ਜੋਤੀ ਬੀ.ਐੱਡ. ਕਾਲਜ ਵਿਖੇ ‘ਉਲਾਸ ਗਤੀਵਿਧੀ’ ਪ੍ਰੋਗਰਾਮ ਕਰਵਾਇਆ
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਮੌਕੇ ’ਤੇ ਜੋਤੀ ਬੀ. ਐੱਡ.
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਮੌਕੇ ’ਤੇ ਜੋਤੀ ਬੀ.ਐੱਡ. ਕਾਲਜ, ਰਾਮਪੁਰਾ ਵਿਖੇ ‘ਉਲਾਸ ਗਤੀਵਿਧੀ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਲੋਕਾਂ, ਧਰਤੀ ਤੇ ਖ਼ੁਸ਼ਹਾਲੀ ਲਈ ਸਾਖਰਤਾ’ ਰੱਖਿਆ ਗਿਆ ਸੀ। ਐੱਸ.ਸੀ.ਈ.ਆਰ.ਟੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਸਮਾਗਮ 14 ਸਤੰਬਰ ਤੱਕ ਚਲਾਇਆ ਜਾ ਰਹਾ ਹੈ। ਪ੍ਰੋਗਰਾਮ ਦੌਰਾਨ ਕਾਲਜ ਵਿਚ ਵੱਖ-ਵੱਖ ਗਤੀਵਿਧੀਆਂ ਪੰਕਜ ਕੁਮਾਰ ਤੇ ਗੁਰਸੇਵਕ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਡੀ.ਐੱਲ.ਐੱਡ.ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਜਿਨ੍ਹਾਂ ਵਿਚ ਅਨਮੋਲਪ੍ਰੀਤ ਸਿੰਘ, ਨਿਸ਼ਾ ਰਾਣੀ, ਬਿੰਦੂ, ਡਿੰਪਲ ਸੈਂਬੀ, ਗੁਰਪ੍ਰੀਤ ਸਿੰਘ ਤੇ ਨਵਪ੍ਰੀਤ ਕੌਰ ਸ਼ਾਮਲ ਸਨ। ਇਸ ਤੋਂ ਇਲਾਵਾ ਲੋਕਾਂ ਨੂੰ ਪੜ੍ਹਾਈ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਤੋਂ ਪਿੰਡ ਰਾਮਪੁਰਾ ਤੱਕ ਇਕ ਵਿਸ਼ੇਸ਼ ਜਾਗਰੂਕਤਾ ਰੈਲੀ ਵੀ ਕੱਢੀ ਗਈ। ਕਾਲਜ ਪ੍ਰਿੰਸੀਪਲ ਡਾ. ਸ਼੍ਰੀਮਤੀ ਅਨੀਤਾ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਵਿਚ ਸਾਖਰਤਾ, ਸਿੱਖਿਆ ਤੇ ਸਮਾਜਿਕ ਵਿਕਾਸ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ।