12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜੈਨ ਸਕੂਲ ਜ਼ੀਰਾ ਵਿਖੇ ਸੀ.ਬੀ.ਐੱਸ.ਈ. ਸਮਰੱਥਾ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ

ਜ਼ੀਰਾ,12 ਸਤੰਬਰ (ਰਜਨੀਸ਼ ਕਥੂਰੀਆ)- ਸ਼੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਜ਼ੀਰਾ ਵਿਖੇ ਅਧਿਆਪਕਾਂ ਲਈ ਸੀ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਜ਼ੀਰਾ,12 ਸਤੰਬਰ (ਰਜਨੀਸ਼ ਕਥੂਰੀਆ)- ਸ਼੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਜ਼ੀਰਾ ਵਿਖੇ ਅਧਿਆਪਕਾਂ ਲਈ ਸੀ.ਬੀ.ਐੱਸ.ਈ. ਸਮਰੱਥਾ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਸੀ.ਬੀ.ਐੱਸ.ਈ. ਵਲੋਂ ਨਿਰਧਾਰਿਤ ਅਧਿਆਪਕ ਸਿਖਲਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਅਧਿਆਪਕਾਂ ਦੇ ਗਿਆਨ, ਹੁਨਰ ਅਤੇ ਪੇਸ਼ੇਵਰ ਯੋਗਤਾਵਾਂ ਵਿਚ ਨਿਰੰਤਰ ਵਾਧਾ ਕਰਨਾ ਸੀ। ਇਸ ਮੌਕੇ ਮੈਡਮ ਲਤਾ ਤੇਜਪਾਲ, ਪ੍ਰਿੰਸੀਪਲ, ਡੀ.ਪੀ.ਐੱਸ. ਫ਼ਿਰੋਜ਼ਪੁਰ ਤੇ ਮੈਡਮ ਮਾਲਤੀ ਨਾਰੰਗ, ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਤਰਨ ਤਾਰਨ ਨੇ ਸਰੋਤ ਵਿਅਕਤੀਆਂ ਵਜੋਂ ਸ਼ਿਰਕਤ ਕੀਤੀ। ਦੋਵਾਂ ਸਰੋਤ ਵਿਅਕਤੀਆਂ ਨੇ ਆਪਣੇ ਕੀਮਤੀ ਤਜਰਬੇ ਤੇ ਗਿਆਨ ਨੂੰ ਅਧਿਆਪਕਾਂ ਨਾਲ ਸਾਂਝਾ ਕਰਦਿਆਂ ਪ੍ਰਭਾਵਸ਼ਾਲੀ ਅਧਿਆਪਨ ਤਰੀਕਿਆਂ, ਕਲਾਸ ਰੂਮ ਪ੍ਰਬੰਧਨ ਤੇ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਅਰਚਨਾ ਜੈਨ, ਪ੍ਰਿੰਸੀਪਲ ਸ੍ਰੀਮਤੀ ਕਿਰਨ ਅੱਗਰਵਾਲ ਤੇ ਪ੍ਰਿੰਸੀਪਲ ਡਾ. ਸ਼ਾਲੂ ਸੂਦ ਨੇ ਸਿਖਲਾਈ ਪ੍ਰੋਗਰਾਮ ਦੀ ਮਹੱਤਵਤਾ ਬਾਰੇ ਵਿਚਾਰ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਜਨਮ ਦਿਨ ਮੁਬਾਰਕ ਨਾਅ-ਸ਼ਿਵਯਾਂਸ਼ ਕੁਮਾਰ ਪਿਤਾ -ਪੰਕਜ ਕੁਮਾਰ ਮਾਤਾ -ਜੋਤੀ ਰਾਣੀ ਵਾਸੀ-ਫ਼ਿਰੋਜਪੁਰ ਸ਼ਹਿਰ ਬਿਜਲੀ ਦੇ ਲੰਬੇ... ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਦੇ 2 ਵਿਅਕਤੀ ਕਾਬੂ
Ad Position 24