ਕਿਸਾਨਾਂ ਦੇ ਖੇਤ ’ਚ ਲੱਗੇ ਸੋਲਰ ਦੀਆਂ ਤਾਰਾਂ ਚੋਰੀ
ਬੱਲੂਆਣਾ, 18 ਸਤੰਬਰ (ਜਸਮੇਲ ਸਿੰਘ ਢਿੱਲੋਂ)- ਪਿੰਡ ਬਹਾਦਰ ਖੇੜਾ ਵਿਖੇ ਕਿਸਾਨ ਨਿਰਮਲ ਸਿੰਘ ਪੰਨੂ ਅਤੇ ਲਖਵਿੰਦਰ ਸਿੰਘ ਪੰਨੂ ਦੋਨਾਂ ਕਿਸਾਨਾਂ ਦੇ ਖੇਤਾਂ ਵਿਚੋਂ ਬੀਤੀ ਰਾਤ ਚੋਰਾਂ ਨੇ ਲਗਭਗ 30 ਹਜ਼ਾਰ ਤੋਂ ਵੀ ਵੱਧ ਕੀਮਤ ਦੀਆਂ ਸੋਲਰ ਸਿਸਟਮ ਦੀਆਂ ਤਾਰਾਂ ਚੋਰੀ ਕਰ ਲਈਆਂ। ਕਿਸਾਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਅੱਜ ਸਵੇਰੇ ਉਹ ਖੇਤਾਂ ’ਚ ਗੇੜਾਂ ਮਾਰਨ ਲਈ ਪੁੱਜੇ।
ਪ
ਪਿੰਡ ਬਹਾਦਰ ਖੇੜਾ ਵਿਖੇ ਕਿਸਾਨਾਂ ਦੇ ਖੇਤਾਂ ਦਾ ਉਹ ਸੋਲਰ ਪੈਨਲ ਜਿਸ ਤੋਂ ਤਾਰਾਂ ਚੋਰੀ ਹੋਈਆਂ। ਤਸਵੀਰ-ਜਸਮੇਲ ਸਿੰਘ ਢਿੱਲੋਂ
19-09-2026
ਬੱਲੂਆਣਾ, 18 ਸਤੰਬਰ (ਜਸਮੇਲ ਸਿੰਘ ਢਿੱਲੋਂ)- ਪਿੰਡ ਬਹਾਦਰ ਖੇੜਾ ਵਿਖੇ ਕਿਸਾਨ ਨਿਰਮਲ ਸਿੰਘ ਪੰਨੂ ਅਤੇ ਲਖਵਿੰਦਰ ਸਿੰਘ ਪੰਨੂ ਦੋਨਾਂ ਕਿਸਾਨਾਂ ਦੇ ਖੇਤਾਂ ਵਿਚੋਂ ਬੀਤੀ ਰਾਤ ਚੋਰਾਂ ਨੇ ਲਗਭਗ 30 ਹਜ਼ਾਰ ਤੋਂ ਵੀ ਵੱਧ ਕੀਮਤ ਦੀਆਂ ਸੋਲਰ ਸਿਸਟਮ ਦੀਆਂ ਤਾਰਾਂ ਚੋਰੀ ਕਰ ਲਈਆਂ। ਕਿਸਾਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਅੱਜ ਸਵੇਰੇ ਉਹ ਖੇਤਾਂ ’ਚ ਗੇੜਾਂ ਮਾਰਨ ਲਈ ਪੁੱਜੇ। ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਕਈ ਵਾਰ ਕਿਸਾਨਾਂ ਦੀਆਂ ਮੋਟਰਾਂ ਤੇ ਸੋਲਰ ਪੈਨਲ ਦੀਆਂ ਤਾਰਾਂ ਚੋਰੀ ਹੋ ਚੁੱਕੀਆਂ ਹਨ। ਦੋਨਾਂ ਕਿਸਾਨਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਕਤ ਚੋਰਾਂ ਦੀ ਪੜਤਾਲ ਕੀਤੀ ਜਾਵੇ ਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਬਾਬਤ ਸਦਰ ਥਾਣਾ ਅਬੋਹਰ ਵਿਖੇ ਦਰਖ਼ਾਸਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਕਤ ਚੌਰ ਇਹ ਤਾਰਾਂ ਅੱਗੇ ਕਬਾੜੀਆਂ ਨੂੰ ਵੇਚ ਦਿੰਦੇ ਹਨ। ਇਸ ਲਈ ਉਹ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਦੇ ਹਨ ਕਿ ਕਬਾੜੀਆਂ ਨੂੰ ਸੂਚਿਤ ਕੀਤਾ ਜਾਵੇ ਕਿ ਉਹ ਚੋਰੀ ਦੀਆਂ ਤਾਰਾਂ ਤੇ ਮੋਟਰਾਂ ਆਦਿ ਨਾ ਖ਼ਰੀਦਣ।