ਟੀ.ਬੀ.ਅਤੇ ਛਾਤੀ ਦੇ ਰੋਗਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ
ਅਬੋਹਰ, 1 ਸਤੰਬਰ (ਸੁਖਜੀਤ ਸਿੰਘ ਬਰਾੜ)- ਸਿਹਤ ਵਿਭਾਗ ਵਲੋਂ ਸਰਕਾਰੀ ਡਿਗਰੀ ਕਾਲਜ ਸੁਖਚੈਨ ਵਿਖੇ ਟੀ. ਬੀ ਅਤੇ ਛਾਤੀ ਦੇ ਰੋਗਾਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਅਬੋਹਰ, 1 ਸਤੰਬਰ (ਸੁਖਜੀਤ ਸਿੰਘ ਬਰਾੜ)- ਸਿਹਤ ਵਿਭਾਗ ਵਲੋਂ ਸਰਕਾਰੀ ਡਿਗਰੀ ਕਾਲਜ ਸੁਖਚੈਨ ਵਿਖੇ ਟੀ.ਬੀ ਅਤੇ ਛਾਤੀ ਦੇ ਰੋਗਾਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਵਿਚ ਟੀ.ਬੀ.ਹਸਪਤਾਲ ਅਬੋਹਰ ਦੇ ਡਾ.ਸੌਰਭ ਫੁਟੇਲਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ, ਜਦਕਿ ਮੰਚ ਸੰਚਾਲਨ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਨੇ ਕੀਤਾ। ਡਾ.ਫੁਟੇਲਾ ਨੇ ਦੱਸਿਆ ਕਿ ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਸ਼ਾਮ ਨੂੰ ਬੁਖ਼ਾਰ, ਭਾਰ ਘਟਣਾ, ਭੁੱਖ ਨਾ ਲੱਗਣਾ ਅਤੇ ਥੁੱਕ ’ਚ ਖ਼ੂਨ ਆਉਣਾ ਟੀ.ਬੀ.ਦੇ ਮੁੱਖ ਲੱਛਣ ਹਨ। ਇਹ ਬਿਮਾਰੀ ਫੇਫੜਿਆਂ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਹਰ ਮੰਗਲਵਾਰ ਸੀ.ਐੱਚ.ਸੀ.ਸੀਤੋ ਗੁੰਨ੍ਹੋਂ ਜਾਂ ਸਿਵਲ ਹਸਪਤਾਲ ਅਬੋਹਰ ਵਿਖੇ ਟੀ.ਬੀ. ਅਸਥਮਾ, ਸੀ.ਓ.ਪੀ.ਡੀ ਅਤੇ ਛਾਤੀ ਦੇ ਹੋਰ ਰੋਗਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਲਈ ਮਿਲ ਸਕਦੇ ਹਨ। ਉਨ੍ਹਾਂ ਨੇ 6 ਮਹੀਨੇ ਦਾ ਦਵਾਈ ਕੋਰਸ ਪੂਰਾ ਕਰਨ ਦੀ ਅਪੀਲ ਕੀਤੀ। ਟੀ.ਬੀ. ਬਰਾਂਚ ਤੋਂ ਐੱਸ.ਟੀ.ਐੱਸ.ਵਿਪਨ ਧਾਮੂ ਨੇ ਦੱਸਿਆ ਕਿ ‘100 ਦਿਨਾਂ ਮੁਹਿੰਮ’ ਤਹਿਤ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ’ਚ ਇਸ ਦਾ ਇਲਾਜ ਬਿਲਕੁਲ ਮੁਫ਼ਤ ਹੈ। ਇਸ ਮੌਕੇ ਕਾਲਜ ਇੰਚਾਰਜ ਪ੍ਰੋ.ਪੁਨੀਤ ਕੜਵਾਲ, ਪ੍ਰੋ.ਅਜੈ ਸਿੰਘ, ਪ੍ਰੋ.ਡਾ.ਰਾਕੇਸ਼ ਸਿੰਘ, ਓਪਥੈਲਮਿਕ ਅਫ਼ਸਰ ਮੋਤੀ ਰਾਮ, ਐਮ.ਪੀ.ਐੱਚ ਡਬਲਯੂ ਰਾਧਾ ਕ੍ਰਿਸ਼ਨ, ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।