18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰੇਲ ਟਿਕਟ ਬੁਕਿੰਗ ਦੀ ਮਿਆਦ ਚਾਰ ਮਹੀਨੇ ਕਰਨ ਦੀ ਮੰਗ, ਆਨਲਾਈਨ ਬੁਕਿੰਗ ਕਾਰਨ ਯਾਤਰੀ ਹੋ ਰਹੇ ਪ੍ਰੇਸ਼ਾਨ

ਫ਼ਿਰੋਜ਼ਪੁਰ, 17 ਸਤੰਬਰ (ਕੁਲਬੀਰ ਸਿੰਘ ਸੋਢੀ)- ਰੇਲਵੇ ਵਿਭਾਗ ਵਲੋਂ ਟਿਕਟਾਂ ਦੀ ਅਗਾਊਂ ਬੁਕਿੰਗ ਦੀ ਮਿਆਦ ਚਾਰ ਮਹੀਨਿਆਂ ਤੋਂ ਘਟਾ ਕੇ ਦੋ ਮਹੀਨੇ ਕੀਤੇ ਜਾਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਮਜ਼ਦੂਰ ਓਥਾਨ ਯੂਨੀਅਨ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੀਤਾ।

Ad Position 21
No active advertisement
ਜਥੇਦਾਰ ਸੁਖਜੀਤ ਸਿੰਘ ਬਘੌਰਾ 18-09-2026
ਫ਼ਿਰੋਜ਼ਪੁਰ, 17 ਸਤੰਬਰ (ਕੁਲਬੀਰ ਸਿੰਘ ਸੋਢੀ)- ਰੇਲਵੇ ਵਿਭਾਗ ਵਲੋਂ ਟਿਕਟਾਂ ਦੀ ਅਗਾਊਂ ਬੁਕਿੰਗ ਦੀ ਮਿਆਦ ਚਾਰ ਮਹੀਨਿਆਂ ਤੋਂ ਘਟਾ ਕੇ ਦੋ ਮਹੀਨੇ ਕੀਤੇ ਜਾਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਦਾ ਪ੍ਰਗਟਾਵਾ ਭਾਰਤੀ ਕਿਸਾਨ ਮਜ਼ਦੂਰ ਓਥਾਨ ਯੂਨੀਅਨ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੀਤਾ। ਜਥੇਦਾਰ ਬਘੌਰਾ ਨੇ ਕਿਹਾ ਕਿ ਉਹ ਖ਼ੁਦ ਹਜ਼ੂਰ ਸਾਹਿਬ, ਪਟਨਾ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਟਿਕਟ ਬੁੱਕ ਕਰਵਾਉਣ ਸਮੇਂ ਅਕਸਰ ਵੇਟਿੰਗ ਲਿਸਟ ਦੱਸੀ ਜਾਂਦੀ ਹੈ ਜਦਕਿ ਕਈ ਵਾਰ ਰੇਲਗੱਡੀਆਂ ਵਿਚ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਉਨ੍ਹਾਂ ਵਲੋਂ ਇਸ ਬਾਰੇ ਟੀ.ਟੀ.ਈ. ਤੋਂ ਪੁੱਛਣ ’ਤੇ ਇਹ ਜਵਾਬ ਮਿਲਦਾ ਹੈ ਕਿ ਆਨਲਾਈਨ ਬੁਕਿੰਗ ਰਾਹੀਂ ਸੀਟ ਕਦੋਂ ਤੇ ਕਿੱਥੋਂ ਬੁੱਕ ਹੋ ਜਾਂਦੀ ਹੈ, ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਗਾਊਂ ਟਿਕਟ ਬੁਕਿੰਗ ਦੀ ਮਿਆਦ ਮੁੜ ਚਾਰ ਮਹੀਨੇ ਕੀਤੀ ਜਾਵੇ ਤੇ ਟਿਕਟ ਬੁਕਿੰਗ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇ। ਬਘੌਰਾ ਨੇ ਕਿਹਾ ਕਿ ਸਰਕਾਰੀ ਰੇਲਵੇ ਕਾਊਂਟਰਾਂ ’ਤੇ ਯਾਤਰੀਆਂ ਨੂੰ ਟਿਕਟਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਬੇਵਜ੍ਹਾ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸੀਨੀਅਰ ਸਿਟੀਜ਼ਨਾਂ ਲਈ ਪਹਿਲਾਂ ਮਿਲਦੀ ਰਿਆਇਤ ਬਹਾਲ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਪਹਿਲਾਂ ਕਿਰਾਏ ਵਿਚ ਰਿਆਇਤ ਮਿਲਦੀ ਸੀ ਪਰ ਹੁਣ ਇਹ ਸਹੂਲਤ ਉਪਲਬਧ ਨਹੀਂ ਹੈ ਜਿਸ ਕਾਰਨ ਬਜ਼ੁਰਗ ਯਾਤਰੀਆਂ ’ਤੇ ਵਿੱਤੀ ਬੋਝ ਪੈ ਰਿਹਾ ਹੈ। ਉਨ੍ਹਾਂ ਅੱਗੇ ਮੰਗ ਕੀਤੀ ਕਿ ਸ੍ਰੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਜਾਣ ਵਾਲੀਆਂ ਰੇਲਗੱਡੀਆਂ ਦੀ ਗਿਣਤੀ ਤੇ ਸਮਾਂ-ਸਾਰਣੀ ਵਿਚ ਵਾਧਾ ਕੀਤਾ ਜਾਵੇ, ਪੰਜਾਬ ਤੇ ਹਰਿਆਣਾ ਤੋਂ ਇਨ੍ਹਾਂ ਧਾਰਮਿਕ ਸਥਾਨਾਂ ਲਈ ਜਾਣ ਵਾਲੀਆਂ ਸੰਗਤਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ - ਤੇਜ ਸਿੰਘ ਸਰਾਂ ਮੁੱਦਕੀ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 6ਵੀਂ ਵਾਰ ਪ੍ਰਧਾਨ ਬਣਨ ’ਤੇ ਜਸਦੀਪ ਕੰਬੋਜ ਦੀ ਤਾਜਪੋਸ਼ੀ ਮੌਕੇ ਸਮਾਗਮ
Ad Position 24