12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਚੋਣਾਂ ਨੇੜੇ ਆਉਂਦਿਆਂ ‘ਆਪ’ ਦੇ ਸ਼ਹਿਰੀ ਹਲਕੇ ’ਚ ਦਾਅਵੇਦਾਰਾਂ ਦੀ ਵਧਣ ਲੱਗੀ ਗਿਣਤੀ, ਪੋਸਟਰ ਵਾਰ ਨੇ ਫੜਿਆ ਜ਼ੋਰ * ਸ਼ਹਿਰ-ਛਾਉਣੀ ਪੁਲ ਦੀ ਸੁੰਦਰਤਾ ’ਤੇ ਵੀ ਪੋਸਟਰਾਂ ਦਾ ਕਬਜ਼ਾ * ਲੋਕ ਪੁੱਛ ਰਹੇ, ਪਿਛਲੇ ਚਾਰ ਸਾਲ ਕਿੱਥੇ ਸਨ

ਫ਼ਿਰੋਜ਼ਪੁਰ,12 ਸਤੰਬਰ (ਕੁਲਬੀਰ ਸਿੰਘ ਸੋਢੀ)- ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ 2027 ਦੀਆਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਫਿਰੋਜ਼ਪੁਰ ਦੇ ਸ਼ਹਿਰੀ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਲਈ ਦਾਅਵੇਦਾਰਾਂ ਦੀ ਗਿਣਤੀ ਵੀ ਵੱਧਦੀ ਨਜ਼ਰ ਆ ਰਹੀ ਹੈ। ਟਿਕਟ ਦੀ ਦੌੜ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਵਲੋਂ ਆਪਣੀ ਸਿਆਸੀ ਮੌਜੂਦਗੀ ਦਰਸਾਉਣ ਲਈ ਸ਼ਹਿਰ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਤੇ ਲੋਕ ਮੁੱਦਿਆਂ ਤੇ ਸ਼ਹਿਰ ਵਾਸੀਆਂ ਨਾਲ ਮੇਲ ਮਿਲਾਪ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਫ਼ਿਰੋਜ਼ਪੁਰ,12 ਸਤੰਬਰ (ਕੁਲਬੀਰ ਸਿੰਘ ਸੋਢੀ)- ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ 2027 ਦੀਆਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਫਿਰੋਜ਼ਪੁਰ ਦੇ ਸ਼ਹਿਰੀ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਲਈ ਦਾਅਵੇਦਾਰਾਂ ਦੀ ਗਿਣਤੀ ਵੀ ਵੱਧਦੀ ਨਜ਼ਰ ਆ ਰਹੀ ਹੈ। ਟਿਕਟ ਦੀ ਦੌੜ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਵਲੋਂ ਆਪਣੀ ਸਿਆਸੀ ਮੌਜੂਦਗੀ ਦਰਸਾਉਣ ਲਈ ਸ਼ਹਿਰ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਤੇ ਲੋਕ ਮੁੱਦਿਆਂ ਤੇ ਸ਼ਹਿਰ ਵਾਸੀਆਂ ਨਾਲ ਮੇਲ ਮਿਲਾਪ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦਾਅਵੇਦਾਰਾਂ ਦੀ ਸ਼ਹਿਰ ਵਿਚ ਪੋਸਟਰ ਤੇ ਫਲੇਕਸ ਬੋਰਡ ਲਗਾਉਣ ਦੀ ਦੌੜ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਦੇਖਣ ਵਿਚ ਆਇਆ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਕੰਧਾਂ ਤੇ ਜਨਤਕ ਥਾਵਾਂ ’ਤੇ ਵੱਡੀ ਗਿਣਤੀ ਵਿਚ ਲੱਗੇ ਪੋਸਟਰਾਂ ਵਿਚ ਦਾਅਵੇਦਾਰ ਆਪਣੀਆਂ ਤਸਵੀਰਾਂ ਤੇ ਵਧਾਈ ਸੰਦੇਸ਼ਾਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਇਸ ਪੋਸਟਰ ਵਾਰ ਦਾ ਸਭ ਤੋਂ ਵੱਧ ਚਰਚਾ ਵਾਲਾ ਪੱਖ ਸ਼ਹਿਰ ਤੇ ਛਾਉਣੀ ਨੂੰ ਜੋੜਨ ਵਾਲਾ ਪੁਲ ਬਣਿਆ ਹੋਇਆ ਹੈ। ਲੋਕਾਂ ਮੁਤਾਬਿਕ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਪੁਲ ਦੀ ਸੁੰਦਰਤਾ ਵਧਾਉਣ ਲਈ ਰੰਗ-ਰੋਗਨ ਕਰਵਾਇਆ ਗਿਆ ਸੀ ਪਰ ਹੁਣ ਆਪ ਦੀ ਉਮੀਦਵਾਰੀ ਦੇ ਦਾਅਵੇਦਾਰਾਂ ਦੇ ਪੋਸਟਰ ਲੱਗਣ ਕਾਰਨ ਇਸ ਦੀ ਦਿੱਖ ਮੁੜ ਖਰਾਬ ਹੋਣ ਲੱਗੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਪੈਸਾ ਖਰਚ ਕਰਕੇ ਜਨਤਕ ਥਾਵਾਂ ਦੀ ਸੁੰਦਰਤਾ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਥਾਵਾਂ ਨੂੰ ਕੁਝ ਸਮੇਂ ਬਾਅਦ ਪੋਸਟਰਾਂ ਨਾਲ ਢੱਕ ਦੇਣਾ ਸਰਕਾਰੀ ਪੈਸੇ ਦੀ ਬਰਬਾਦੀ ਦੇ ਬਰਾਬਰ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਨਤਕ ਥਾਵਾਂ ’ਤੇ ਬਿਨ੍ਹਾ ਮਨਜ਼ੂਰੀ ਪੋਸਟਰ ਲਗਾਉਣ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।ਸ਼ਹਿਰ ਵਿਚ ਹੋ ਰਹੀ ਚਰਚਾ ਦੌਰਾਨ ਲੋਕਾਂ ਵਲੋਂ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਜਿਹੜੇ ਆਪ ਦੀ ਟਿਕਟ ਵਾਲੇ ਦਾਅਵੇਦਾਰ ਅੱਜ ਸ਼ਹਿਰ ਦੀਆਂ ਕੰਧਾਂ ਅਤੇ ਪੁਲਾਂ ’ਤੇ ਵੱਡੇ-ਵੱਡੇ ਪੋਸਟਰਾਂ ਰਾਹੀਂ ਨਜ਼ਰ ਆ ਰਹੇ ਹਨ, ਉਹ ਲੋਕਾਂ ਵਿਚ ਪਹੁੰਚ ਕੇ ਪਹਿਲਾ ਇਹ ਦੱਸਣ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਹ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਕਿੰਨੇ ਸਰਗਰਮ ਰਹੇ ਹਨ? ਫਿਲਹਾਲ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ‘ਦਾਅਵੇਦਾਰਾਂ ਦੇ ਕੰਮ ਘੱਟ ਤੇ ਪੋਸਟਰ ਜ਼ਿਆਦਾ ਬੋਲ ਰਹੇ ਹਨ।’ ਚੋਣਾਂ ਦਾ ਮਾਹੌਲ ਗਰਮ ਹੋਣ ਤੋਂ ਪਹਿਲਾਂ ਹੀ ਸ਼ਹਿਰੀ ਹਲਕੇ ਵਿਚ ਆਪ ਤੋਂ ਟਿਕਟ ਦੇ ਦਾਅਵੇਦਾਰਾਂ ਦੀ ਸਰਗਰਮੀ ਵੱਧਣੀ ਸ਼ੁਰੂ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਹ ਦਾਅਵੇਦਾਰ ਪੋਸਟਰਾਂ ਦੀ ਸਿਆਸਤ ਤੋਂ ਅੱਗੇ ਵਧ ਕੇ ਲੋਕਾਂ ਦੇ ਮੁੱਦਿਆਂ ਤੇ ਵਿਕਾਸ ਕਾਰਜਾਂ ਦੀ ਸਿਆਸਤ ਵੱਲ ਕਦੋਂ ਰੁਖ ਕਰਦੇ ਹਨ। ਦੂਜੇ ਪਾਸੇ, ਸ਼ਹਿਰ ਵਾਸੀਆਂ ਦੀ ਨਜ਼ਰ ਇਸ ਗੱਲ ’ਤੇ ਵੀ ਟਿਕੀ ਹੋਈ ਹੈ ਕਿ ਪਾਰਟੀ ਹਾਈਕਮਾਂਡ ਵਲੋਂ ਆਖ਼ਰਕਾਰ ਸ਼ਹਿਰੀ ਹਲਕੇ ਲਈ ਕਿਸ ਚਿਹਰੇ ’ਤੇ ਭਰੋਸਾ ਜਤਾਇਆ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਿੰਘ ਹੰਜਰਾ ਬਣੇ ਬਾਰ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ, ਸਮੁੱਚੀ ਟੀਮ ਨੇ ਦਰਜ ਕੀਤੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਮੱਲਾਂਵਾਲਾ ’ਚ ਫੂਡ ਸੇਫਟੀ ਅਫ਼ਸਰ ਦੀ ਕਾਰਵਾਈ ’ਤੇ ਵੱਡੇ ਸਵਾਲ, ਪਿੰਡਾਂ ’ਚੋਂ ਸੀਮਤ ਆਉਂਦਾ ਦੁੱਧ ਸ਼ਹਿਰ ਤੱਕ ਕਿਵੇਂ ਬਣ ਜ...
Ad Position 24