17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮੀਰਾ ਨਰਸਿੰਗ ਕਾਲਜ ਵਿਚ ਨਾਰਥ ਜ਼ੋਨ ਵਲੋਂ ਮੂੰਹ ਦੀ ਸੰਭਾਲ ਸੰਬੰਧੀ ਵਰਕਸ਼ਾਪ

ਅਬੋਹਰ, 16 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਮੀਰਾ ਨਰਸਿੰਗ ਕਾਲਜ ਵਿਖੇ ਨਾਰਥ ਜ਼ੋਨ ਵਰਕਸ਼ਾਪ 2026 ਤਹਿਤ ਸਿਹਤਮੰਦ ਜੀਵਨ ਵਿਸ਼ੇ ’ਤੇ ਗਿਆਨ ਵਧਾਊ ਅਤੇ ਜਾਗਰੂਕਤਾ ਭਰਪੂਰ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਨਰਸਿੰਗ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਭਾਗੀਦਾਰਾਂ ਨੂੰ ਮੂੰਹ ਦੀ ਸੰਭਾਲ, ਦੰਦਾਂ ਤੇ ਮਸੂੜਿਆਂ ਦੀ ਸੰਭਾਲ, ਦੰਦਾਂ ਦੀ ਸਹੀ ਸਫ਼ਾਈ, ਉਚਿਤ ਖੁਰਾਕ ਤੇ ਮੂੰਹ ਦੀ ਸਫ਼ਾਈ ਨਾਲ ਜੁੜੇ ਵੱਖ-ਵੱਖ ਭਰਮਾਂ ’ਤੇ ਤੱਥਾਂ ਬਾਰੇ ਜਾਗਰੂਕ ਕਰਨਾ ਸੀ।

Ad Position 21
No active advertisement
ਵਰਕਸ਼ਾਪ ਦੌਰਾਨ ਆਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਐਡਵੋਕੇਟ ਸਮੀਰ ਮਿੱਤਲ, ਡਾ.ਸਾਹਿਲ ਮਿੱਤਲ ਅਤੇ ਹੋਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 17-09-2026
ਅਬੋਹਰ, 16 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਮੀਰਾ ਨਰਸਿੰਗ ਕਾਲਜ ਵਿਖੇ ਨਾਰਥ ਜ਼ੋਨ ਵਰਕਸ਼ਾਪ 2026 ਤਹਿਤ ਸਿਹਤਮੰਦ ਜੀਵਨ ਵਿਸ਼ੇ ’ਤੇ ਗਿਆਨ ਵਧਾਊ ਅਤੇ ਜਾਗਰੂਕਤਾ ਭਰਪੂਰ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਨਰਸਿੰਗ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਭਾਗੀਦਾਰਾਂ ਨੂੰ ਮੂੰਹ ਦੀ ਸੰਭਾਲ, ਦੰਦਾਂ ਤੇ ਮਸੂੜਿਆਂ ਦੀ ਸੰਭਾਲ, ਦੰਦਾਂ ਦੀ ਸਹੀ ਸਫ਼ਾਈ, ਉਚਿਤ ਖੁਰਾਕ ਤੇ ਮੂੰਹ ਦੀ ਸਫ਼ਾਈ ਨਾਲ ਜੁੜੇ ਵੱਖ-ਵੱਖ ਭਰਮਾਂ ’ਤੇ ਤੱਥਾਂ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਡਾ.ਰਹੀਸ਼ ਚੰਦਰ ਵਲੋਂ ਸਮੂਹ ਪਤਿਵੰਤੇ ਮਹਿਮਾਨਾਂ, ਬੁਲਾਰਿਆਂ, ਅਧਿਆਪਕਾਂ ਤੇ ਭਾਗੀਦਾਰਾਂ ਦਾ ਸਵਾਗਤ ਕਰਨ ਨਾਲ ਹੋਈ। ਇਸ ਮੌਕੇ ਮੁੱਖ ਮਹਿਮਾਨ ਐਡਵੋਕੇਟ ਸਮੀਰ ਮਿੱਤਲ, ਵਿਸ਼ੇਸ਼ ਮਹਿਮਾਨ ਡਾ.ਸਾਹਿਲ ਮਿੱਤਲ, ਡਾ.ਗਾਇਤਰੀ ਮਿੱਤਲ ਤੇ ਡਾ.ਵਰਿੰਦਰ ਗੋਦਾਰਾ ਟਾਂਟੀਆ ਯੂਨੀਵਰਸਿਟੀ, ਮੀਰਾ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ.ਰਾਮ ਸਰੂਪ ਸ਼ਰਮਾ, ਡਾ.ਰਹੀਸ਼ ਚੰਦਰ, ਸਰਦਾਰ ਪਟੇਲ ਕਾਲਜ ਪ੍ਰਿੰਸੀਪਲ ਹਰਿੰਦਰ ਕੌਰ, ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਜਗਮਿੰਦਰ ਕੌਰ, ਸਰੋਜ ਰਾਣੀ, ਅਦਿਤੀ, ਪ੍ਰਬੰਧਨ ਪ੍ਰਤੀਨਿਧੀ ਰੋਹਿਤ ਨਾਗਪਾਲ, ਨੀਤੂ ਜਾਖੜ, ਵਾਰਡਨ ਕਿਰਨਜੀਤ ਕੌਰ, ਮਿੱਤਲ ਰਾਣੀ ਸਮੇਤ ਕਾਲਜ ਸਟਾਫ਼ ਨੇ ਸਾਂਝੇ ਤੌਰ ’ਤੇ ਦੀਵਾ ਜਗਾ ਕੇ ਵਰਕਸ਼ਾਪ ਦਾ ਰਸਮੀ ਉਦਘਾਟਨ ਕੀਤਾ। ਮੁੱਖ ਮਹਿਮਾਨ ਐਡਵੋਕੇਟ ਸਮੀਰ ਮਿੱਤਲ ਨੇ ਵਰਕਸ਼ਾਪ ਲਈ ਕਾਲਜ ਪ੍ਰਬੰਧਕ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਡਾ.ਸਾਹਿਲ ਮਿੱਤਲ ਨੇ ਸੈਸ਼ਨ ਵਿਚ ਟਾਂਟੀਆ ਯੂਨੀਵਰਸਿਟੀ ਸ੍ਰੀਗੰਗਾਨਗਰ ਦੀ ਪ੍ਰੋਫੈਸਰ ਨੀਤੂ ਜਾਖੜ ਨੇ ਮੂੰਹ ਨਾਲ ਸਬੰਧਤ ਆਮ ਸਮੱਸਿਆਵਾਂ ਦੇ ਕਾਰਨਾਂ, ਲੱਛਣਾਂ, ਬਚਾਅ ਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਫੈਸਰ ਜਗਮਿੰਦਰ ਕੌਰ, ਕਲਾਸ ਇੰਚਾਰਜ ਰਮਨਦੀਪ ਕੌਰ, ਵਿਜੇ ਕੁਮਾਰ, ਅਮਨਦੀਪ ਕੌਰ, ਰਮਨਦੀਪ ਕੌਰ, ਮੈਡਮ ਅਦਿਤੀ, ਸੁਨੀਲ ਮੰਡੋਰਾ, ਪੂਰਨ ਚੰਦ, ਮੈਡਮ ਰੇਨੂ, ਸੰਜੋਗਿਤਾ, ਕਿਰਨਦੀਪ ਕੌਰ, ਤ੍ਰਿਲੋਕ ਸਿੰਘ, ਪੂਨਮ ਰਾਣੀ, ਸਵਪਨਦੀਪ ਕੌਰ, ਰਾਜ ਰਾਣੀ, ਅਮੀਸ਼ਾ ਚੱਢਾ, ਮੰਗਤ ਰਾਜਪੂਤ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਦ-ਵਿਵਾਦ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਅਰਨੀਵਾਲਾ ਵਿਖੇ ਲਗਭਗ 12 ਕਰੋੜ ਦੀ ਲਾਗਤ ਨਾਲ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜ਼ਾਮਨ ਮੰਡੀ- ਖੁੱਡੀਆਂ
Ad Position 24