24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨਸ਼ੇ ਦੇ ਮੁੱਦੇ ’ਤੇ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਦੋਵੇਂ ਸਰਕਾਰਾਂ, ਹੋਵੇ ਠੋਸ ਕਾਰਵਾਈ- ਸਿੱਧੂ

ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)- ਨਸ਼ਾ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ, ਪਰ ਨਸ਼ੇ ਨੂੰ ਠੱਲ੍ਹ ਪਾਉਣ ਦੇ ਮਾਮਲੇ ‘ਤੇ ਜਿੱਥੇ ਪਿਛਲੇ ਸਾਢੇ ਚਾਰ ਸਾਲ ਪੰਜਾਬ ਦੀ ‘ਆਪ’ ਸਰਕਾਰ ਨੇ ਅੱਖਾਂ ਮੀਟੀ ਰੱਖੀਆਂ ਉੱਥੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ ਕੀਤਾ ਤੇ ਹੁਣ ਦੋਵੇਂ ਸਰਕਾਰਾਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਅੰਦਰ ਕਾਂਗਰਸ ਪਾਰਟੀ ਵਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 25-09-2026
ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)- ਨਸ਼ਾ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ, ਪਰ ਨਸ਼ੇ ਨੂੰ ਠੱਲ੍ਹ ਪਾਉਣ ਦੇ ਮਾਮਲੇ ‘ਤੇ ਜਿੱਥੇ ਪਿਛਲੇ ਸਾਢੇ ਚਾਰ ਸਾਲ ਪੰਜਾਬ ਦੀ ‘ਆਪ’ ਸਰਕਾਰ ਨੇ ਅੱਖਾਂ ਮੀਟੀ ਰੱਖੀਆਂ ਉੱਥੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ ਕੀਤਾ ਤੇ ਹੁਣ ਦੋਵੇਂ ਸਰਕਾਰਾਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਅੰਦਰ ਕਾਂਗਰਸ ਪਾਰਟੀ ਵਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ। ਪਿੰਡਾਂ ‘ਚ ਲੋਕਾਂ ਅਤੇ ਕਾਂਗਰਸੀ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ ‘ਚ ਹਾਜ਼ਰੀਆਂ ਭਰਨ ‘ਤੇ ਲੋਕ ਮੁਸ਼ਕਿਲਾਂ ਸੁਣਨ ਉਪਰੰਤ ਗੱਲਬਾਤ ਕਰਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਿਜ਼ ਮੌਜੂਦਾ ਧਿਰ ਨੇ ਨਸ਼ੇ ਦੇ ਮਾਮਲੇ ਨੂੰ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ ਸਗੋਂ ਦੂਜੀਆਂ ਧਿਰਾਂ ‘ਚ ਨੁਕਸ ਕੱਢਦਿਆਂ ਹੀ ਸਾਢੇ ਚਾਰ ਸਾਲ ਲੰਘਾ ਦਿੱਤੇ ਤੇ ਆਲਮ ਇਹ ਬਣ ਗਿਆ ਕਿ ਸਰਕਾਰ ਚਲਾ ਰਹੇ ਆਗੂਆਂ ਦੇ ਆਪਣੇ ਪਿੰਡਾਂ ‘ਚ ਨਸ਼ਿਆਂ ਦਾ ਸੇਕ ਵੱਡੀ ਪੱਧਰ ‘ਤੇ ਮਹਿਸੂਸ ਕੀਤਾ ਜਾ ਰਿਹੈ, ਪਰ ਨੌਜਵਾਨਾਂ ਦੇ ਮਾਪਿਆਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਫ਼ਰਿਆਦ ਕਿੱਥੇ ਕਰਨ। ਸਿੱਧੂ ਨੇ ਕਿਹਾ ਕਿ ਕੇਂਦਰ ਦੀ ਸੱਤਾ ‘ਤੇ ਕਾਬਿਜ਼ ਭਾਜਪਾ ਵਲੋਂ ਵੀ ਹੁਣ ਨਸ਼ਿਆਂ ਨੂੰ ਮੁੱਦਾ ਬਣਾ ਕੇ ਸੂਬੇ ਦੀ ਸੱਤਾ ਹਾਸਲ ਕਰਨ ਦਾ ਸੁਪਨਾ ਦੇਖਿਆ ਜਾ ਰਿਹੈ ਪਰ ਇਹ ਵੀ ਨਸ਼ਾ ਰੋਕਣ ਲਈ ਸੁਹਿਰਦ ਨਹੀਂ ਜਾਪਦੇ ਕਿਉਂਕਿ ਅਗਰ ਹੁੰਦੇ ਤਾਂ ਮੌਜੂਦਾ ਸਮੇਂ ਵੀ ਨਸ਼ਾ ਰੋਕਣਾ ਕੇਂਦਰ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰਾਂ ਨਸ਼ੇ ਦਾ ਠੋਸ ਹੱਲ ਕੱਢਣ ਲਈ ਸੰਜੀਦਾ ਹੋਣ। ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਸੁਖਬੀਰ ਸਿੰਘ ਚੱਠਾ, ਕ੍ਰਿਸ਼ਨ ਯਾਦਵ, ਹੈਪੀ ਬਹਿਮਣ, ਗੁਰਾਦਿੱਤਾ ਸੀਂਗੋ, ਹਰਜਿੰਦਰ ਸਿੰਘ ਜਿੰਦਾ ਜੀਵਨ ਸਿੰਘ ਵਾਲਾ, ਪ੍ਰਿੰਸ ਭੁੱਲਰ ਫੁੱਲੋਖਾਰੀ, ਰਾਮ ਫੁੱਲੋਖਾਰੀ, ਦਰਸ਼ਨ ਗਿੱਲ, ਕੁਲਦੀਪ ਰਾਇਲ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਅਗਲੀ ਖ਼ਬਰ ਉੱਦਮਤਾ ਤੇ ਰੁਜ਼ਗਾਰ-ਯੋਗਤਾ ਲਈ ਡਿਜ਼ਾਈਨ ਸੋਚ ’ਤੇ ਵਰਕਸ਼ਾਪ ਕਰਵਾਈ
Ad Position 24