26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

ਮੰਡੀ ਅਰਨੀਵਾਲਾ, 25 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਅਰਨੀਵਾਲਾ ਤੋਂ ਮਲੋਟ ਰੋਡ ’ਤੇ ਸੇਮ ਨਾਲੇ ਦੇ ਕੋਲ ਪਾਣੀ ਵਾਲੇ ਟਰੈਕਟਰ-ਟੈਂਕਰ ਨਾਲ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਰਨਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮਹਿਰਾਜ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ।

Ad Position 21
No active advertisement
ਕਰਨਵੀਰ ਸਿੰਘ ਦੀ ਫਾਈਲ ਫ਼ੋਟੋ 26-09-2026
ਮੰਡੀ ਅਰਨੀਵਾਲਾ, 25 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਅਰਨੀਵਾਲਾ ਤੋਂ ਮਲੋਟ ਰੋਡ ’ਤੇ ਸੇਮ ਨਾਲੇ ਦੇ ਕੋਲ ਪਾਣੀ ਵਾਲੇ ਟਰੈਕਟਰ-ਟੈਂਕਰ ਨਾਲ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਰਨਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮਹਿਰਾਜ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਜੋ ਕਿ ਅਰਨੀਵਾਲਾ ਦੇ ਲੁੱਕ ਪਲਾਟ ਵਿਚ ਮੁਨੀਮ ਵਜੋਂ ਕੰਮ ਕਰਦਾ ਸੀ। ਕਰਨਵੀਰ ਰੋਜ਼ ਦੀ ਤਰ੍ਹਾਂ ਡਿਊਟੀ ’ਤੇ ਆ ਰਿਹਾ ਸੀ। ਜਦ ਉਹ ਸੇਮ ਨਾਲੇ ਦੇ ਪੁਲ ਕੋਲ ਪੁੱਜਾ ਤਾਂ ਉਹ ਸੜਕ ’ਤੇ ਟਰੈਫ਼ਿਕ ਦੇਖ ਕੇ ਰੁਕ ਗਿਆ। ਦੂਜੇ ਪਾਸਿਓਂ ਆ ਰਹੇ ਟਰੈਕਟਰ ਅਤੇ ਪਾਣੀ ਵਾਲੇ ਟੈਂਕਰ ਚਾਲਕ ਨੇ ਟਰੈਕਟਰ ਸੜਕ ’ਤੇ ਚੜ੍ਹਾ ਦਿੱਤਾ ਅਤੇ ਜਿਸ ਨਾਲ ਉਸ ਦਾ ਐਕਸੀਡੈਂਟ ਹੋ ਗਿਆ। ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀ ਨੂੰ ਉਸ ਦੇ ਸਾਥੀਆਂ ਵਲੋਂ ਅਰਨੀਵਾਲਾ ਦੇ ਇਕ ਨਿੱਜੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਰਖਵਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਵਲੋਂ ਮਨੀਸ਼ ਸਿਸੋਦੀਆ ਨਾਲ ਮੀਟਿੰਗ, ਸਰਹੱਦੀ ਕਿਸਾਨਾਂ ਦੀ ਕੱਚੀ ਜ਼ਮੀਨ ਪੱਕੀ ਕਰਨ ਦਾ ਮੁੱਦਾ ਉਠਾਇਆ ਬੂਥ ਪ... ਅਗਲੀ ਖ਼ਬਰ ਆਜ਼ਾਦ ਕਿਸਾਨ ਮੋਰਚੇ ਵਲੋਂ ਪ੍ਰਸ਼ਾਸਨ ਨੂੰ 5 ਦਿਨਾਂ ਦਾ ਅਲਟੀਮੇਟਮ ਸੀਤੋ ਰੋਡ ਨਾ ਬਣਨ ’ਤੇ ਪੱਕੇ ਮੋਰਚੇ ਦੀ ਚੇਤਾਵਨੀ
Ad Position 24