ਸਪੀਕਰ ਸੰਧਵਾਂ ਦੀ ਕੋਠੀ ਦੇ ਘਿਰਾਓ ਲਈ ਫ਼ਿਰੋਜ਼ਪੁਰ ਤੋਂ ਪੈਨਸ਼ਨਰਾਂ ਦਾ ਵੱਡਾ ਕਾਫ਼ਲਾ ਰਵਾਨਾ
ਫ਼ਿਰੋਜ਼ਪੁਰ, 12 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਪੈਨਸ਼ਨਰ ਕਨਫੈਡਰੇਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਤਾਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਪੀਕਰ ਵਿਧਾਨ ਸਭਾ ਕਰਤਾਰ ਸਿੰਘ ਸੰਧਵਾਂ ਦੀ ਕੋਠੀ ਦੇ ਘਿਰਾਓ ਲਈ ਰਵਾਨਾ ਹੋਇਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਾਂਝੀ ਤਾਲਮੇਲ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਦੇ ਸਾਹਮਣੇ ਰੋਸ ਰੈਲੀ ਕਰਨ ਉਪਰੰਤ ਘਿਰਾਓ ਕੀਤਾ ਗਿਆ।
ਜ਼
ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਤੇ ਪ੍ਰਤਾਪ ਸਿੰਘ ਢਿੱਲੋਂ ਦੀ ਅਗਵਾਈ ਵਿਚ ਸਪੀਕਰ ਸੰਧਵਾਂ ਦੀ ਕੋਠੀ ਦਾ ਘੇਰਾਉ ਕਰਨ ਲਈ ਰਵਾਨਾ ਹੋਣ ਸਮੇਂ ਫ਼ਿਰੋਜ਼ਪੁਰ ਦੇ ਪੈਨਸ਼ਨਰਾਂ ਦਾ ਕਾਫ਼ਲਾ। ਤਸਵੀਰ-ਗੁਰਿੰਦਰ ਸਿੰਘ
13-09-2026
ਫ਼ਿਰੋਜ਼ਪੁਰ, 12 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਪੈਨਸ਼ਨਰ ਕਨਫੈਡਰੇਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਤਾਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਪੀਕਰ ਵਿਧਾਨ ਸਭਾ ਕਰਤਾਰ ਸਿੰਘ ਸੰਧਵਾਂ ਦੀ ਕੋਠੀ ਦੇ ਘਿਰਾਓ ਲਈ ਰਵਾਨਾ ਹੋਇਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਾਂਝੀ ਤਾਲਮੇਲ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਮੋਗਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਦੇ ਸਾਹਮਣੇ ਰੋਸ ਰੈਲੀ ਕਰਨ ਉਪਰੰਤ ਘਿਰਾਓ ਕੀਤਾ ਗਿਆ। ਕਾਫ਼ਲੇ ਵਿਚ ਡਾ.ਪ੍ਰਦੀਪ ਰਾਣਾ, ਨਰੇਸ਼ ਸੈਣੀ ਸਾਬਕਾ ਪੰਜਾਬ ਪ੍ਰਧਾਨ ਖੇਤੀਬਾੜੀ, ਇਕਬਾਲ ਸਿੰਘ, ਬਿੱਕਰ ਸਿੰਘ, ਬਲਵੀਰ ਸਿੰਘ ਗੋਖੀਵਾਲਾ, ਰਮੇਸ਼ ਭੱਟੀ, ਮਨੋਜ ਸ਼ਰਮਾ, ਗੁਰਜਿੰਦਰ ਸਿੰਘ, ਅਮਰੀਕ ਸਿੰਘ, ਮੱਸਾ ਸਿੰਘ, ਚੰਦਰ ਮੋਹਨ, ਜੀਤ ਸਿੰਘ, ਸਤਨਾਮ ਸਿੰਘ, ਰਾਜਕੁਮਾਰ, ਪਵਿੱਤਰ ਸਿੰਘ, ਸੋਇਲ ਰਾਜਨ, ਚੰਦਰ ਮੋਹਨ ਕਮਿਸ਼ਨਰ ਦਫ਼ਤਰ, ਸੁਖਵਿੰਦਰ ਸਿੰਘ ਕਿੰਗਰਾ ਤੋਂ ਇਲਾਵਾ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਤਰਸੇਮ ਬੇਦੀ, ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਵੀਰ ਸਿੰਘ ਕੰਬੋਜ, ਜੋਗਿੰਦਰ ਸਿੰਘ, ਸਵਰਨ ਸਿੰਘ ਤੇ ਰਣਵੀਰ ਕੁੱਕੂ ਸਮੇਤ ਹੋਰ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।