25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਬੋਹਰ ਵਿਚ ਸਿਆਸੀ ਦੂਸ਼ਣਬਾਜ਼ੀ ਤੋਂ ਸ਼ੁਰੂ ਹੋਈ ਚਿੰਗਾਰੀ ਨਿੱਜੀ ਹਮਲਿਆਂ ਦੇ ਭਾਂਬੜ ’ਚ ਤਬਦੀਲ ਹੋਣ ਲੱਗੀ

ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਦੀ ਸਿਆਸਤ ’ਚ ਚੱਲ ਰਹੀ ਬਿਆਨਬਾਜ਼ੀ ਹੁਣ ਨਿੱਜੀ ਟਿੱਪਣੀਆਂ ਅਤੇ ਇਕ-ਦੂਜੇ ’ਤੇ ਦੋਸ਼ਾਂ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਭਾਜਪਾ ਵਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਅਬੋਹਰ ਵਿਖੇ ਹੋਈ ਰੈਲੀ ’ਚ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਵਲੋਂ ਜਾਖੜ ਪਰਿਵਾਰ ਖ਼ਿਲਾਫ਼ ਬੋਲਣ ਵਾਲੇ ਨੂੰ ਜਾਖੜ ਪਰਿਵਾਰ ਦੇ ‘ਪੈਰ ਦੀ ਜੁੱਤੀ’ ਵਰਗਾ ਵੀ ਨਹੀਂ, ਵਾਲੇ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਭਖ ਗਿਆ ਹੈ।

Ad Position 21
No active advertisement
ਅਜੀਤ ਡੈਸਕ 25-09-2026
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਦੀ ਸਿਆਸਤ ’ਚ ਚੱਲ ਰਹੀ ਬਿਆਨਬਾਜ਼ੀ ਹੁਣ ਨਿੱਜੀ ਟਿੱਪਣੀਆਂ ਅਤੇ ਇਕ-ਦੂਜੇ ’ਤੇ ਦੋਸ਼ਾਂ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਭਾਜਪਾ ਵਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਅਬੋਹਰ ਵਿਖੇ ਹੋਈ ਰੈਲੀ ’ਚ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਵਲੋਂ ਜਾਖੜ ਪਰਿਵਾਰ ਖ਼ਿਲਾਫ਼ ਬੋਲਣ ਵਾਲੇ ਨੂੰ ਜਾਖੜ ਪਰਿਵਾਰ ਦੇ ‘ਪੈਰ ਦੀ ਜੁੱਤੀ’ ਵਰਗਾ ਵੀ ਨਹੀਂ, ਵਾਲੇ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਭਖ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਤੀਜੇ ਪੜਾਅ ਤਹਿਤ ਫ਼ਾਜ਼ਿਲਕਾ ਤੋਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਪੜਾਅ ਬੀਤੇ ਦਿਨੀਂ ਅਬੋਹਰ ਵਿਖੇ ਹੋਇਆ ਸੀ। ਇਸ ਮੌਕੇ ਹੋਈ ਰੈਲੀ ਦੌਰਾਨ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਹਲਕਾ ਵਿਧਾਇਕ ਸੰਦੀਪ ਜਾਖੜ ਸਮੇਤ ਭਾਜਪਾ ਆਗੂ ਮੌਜੂਦ ਸਨ। ਇਸੇ ਦੌਰਾਨ ਸਾਬਕਾ ਮੰਤਰੀ ਸੁਰਜੀਤ ਜਿਆਣੀ ਵਲੋਂ ਜਾਖੜ ਪਰਿਵਾਰ ਦੇ ਵਿਰੋਧੀਆਂ ਸੰਬੰਧੀ ਕੀਤੀ ਗਈ ਟਿੱਪਣੀ ਕਿ ਉਹ ਜਾਖੜ ਪਰਿਵਾਰ ਦੀ ਜੁੱਤੀ ਬਰਾਬਰ ਵੀ ਨਹੀਂ ’ਤੇ ਸੱਤਾ ਧਿਰ ਦੀ ਹਲਕਾ ਇੰਚਾਰਜ ਸਣੇ ਵਿਰੋਧੀ ਧਿਰਾਂ ਵਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਸੁਰਜੀਤ ਜਿਆਣੀ ਨੇ ਬਾਅਦ ’ਚ ਸੋਸ਼ਲ ਮੀਡੀਆ ਰਾਹੀਂ ਆਪਣੇ ਬਿਆਨ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਉਨ੍ਹਾਂ ਲੋਕਾਂ ਦੇ ਸੰਦਰਭ ’ਚ ਸੀ, ਜੋ ਸੋਸ਼ਲ ਮੀਡੀਆ ’ਤੇ ਬਿਨਾਂ ਕਿਸੇ ਆਧਾਰ ਤੋਂ ਜਾਖੜ ਪਰਿਵਾਰ ਵਿਰੁੱਧ ਬਿਆਨਬਾਜ਼ੀ ਕਰਦੇ ਹਨ। ਉਨ੍ਹਾਂ ਕਿਸੇ ਖ਼ਾਸ ਭਾਈਚਾਰੇ ਜਾਂ ਔਰਤ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਤੋਂ ਇਨਕਾਰ ਕੀਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਅਬੋਹਰ ਹਲਕਾ ਇੰਚਾਰਜ ਡਾ.ਸੁਹਾਨੀ ਡੋਡਾ ਨੇ ਇਸ ਬਿਆਨ ਨੂੰ ਲੈ ਕੇ ਸੁਰਜੀਤ ਜਿਆਣੀ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਔਰਤਾਂ ਦੇ ਸਨਮਾਨ ਨਾਲ ਵੀ ਜੁੜਿਆ ਮਾਮਲਾ ਹੈ। ਡਾ.ਡੋਡਾ ਵਲੋਂ ਮਾਮਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਧਿਆਨ ’ਚ ਲਿਆਉਂਦੇ ਹੋਏ ਸੁਰਜੀਤ ਜਿਆਣੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਮਾਮਲਾ ਲਿਆ ਦਿੱਤਾ ਹੈ। ਇਸੇ ਮਾਮਲੇ ਨੂੰ ਲੈ ਕੇ ਅਬੋਹਰ ਦੇ ਅਰੋੜਾ ਭਾਈਚਾਰੇ ਵਲੋਂ ਅਰੋੜਵੰਸ਼ ਧਰਮਸ਼ਾਲਾ ਵਿਖੇ ਇਕੱਠ ਕਰਕੇ ਸੁਰਜੀਤ ਜਿਆਣੀ ਦੇ ਬਿਆਨ ਦੀ ਨਿੰਦਾ ਕੀਤੀ ਗਈ। ਇਸ ਦੌਰਾਨ ਸ਼ਿਵ ਲਾਲ ਡੋਡਾ ਨੇ ਜਾਖੜ ਪਰਿਵਾਰ ਵਿਰੁੱਧ ਜੰਮ ਕੇ ਨਿੱਜੀ ਤੌਰ ’ਤੇ ਭੜਾਸ ਕੱਢੀ। ਇਸ ਦੌਰਾਨ ਘੜੇ ਭੰਨ ਕੇ ਜਾਖੜ ਖ਼ਿਲਾਫ਼ ਪਿੱਟ ਸਿਆਪਾ ਵੀ ਕੀਤਾ ਗਿਆ। ਇਸ ਸਮੁੱਚੇ ਘਟਨਾਕ੍ਰਮ ਨੇ ਅਬੋਹਰ ਦੀ ਸਿਆਸਤ ’ਚ ਨਿੱਜੀ ਟਕਰਾਅ ਦੀ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਕ ਪਾਸੇ ਸੁਨੀਲ ਜਾਖੜ ਅਤੇ ਸੰਦੀਪ ਜਾਖੜ ਹਨ, ਜਦ ਕਿ ਦੂਜੇ ਪਾਸੇ ਸ਼ਿਵ ਲਾਲ ਡੋਡਾ ਤੇ ਉਨ੍ਹਾਂ ਨਾਲ ਜੁੜੇ ਆਗੂਆਂ ਵਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਹਲਕਾ ਵਿਧਾਇਕ ਸੰਦੀਪ ਜਾਖੜ ਨੇ ਲਗਾਤਾਰ ਵੀਡੀਓ ਬਿਆਨ ਜਾਰੀ ਕਰਦਿਆਂ ਘੜੇ ਭੰਨਣ ਦੀ ਘਟਨਾ ’ਤੇ ਕੋਈ ਵਿਸ਼ੇਸ਼ ਪ੍ਰਤੀਕਿਰਿਆ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਬੋਹਰ ਹਲਕੇ ’ਚ ਕਰਵਾਏ ਗਏ ਕੰਮਾਂ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਅਬੋਹਰ ਦੀ ਸਿਆਸਤ ’ਚ ਇਕ-ਦੂਜੇ ਵਿਰੁੱਧ ਬਿਆਨਬਾਜ਼ੀ ਤੇਜ਼ ਹੋ ਰਹੀ ਹੈ। ਸਥਾਨਕ ਲੋਕਾਂ ਨਾਲ ਜੁੜੇ ਵਿਕਾਸ, ਸੜਕਾਂ, ਸੀਵਰੇਜ, ਪਾਣੀ, ਰੋਜ਼ਗਾਰ ਤੇ ਹੋਰ ਬੁਨਿਆਦੀ ਮੁੱਦਿਆਂ ਦੀ ਥਾਂ ਸਿਆਸੀ ਆਗੂਆਂ ਵਿਚਕਾਰ ਨਿੱਜੀ ਟਿੱਪਣੀਆਂ ਦਾ ਮੁੱਦਾ ਭਾਰੂ ਹੁੰਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਇਹ ਸਿਆਸੀ ਤਕਰਾਰ ਕਿਸ ਰੂਪ ’ਚ ਅੱਗੇ ਵਧਦੀ ਹੈ, ਇਸ ’ਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਪ੍ਰਿੰਸੀਪਲ ਡਾ.ਰੁਪਿੰਦਰ ਕੌਰ ਸੰਧੂ ਲਗਾਤਾਰ ਦੂਜੀ ਵਾਰ ਪੰਜਾਬ ਯੂਨੀਵਰਸਿਟੀ ਦੀ ਸੈਨੇ... ਅਗਲੀ ਖ਼ਬਰ ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਰਧਾਲੂਆਂ ਨੇ ਭਜਨਾਂ ਰਾਹੀਂ ਬਾਬਾ ਸ਼ਿਆਮ ਦੀ ਮਹਿਮਾ ਦਾ ਕੀਤਾ ਗੁਣਗਾਨ
Ad Position 24