02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 10 ਮੁਕੱਦਮੇ ਦਰਜ ਦੇਸੀ ਕੱਟੇ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਜਣੇ ਕਾਬੂ

ਫ਼ਾਜ਼ਿਲਕਾ, 2 ਅਕਤੂਬਰ (ਦਵਿੰਦਰ ਪਾਲ ਸਿੰਘ)- ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਦੇਸੀ ਕੱਟੇ, ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਆਕਾਸ਼ਦੀਪ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪਿੰਡ ਅਰਨੀਵਾਲਾ ਥਾਣਾ ਵੈਰੋਕੇ ਅਤੇ ਸੋਨਾ ਸਿੰਘ ਉਰਫ਼ ਸੋਨੂੰ ਪੁੱਤਰ ਪਰਮਜੀਤ ਸਿੰਘ ਵਾਸੀ ਢਾਣੀ ਬਾਦਲ ਕੇ ਉਤਾੜ ਕੋਲ ਨਜਾਇਜ਼ ਪਿਸਤੌਲ ਹੈ ਤੇ ਉਹ ਲਾਈਟਾਂ ਵਾਲੇ ਚੌਕ ਜਲਾਲਾਬਾਦ ਖੜ੍ਹੇ ਹਨ।

Ad Position 21
No active advertisement
ਅਜੀਤ ਡੈਸਕ 03-10-2026
ਫ਼ਾਜ਼ਿਲਕਾ, 2 ਅਕਤੂਬਰ (ਦਵਿੰਦਰ ਪਾਲ ਸਿੰਘ)- ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਦੇਸੀ ਕੱਟੇ, ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਆਕਾਸ਼ਦੀਪ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪਿੰਡ ਅਰਨੀਵਾਲਾ ਥਾਣਾ ਵੈਰੋਕੇ ਅਤੇ ਸੋਨਾ ਸਿੰਘ ਉਰਫ਼ ਸੋਨੂੰ ਪੁੱਤਰ ਪਰਮਜੀਤ ਸਿੰਘ ਵਾਸੀ ਢਾਣੀ ਬਾਦਲ ਕੇ ਉਤਾੜ ਕੋਲ ਨਜਾਇਜ਼ ਪਿਸਤੌਲ ਹੈ ਤੇ ਉਹ ਲਾਈਟਾਂ ਵਾਲੇ ਚੌਕ ਜਲਾਲਾਬਾਦ ਖੜ੍ਹੇ ਹਨ। ਪੁਲਿਸ ਨੇ ਛਾਪੇਮਾਰੀ ਕਰਕੇ ਦੋਵਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਇਕ ਦੇਸੀ ਕੱਟਾ ਬਿਨਾਂ ਮਾਰਕਾ, 20 ਨਸ਼ੀਲੀਆਂ ਗੋਲੀਆਂ (ਐਲਪਰਾਜ਼ੋਲਮ) ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹੈਰੋਇਨ ਸਮੇਤ ਇਕ ਕਾਬੂ ਫ਼ਾਜ਼ਿਲਕਾ- ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਕਰਦੀ ਹੋਈ ਸੁਖੇਰਾ ਬੋਦਲਾ ਤੋਂ ਨਹਿਰ ਦੀ ਪਟੜੀ ਨਾਲ ਲੱਧੂ ਵਾਲਾ ਹਿਠਾੜ ਵੱਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਗੱਡੀ ਦੇਖ ਕੇ ਹੱਥ ਵਿਚ ਫੜਿਆ ਮੋਮੀ ਲਿਫ਼ਾਫ਼ਾ ਹੇਠਾਂ ਸੁੱਟ ਕੇ ਖਿਸਕਣ ਲੱਗਿਆ। ਪੁਲਿਸ ਵਲੋਂ ਕਾਬੂ ਕਰਕੇ ਨਾਮ ਪੁੱਛਣ ’ਤੇ ਉਸ ਨੇ ਆਪਣਾ ਨਾਮ ਅਮਨਦੀਪ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਪਿੰਡ ਮੋਹਕਮ ਅਰਾਈਆਂ ਦੱਸਿਆ ਜਿਸ ਕੋਲੋਂ 2 ਗਰਾਮ ਹੈਰੋਇਨ ਬਰਾਮਦ ਹੋਣ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਘਰ ਵਿਚੋਂ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਫ਼ਾਜ਼ਿਲਕਾ - ਥਾਣਾ ਵੈਰੋਕੇ ਪੁਲਿਸ ਨੇ ਘਰ ਵਿਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਗੈੱਸ ਸਿਲੰਡਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਕਾਰਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਬਜੀਤ ਕੌਰ ਪੁੱਤਰੀ ਬੂਟਾ ਸਿੰਘ ਵਾਸੀ ਪੱਕਾ ਕਾਲੇ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਘਰੋਂ 6 ਗਰਾਮ ਸੋਨੇ ਦੇ ਕਾਂਟੇ, 4.5 ਗਰਾਮ ਸੋਨੇ ਦੀਆਂ ਵਾਲੀਆਂ, 5 ਤੋਲੇ ਚਾਂਦੀ ਦੀ ਚੈਨ, 7 ਤੋਲੇ ਚਾਂਦੀ ਦੀ ਪੰਜੇਬਾਂ ਦਾ ਜੋੜਾ, ਇਕ ਸੋਨੇ ਦਾ ਕੋਕਾ, ਇਕ ਸੋਨੇ ਦੀ ਮੁੰਦਰੀ 4 ਗਰਾਮ ਤੇ ਇਕ ਗੈੱਸ ਸਿਲੰਡਰ ਚੋਰੀ ਹੋ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਰਪੰਚ ਦੀ ਕੁੱਟਮਾਰ ਕਰਨ ਵਾਲੇ 2 ਪੰਚਾਇਤ ਮੈਂਬਰਾਂ, 2 ਮੁਨੀਮਾਂ ਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਫ਼ਾਜ਼ਿਲਕਾ - ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਸਰਪੰਚ ਦੀ ਕੁੱਟਮਾਰ ਕਰਨ ਵਾਲੇ 2 ਪੰਚਾਇਤ ਮੈਂਬਰਾਂ, 2 ਮੁਨੀਮਾਂ ਅਤੇ 4-5 ਅਣਪਛਾਤਿਆਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸੈਦੋ ਕੇ ਹਿਠਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਵਿਚ ਗਲੀਆਂ-ਨਾਲੀਆਂ ਦੇ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਕਾਰਨ ਉਸ ਨੇ ਏ.ਡੀ. ਭੱਠਾ ਪਿੰਡ ਚਾਂਦਮਾਰੀ ਤੋਂ ਐਡਵਾਂਸ ਪੈਸੇ ਦੇ ਕੇ ਇੱਟਾਂ ਮੰਗਵਾਈਆਂ ਸਨ ਪਰ ਪੰਚਾਇਤ ਮੈਂਬਰ ਜੰਗੀਰ ਸਿੰਘ ਪੁੱਤਰ ਸ਼ੇਰ ਸਿੰਘ ਤੇ ਮਲਕੀਤ ਸਿੰਘ ਪੁੱਤਰ ਮਾਹਲਾ ਸਿੰਘ ਵਾਸੀ ਪਿੰਡ ਸੈਦੋ ਕੇ ਹਿਠਾੜ ਦੇ ਰੋਕਣ ’ਤੇ ਭੱਠੇ ਦੇ ਮੁਨੀਮ ਪੂਰਨ ਚੰਦ ਤੇ ਦੀਪੂ ਮੁਨੀਮ ਵਾਸੀ ਫ਼ਾਜ਼ਿਲਕਾ ਇੱਟਾਂ ਨਹੀਂ ਭੇਜ ਰਹੇ ਸਨ। ਜਦੋਂ ਉਹ ਭੱਠੇ ’ਤੇ ਗਿਆ ਤਾਂ ਉੱਥੇ ਜੰਗੀਰ ਸਿੰਘ ਤੇ ਮਲਕੀਤ ਸਿੰਘ ਦੇ ਲਲਕਾਰਾ ਮਾਰਨ ’ਤੇ ਪੂਰਨ ਚੰਦ, ਦੀਪੂ ਮੁਨੀਮ ਤੇ 4-5 ਅਣਪਛਾਤੇ ਵਿਅਕਤੀਆਂ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜ਼ਮੀਨ ਦੇ ਜਾਅਲੀ ਦਸਤਾਵੇਜ਼ ਬਣਾ ਕੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਫਾਜ਼ਿਲਕਾ- ਥਾਣਾ ਅਰਨੀਵਾਲਾ ਪੁਲਿਸ ਨੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਬਣਾ ਕੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਨੀਤਾ ਰਾਣੀ ਵਿਧਵਾ ਸੁਰਿੰਦਰ ਪਾਲ ਵਾਸੀ ਪਿੰਡ ਸ਼ਜਰਾਣਾ ਹਾਲ ਆਬਾਦ ਪਿੰਡ ਟਾਹਲੀ ਵਾਲਾ ਬੋਦਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜੱਸਾ ਬਾਈ ਪਤਨੀ ਪੁਨੂੰ ਰਾਮ, ਵਿਜੈ ਕੁਮਾਰ ਪੁੱਤਰ ਪੁਨੂੰ ਰਾਮ ਵਾਸੀ ਢਾਣੀ ਦੇਸਰਾਜ ਖੂਈ ਖੇੜਾ ਸ਼ਜਰਾਣਾ ਤੇ ਅਸ਼ੋਕ ਕੁਮਾਰ ਪੁੱਤਰ ਸਤਨਾਮ ਦਾਸ ਵਾਸੀ ਗਲੀ ਨੰਬਰ 6 ਸ਼ਹੀਦ ਭਗਤ ਸਿੰਘ ਨਗਰ ਦੁੱਗਰੀ ਲੁਧਿਆਣਾ ਨੇ ਉਸ ਦੇ ਪਤੀ ਸੁਰਿੰਦਰ ਪਾਲ ਨੂੰ ਕੁਆਰਾ ਦੱਸ ਕੇ ਉਸ ਦੇ ਹਿੱਸੇ ਦੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਬਣਾ ਕੇ ਇੰਤਕਾਲ ਆਪਣੇ ਨਾਮ ਕਰਵਾ ਕੇ ਠੱਗੀ ਮਾਰੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹੈਰੋਇਨ, ਡਰੱਗ ਮਨੀ ਤੇ ਮੋਟਰਸਾਈਕਲ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਫਾਜ਼ਿਲਕਾ- ਥਾਣਾ ਅਰਨੀਵਾਲਾ ਪੁਲਿਸ ਨੇ ਹੈਰੋਇਨ, ਡਰੱਗ ਮਨੀ ਅਤੇ ਮੋਟਰਸਾਈਕਲ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਉਕਤ ਵਿਅਕਤੀ ਨਸ਼ਾ ਕਰਨ ਤੇ ਵੇਚਣ ਦੇ ਆਦੀ ਹਨ ਜਿਸ ’ਤੇ ਪੁਲਿਸ ਨੇ ਬੁਰਜ ਹਨੂਮਾਨਗੜ੍ਹ ਤੋਂ ਡੱਬਵਾਲੀ ਰੋਡ ’ਤੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਖੇਤੂ ਸਿੰਘ ਪੁੱਤਰ ਜਗਸੀਰ ਸਿੰਘ, ਅਨਮੋਲ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਅਜੀਤ ਨਗਰ ਅਬੋਹਰ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮ ਪੁੱਤਰ ਸੁਰਜੀਤ ਸਿੰਘ ਵਾਸੀ ਕੱਚਾ ਸੀਡ ਫਾਰਮ ਅਬੋਹਰ ਕੋਲੋਂ 0.80 ਮਿਲੀਗਰਾਮ ਹੈਰੋਇਨ, 2 ਲਾਈਟਰ, ਸਿਲਵਰ ਪੰਨੀ, 20 ਰੁਪਏ ਦਾ ਨੋਟ ਤੇ 1,47,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਤਿੰਨੋਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹੈਰੋਇਨ ਸਮੇਤ ਇਕ ਕਾਬੂ ਫਾਜ਼ਿਲਕਾ- ਥਾਣਾ ਖੂਈ ਖੇੜਾ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਪਿੰਡ ਬੋਦੀਵਾਲਾ ਤੋਂ ਅਬੋਹਰ ਰੋਡ ਵੱਲ ਜਾ ਰਹੀ ਸੀ। ਜਦੋਂ ਪੁਲਿਸ ਬੋਦੀਵਾਲਾ ਨਵੇਂ ਪੁਲ ਹੇਠਾਂ ਪਹੁੰਚੀ ਤਾਂ ਸਾਹਮਣੇ ਤੋਂ ਆਉਂਦੇ ਇਕ ਮੋਨੇ ਨੌਜਵਾਨ ਨੇ ਕੁੱਝ ਸੁੱਟ ਦਿੱਤਾ। ਪੁਲਿਸ ਵਲੋਂ ਕਾਬੂ ਕਰਕੇ ਨਾਮ ਪੁੱਛਣ ’ਤੇ ਉਸ ਨੇ ਆਪਣਾ ਨਾਮ ਹੈਪੀ ਉਰਫ਼ ਪ੍ਰਗਟ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਆਜ਼ਮ ਵਾਲਾ ਦੱਸਿਆ। ਉਸ ਵਲੋਂ ਸੁੱਟੀ ਚੀਜ਼ ਚੈੱਕ ਕਰਨ ’ਤੇ 2 ਗਰਾਮ ਹੈਰੋਇਨ (ਚਿੱਟਾ) ਬਰਾਮਦ ਹੋਣ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਇਕ ਔਰਤ ਕਾਬੂ ਫ਼ਾਜ਼ਿਲਕਾ- ਥਾਣਾ ਖੂਈਆਂ ਸਰਵਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਰੇਸ਼ਮਾ ਰਾਣੀ ਪਤਨੀ ਰੰਗਪਾਲ ਸਿੰਘ ਵਾਸੀ ਤੂਤਵਾਲਾ ਨਸ਼ੀਲੀਆਂ ਗੋਲੀਆਂ ਵੇਚਣ ਦੀ ਆਦੀ ਹੈ ਜਿਸ ’ਤੇ ਪੁਲਿਸ ਪਾਰਟੀ ਨੇ ਪਿੰਡ ਦੇ ਚੌਕੀਦਾਰ ਨੂੰ ਨਾਲ ਲੈ ਕੇ ਉਕਤ ਔਰਤ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਨੇ ਪੁਲਿਸ ਨੂੰ ਦੇਖ ਕੇ ਇਕ ਲੇਡੀਜ਼ ਪਰਸ ਸੁੱਟ ਦਿੱਤਾ ਜਿਸ ਦੀ ਜਾਂਚ ਕਰਨ ’ਤੇ 20 ਨਸ਼ੀਲੀਆਂ ਗੋਲੀਆਂ ਤੇ 3,68,020 ਰੁਪਏ ਡਰੱਗ ਮਨੀ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਫ਼ਾਜ਼ਿਲਕਾ- ਥਾਣਾ ਖੂਈਆਂ ਸਰਵਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਪੱਟੀ ਸਦੀਕ ਤੋਂ ਚਮਿਆਰ ਖੇੜਾ ਵੱਲ ਜਾ ਰਹੀ ਸੀ ਤਾਂ ਨਹਿਰ ਦੇ ਪੁਲ ਕੋਲ ਸਾਹਮਣੇ ਤੋਂ ਆਉਂਦਾ ਇਕ ਮੋਨਾ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੀ ਜੇਬ ਵਿਚੋਂ ਕੁੱਝ ਕੱਢ ਕੇ ਨਹਿਰ ਕਿਨਾਰੇ ਸੁੱਟ ਦਿੱਤਾ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਸੁਖਬੀਰ ਸਿੰਘ ਉਰਫ਼ ਦੀਪ ਪੁੱਤਰ ਚੰਨ ਸਿੰਘ ਵਾਸੀ ਖੂਈ ਖੇੜਾ ਰੁਕਣਪੁਰਾ ਵਜੋਂ ਹੋਈ। ਉਸ ਕੋਲੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦਾਣਾ ਮੰਡੀ ਵਿਚ ਫਾਇਰਿੰਗ ਤੇ ਹੁੱਲੜਬਾਜ਼ੀ ਕਰਨ ਵਾਲੇ 30 ਵਿਅਕਤੀਆਂ ਸਮੇਤ 30-40 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਫ਼ਾਜ਼ਿਲਕਾ- ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਦਾਣਾ ਮੰਡੀ ਵਿਚ ਫਾਇਰਿੰਗ, ਗੱਡੀਆਂ ਦੀ ਭੰਨਤੋੜ ਤੇ ਹੁੱਲੜਬਾਜ਼ੀ ਕਰਨ ਵਾਲੇ 30 ਵਿਅਕਤੀਆਂ ਸਮੇਤ 30-40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਸੀ ਕਿ ਪਰਮਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਕਾਲਾ ਸਿੰਘ ਵਾਸੀ ਗਲੀ ਨੰਬਰ 10 ਦਿਆਲ ਨਗਰੀ ਅਬੋਹਰ, ਕਾਕਾ ਕਲਿਆਣ ਵਾਸੀ ਜੰਮੂ ਬਸਤੀ ਅਬੋਹਰ, ਸੁਰੇਸ਼ ਕੁਮਾਰ, ਗੁਰੀ ਉਰਫ਼ ਚੱਪਾ ਵਾਸੀਆਨ ਗੋਬਿੰਦਗੜ੍ਹ, ਸੁਖਵਿੰਦਰ ਸਿੰਘ ਉਰਫ਼ ਭੰਬਾ ਵਾਸੀ ਨੇੜੇ ਕਾਲੀ ਮਾਤਾ ਮੰਦਰ ਸੀਡ ਫਾਰਮ ਪੱਕਾ, ਸਹਿਜਪ੍ਰੀਤ ਵਾਸੀ ਨਾਨਕ ਨਗਰੀ ਅਬੋਹਰ, ਸੁਖਚੈਨ ਸ਼ੂਟਰ ਵਾਸੀ ਜੰਮੂ ਬਸਤੀ ਅਬੋਹਰ, ਰਵੀ ਵਾਸੀ ਸੀਡ ਫਾਰਮ ਪੱਕਾ, ਸ਼ੀਲਾ ਵਾਸੀ ਸੀਡ ਫਾਰਮ ਪੱਕਾ, ਹਰਜਿੰਦਰ ਪੁੱਤਰ ਨਿਹਾਲ ਸਿੰਘ ਵਾਸੀ ਢਾਣੀ ਸੀਡ ਫਾਰਮ ਕੱਚਾ ਅਬੋਹਰ, ਗੁਰਦੇਵ ਸਿੰਘ ਵਾਸੀ ਬਸੰਤ ਨਗਰ, ਸੰਜੈ ਕੁਮਾਰ ਪੁੱਤਰ ਪ੍ਰਹਿਲਾਦ ਕੁਮਾਰ ਵਾਸੀ ਗਲੀ ਨੰਬਰ 08 ਧਰਮ ਨਗਰੀ, ਸੁਖਦੇਵ ਪੁੱਤਰ ਲੀਲ੍ਹਾ ਰਾਮ ਵਾਸੀ ਧਰਮ ਨਗਰੀ, ਧਰਮਪ੍ਰੀਤ ਪੁੱਤਰ ਮਲਕੀਤ ਸਿੰਘ ਵਾਸੀ ਸੀਡ ਫਾਰਮ ਪੱਕਾ, ਜਸ਼ਨ ਵਾਸੀ ਜੰਮੂ ਬਸਤੀ, ਧੂਤਾ, ਸੁੱਖਾ, ਬੰਟੀ, ਆਕਾਸ਼ਦੀਪ ਉਰਫ਼ ਅਕਾਸ਼ੀ ਪੁੱਤਰ ਛਿੰਦਾ ਸਿੰਘ ਵਾਸੀ ਸੀਡ ਫਾਰਮ, ਵਿਕੀ, ਸਤਵਿੰਦਰ ਸਿੰਘ ਉਰਫ਼ ਕੁੱਕੀ, ਸਵਰਨਜੀਤ ਸਿੰਘ, ਜਸਵਿੰਦਰ ਸਿੰਘ ਉਰਫ਼ ਜੱਸਾ ਵਾਸੀ ਬਸੰਤ ਨਗਰ ਅਬੋਹਰ, ਜਿੰਦਰ ਸਿੰਘ , ਅਮਨਦੀਪ ਸਿੰਘ ਉਰਫ਼ ਅਮਨੀ ਵਾਸੀ ਸੀਡ ਫਾਰਮ ਕੱਚਾ ਅਬੋਹਰ, ਰਾਜੂ ਫ਼ੱਕਰ, ਦੀਨੂੰ ਡੰਗਰ ਖੇੜਾ, ਗੁਰਪ੍ਰੀਤ ਗੋਪੀ ਵਾਸੀ ਗੋਬਿੰਦਗੜ੍ਹ, ਸੰਨ੍ਹੀ ਪੁੱਤਰ ਜੱਗੂ ਵਾਸੀ ਸੀਡ ਫਾਰਮ ਪੱਕਾ ਅਬੋਹਰ, ਵਿਕਰਮਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਜੰਮੂ ਬਸਤੀ ਅਬੋਹਰ ਤੇ 30/40 ਅਣਪਛਾਤੇ ਵਿਅਕਤੀਆਂ ਵਲੋਂ ਗਰੋਹ ਬਣਾ ਕੇ ਦ ਾਣਾ ਮੰਡੀ ਅਬੋਹਰ ਵਿਖੇ ਇਕ-ਦੂਜੇ ਨਾਲ ਲੜਾਈ-ਝਗੜਾ ਕੀਤਾ ਗਿਆ, ਗੱਡੀਆਂ ਦੀ ਭੰਨਤੋੜ ਕੀਤੀ ਗਈ ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਤਰੰਜ ’ਚ ਮਿਸ਼ਠੀ ਨੇ ਜਿੱਤਿਆ ਸੋਨੇ ਦਾ ਤਗਮਾ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ’ਚ ਲੱਗਣ ਜਾ ਰਹੀ ਜ਼ਿਲ੍ਹੇ ਦੀ ਪਹਿਲੀ ਐਮ.ਆਰ.ਆਈ. ਮਸ਼ੀਨ
Ad Position 24