27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਹਾਰਾਜਾ ਅਗਰਸੈਨ ਜੈਅੰਤੀ 11 ਅਕਤੂਬਰ ਨੂੰ ਮਨਾਉਣ ਦਾ ਲਿਆ ਫ਼ੈਸਲਾ

ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਅਗਰਵਾਲ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਰਮੇਸ਼ ਭੁਕਰਕਾ ਦੇ ਸੰਸਥਾਨ ਵਿਖੇ ਸਭਾ ਦੇ ਪ੍ਰਧਾਨ ਸ਼ੰਕਰ ਲਾਲ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮਹਾਰਾਜਾ ਅਗਰਸੈਨ ਜੈਅੰਤੀ ਸਬੰਧੀ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-09-2026
ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਅਗਰਵਾਲ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਰਮੇਸ਼ ਭੁਕਰਕਾ ਦੇ ਸੰਸਥਾਨ ਵਿਖੇ ਸਭਾ ਦੇ ਪ੍ਰਧਾਨ ਸ਼ੰਕਰ ਲਾਲ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮਹਾਰਾਜਾ ਅਗਰਸੈਨ ਜੈਅੰਤੀ ਸਬੰਧੀ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ 11 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਤਹਿਤ ਸਵੇਰੇ 7:30 ਵਜੇ ਅਗਰਸੈਨ ਚੌਕ ਵਿਖੇ ਮਹਾਰਾਜਾ ਅਗਰਸੈਨ ਦੇ ਬੁੱਤ ’ਤੇ ਮਾਲਾ ਅਰਪਣ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਤ 8 ਵਜੇ ਬੈਂਡ-ਵਾਜਿਆਂ ਸਮੇਤ ਸਮਾਗਮ ਅਤੇ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਲਦ ਹੀ ਸਮਾਜ ਦੇ ਨਾਗਰਿਕਾਂ ਲਈ ਅਗਰੋਹਾ ਧਾਮ ਯਾਤਰਾ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਦੌਰਾਨ ਸ਼ਰਧਾਲੂ ਅਗਰੋਹਾ ਧਾਮ ਵਿਖੇ ਦਰਸ਼ਨ ਕਰਨਗੇ। ਮੀਟਿੰਗ ਵਿਚ ਸ਼ੰਕਰ ਲਾਲ ਅਗਰਵਾਲ, ਰਾਜੇਸ਼ ਗੁਪਤਾ, ਅਸ਼ੋਕ ਗਰਗ, ਸਤਪਾਲ ਖਾਰੀਵਾਲ, ਹਰੀਸ਼ ਗੁਪਤਾ, ਅਰੁਣ ਮਿੱਤਲ, ਕਾਲੀ ਚਰਨ, ਰਿੰਕੂ ਮਿੱਤਲ, ਬਜਰੰਗ ਗੁਪਤਾ, ਪਵਨ ਸਿੰਘਲ, ਸੰਜੀਵ ਗੁਪਤਾ, ਰਾਜੇਸ਼ ਅਟਲੀਵਾਲਾ, ਸੁਭਾਸ਼ ਗੋਇਲ, ਸੁਭਾਸ਼ ਪੰਸਾਰੀ, ਦੀਪਕ ਗੁਪਤਾ, ਮਨੋਜ ਕੁਮਾਰ, ਰਮੇਸ਼ ਭੁਕਰਕਾ, ਭੀਮ ਚਚਾਨ, ਰਤਨ ਪਾਲ ਖਾਰੀਵਾਲ, ਸ਼੍ਰਵਣ ਝੁਥਰਾ, ਰਾਜਿੰਦਰ ਸਿੰਘਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੀਤਾ ਭਵਨ ਮੰਦਰ ’ਚ ਲਗਾਇਆ ਗਿਆ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ ਅਗਲੀ ਖ਼ਬਰ ਰਾਮ ਸ਼ਰਨਮ ਮੰਦਰ ਵਿਖੇ ਫਿਜ਼ੀਓਥੈਰੇਪੀ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ
Ad Position 24