ਜਲਾਲਾਬਾਦ ਬਾਰ ਐਸੋਸੀਏਸ਼ਨ ਪਹੁੰਚੇ ਸੈਨੇਟ ਚੋਣਾਂ ਦੇ ਉਮੀਦਵਾਰ ਮੇਹਰ ਸਿੰਘ ਮੱਲ
ਜਲਾਲਾਬਾਦ,ਮੰਡੀ ਘੁਬਾਇਆ, 16 ਸਤੰਬਰ (ਕਰਨ ਚੁਚਰਾ/ਅਮਨ ਬਵੇਜਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੇ ਸਬੰਧ ਵਿਚ ਰਜਿਸਟਰਡ ਗ੍ਰੈਜੂਏਟਸ ਹਲਕੇ ਤੋਂ ਉਮੀਦਵਾਰ ਮੇਹਰ ਸਿੰਘ ਮੱਲ ਵੱਲੋਂ ਬਾਰ ਐਸੋਸੀਏਸ਼ਨ ਜਲਾਲਾਬਾਦ ਵਿਖੇ ਪਹੁੰਚ ਕੇ ਸਮੂਹ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
ਜਲਾਲਾਬਾਦ,ਮੰਡੀ ਘੁਬਾਇਆ, 16 ਸਤੰਬਰ (ਕਰਨ ਚੁਚਰਾ/ਅਮਨ ਬਵੇਜਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੇ ਸਬੰਧ ਵਿਚ ਰਜਿਸਟਰਡ ਗ੍ਰੈਜੂਏਟਸ ਹਲਕੇ ਤੋਂ ਉਮੀਦਵਾਰ ਮੇਹਰ ਸਿੰਘ ਮੱਲ ਵੱਲੋਂ ਬਾਰ ਐਸੋਸੀਏਸ਼ਨ ਜਲਾਲਾਬਾਦ ਵਿਖੇ ਪਹੁੰਚ ਕੇ ਸਮੂਹ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਮੇਹਰ ਸਿੰਘ ਮੱਲ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਚੁਣ ਕੇ ਭੇਜਿਆ ਜਾਂਦਾ ਹੈ ਤਾਂ ਉਹ ਯੂਨੀਵਰਸਿਟੀ ਨਾਲ ਸਬੰਧਿਤ ਮੁੱਦਿਆਂ ਤੇ ਰਜਿਸਟਰਡ ਗ੍ਰੈਜੂਏਟਸ ਦੀਆਂ ਮੁਸ਼ਕਲਾਂ ਨੂੰ ਸੈਨੇਟ ਦੇ ਮੰਚ ’ਤੇ ਉਠਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਸਹਿਯੋਗ ਨਾਲ ਹਰ ਸੰਭਵ ਮੁਸ਼ਕਿਲ ਦਾ ਹੱਲ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ।ਉਨ੍ਹਾਂ ਸਮੂਹ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ 20 ਸਤੰਬਰ 2026 ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ਦੌਰਾਨ ਉਨ੍ਹਾਂ ਦੇ ਹੱਕ ਵਿਚ ਵੋਟ ਪਾਈ ਜਾਵੇ। ਪੋਸਟਰ ਅਨੁਸਾਰ ਮੇਹਰ ਸਿੰਘ ਮੱਲ ਦਾ ਸੀਰੀਅਲ ਨੰਬਰ 27 ਹੈ ਤੇ ਉਨ੍ਹਾਂ ਵਲੋਂ ਵੋਟਰਾਂ ਨੂੰ ਆਪਣੀ ਪਹਿਲੀ ਪਸੰਦ ਵਜੋਂ ਵੋਟ ਦੇਣ ਦੀ ਅਪੀਲ ਕੀਤੀ ਗਈ ਹੈ।