04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਤਿੰਨ ਲੋੜਵੰਦਾਂ ਨੂੰ ਟਰਾਈਸਾਈਕਲ ਭੇਟ

ਅਬੋਹਰ, 3 ਅਕਤੂਬਰ (ਵਿਵੇਕ ਹੂੜੀਆ)- ਨਰ ਸੇਵਾ ਨਰਾਇਣ ਸੇਵਾ ਸਮਿਤੀ ਵਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਤਿੰਨ ਲੋੜਵੰਦਾਂ ਨੂੰ ਟਰਾਈ ਸਾਈਕਲ ਭੇਟ ਕੀਤੇ ਗਏ। ਮੰਦਿਰ ਬਾਬਾ ਖੇਤਰਪਾਲ ਸੁਜਾਵਲਪੁਰ ਦੇ ਸੰਸਥਾਪਕ ਚਿਮਨ ਲਾਲ ਨਰੂਲਾ, ਰਜਨੀ ਬਾਬਾ ਤੇ ਅੰਗਰੇਜ਼ ਨਰੂਲਾ ਨੇ ਆਪਣੇ ਕਰ ਕਮਲਾਂ ਨਾਲ ਲੋੜਵੰਦਾਂ ਨੂੰ ਟਰਾਈ ਸਾਈਕਲ ਸੌਂਪ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 04-10-2026
ਅਬੋਹਰ, 3 ਅਕਤੂਬਰ (ਵਿਵੇਕ ਹੂੜੀਆ)- ਨਰ ਸੇਵਾ ਨਰਾਇਣ ਸੇਵਾ ਸਮਿਤੀ ਵਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਤਿੰਨ ਲੋੜਵੰਦਾਂ ਨੂੰ ਟਰਾਈ ਸਾਈਕਲ ਭੇਟ ਕੀਤੇ ਗਏ। ਮੰਦਿਰ ਬਾਬਾ ਖੇਤਰਪਾਲ ਸੁਜਾਵਲਪੁਰ ਦੇ ਸੰਸਥਾਪਕ ਚਿਮਨ ਲਾਲ ਨਰੂਲਾ, ਰਜਨੀ ਬਾਬਾ ਤੇ ਅੰਗਰੇਜ਼ ਨਰੂਲਾ ਨੇ ਆਪਣੇ ਕਰ ਕਮਲਾਂ ਨਾਲ ਲੋੜਵੰਦਾਂ ਨੂੰ ਟਰਾਈ ਸਾਈਕਲ ਸੌਂਪ ਕੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਸਮਿਤੀ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਟਰਾਈ ਸਾਈਕਲ ਮਿਲਣ ਨਾਲ ਦਿਵਿਆਂਗਾਂ ਤੇ ਚੱਲਣ-ਫਿਰਨ ਤੋਂ ਅਸਮਰਥ ਵਿਅਕਤੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਕਰਨ ਵਿਚ ਵੱਡੀ ਸਹੂਲਤ ਮਿਲੇਗੀ ਤੇ ਉਨ੍ਹਾਂ ਦੀ ਦੂਜਿਆਂ ’ਤੇ ਨਿਰਭਰਤਾ ਵੀ ਘਟੇਗੀ। ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਹੁਣ ਤੱਕ 2,331 ਲੋੜਵੰਦਾਂ ਨੂੰ ਟਰਾਈ ਸਾਈਕਲ ਉਪਲਬਧ ਕਰਵਾ ਚੁੱਕੀ ਹੈ। ਇਸ ਮੌਕੇ ਸੈਕਟਰੀ ਗੌਰਵ ਧੂੜੀਆ ਐਡਵੋਕੇਟ, ਅਰੁਣ ਗਿਲਹੋਤਰਾ ਐਡਵੋਕੇਟ , ਰਾਜਾ ਮਿੱਢਾ ਐਡਵੋਕੇਟ, ਪ੍ਰਵੇਸ਼ ਢੀਂਗਰਾ ਐਡਵੋਕੇਟ, ਸੰਦੀਪ ਸੇਤੀਆ, ਦੀਪਕ, ਇੰਦਰ ਮੋਹਨ, ਦੀਪਕ ਰਾਜਾਵਤ, ਸੁਮਿਤ ਫੁਟੇਲਾ, ਰਾਜਿੰਦਰ ਚਰਾਇਆ, ਸੋਨੂੰ ਮਾਲੀ, ਰਵੀ, ਪ੍ਰੇਮ ਨਰੂਲਾ, ਸੋਨੂੰ ਸ਼ਰਮਾ, ਦੀਪਕ ਮੋਂਗਾ, ਸੋਨੂੰ ਅਰੋੜਾ, ਸੁਭਾਸ਼ ਕੰਬੋਜ, ਰਾਜੂ ਨਰੂਲਾ, ਸੋਨੂੰ ਗਰੋਵਰ, ਅਨੀਸ਼ ਨਰੂਲਾ, ਰਾਜੂ ਨਰੰਗ, ਡਿੰਪਲ ਨਰੂਲਾ, ਰਾਜ ਨਰੂਲਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਮ ਸ਼ਰਣਮ ਆਸ਼ਰਮ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਲਗਾਇਆ ਇਕ ਰੋਜ਼ਾ ਵਿਸ਼ੇਸ਼ ਕੈਂਪ
Ad Position 24