਸਨਮਾਨਿਤ
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਗ੍ਰਾਫਿਕ ਐਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਹਯਾਤ ਸੈਂਟ੍ਰਿਕ ਚੰਡੀਗੜ੍ਹ ਵਿਖੇ ਕਰਵਾਏ ਗਏ ‘ਐਜੂ-ਵਿਜ਼ਨਰੀ ਸਮਿਟ ਐਂਡ ਐਵਾਰਡਜ਼ 2026’ ਦੌਰਾਨ ਆਧਾਰਸ਼ਿਲਾ ਸਕੂਲ ਦੇ ਡਾਇਰੈਕਟਰ ਰਾਜੀਵ ਗੁਪਤਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸਿੱਖਿਆ ਦੇ ਖੇਤਰ ਵਿਚ ਬਿਹਤਰੀਨ ਯੋਗਦਾਨ, ਦੂਰ-ਦਰਸ਼ੀ ਸੋਚ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ।
ਸਮਾਗਮ ਦੌਰਾਨ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਹੋਏ ਆਧਾਰਸ਼ਿਲਾ ਸਕੂਲ ਦੇ ਡਾਇਰੈਕਟਰ ਰਾਜੀਵ ਗੁਪਤਾ। ਅਜੀਤ ਤਸਵੀਰ
17-10-2026