ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਫ਼ਾਜ਼ਿਲਕਾ ਆਸ਼ਰਮ ’ਚ ਹਫ਼ਤਾਵਾਰੀ ਸਤਿਸੰਗ
ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਫ਼ਾਜ਼ਿਲਕਾ ਆਸ਼ਰਮ ਵਿਖੇ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਸਾਧਵੀ ਅਮਰਾ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੰਦਮਈ ਜੀਵਨ ਜਿਊਣ ਦਾ ਤਰੀਕਾ ਸਾਡੇ ਧਾਰਮਿਕ ਗ੍ਰੰਥਾਂ ਵਿਚ ਬਹੁਤ ਹੀ ਸੁੰਦਰ ਅਤੇ ਸਪਸ਼ਟ ਢੰਗ ਨਾਲ ਦੱਸਿਆ ਗਿਆ ਹੈ।
ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਫ਼ਾਜ਼ਿਲਕਾ ਆਸ਼ਰਮ ਵਿਖੇ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਸਾਧਵੀ ਅਮਰਾ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੰਦਮਈ ਜੀਵਨ ਜਿਊਣ ਦਾ ਤਰੀਕਾ ਸਾਡੇ ਧਾਰਮਿਕ ਗ੍ਰੰਥਾਂ ਵਿਚ ਬਹੁਤ ਹੀ ਸੁੰਦਰ ਅਤੇ ਸਪਸ਼ਟ ਢੰਗ ਨਾਲ ਦੱਸਿਆ ਗਿਆ ਹੈ। ਇਕ ਬ੍ਰਹਮ ਗਿਆਨੀ ਭਗਤ ਹੀ ਆਪਣੇ ਜੀਵਨ ਨੂੰ ਅਸਲ ਸੁੱਖ ਅਤੇ ਖ਼ੁਸ਼ਹਾਲੀ ਨਾਲ ਜੀਅ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੂਰਨ ਅਧਿਆਤਮਿਕ ਗੁਰੂ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਅੰਦਰ ਪ੍ਰਭੂ ਦਾ ਸਾਖਸ਼ਾਤਕਾਰ ਕਰਨ ਵਾਲਾ ਵਿਅਕਤੀ ਜੀਵਨ ਦੇ ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਆਤਮਿਕ ਅਨੰਦ ਪ੍ਰਾਪਤ ਕਰਦਾ ਹੈ। ਔਖੇ ਸਮੇਂ ਵਿਚ ਜਿੱਥੇ ਆਮ ਇਨਸਾਨ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ, ਉੱਥੇ ਹੀ ਸ਼ਰਧਾਲੂ ਧਿਆਨ-ਸਿਮਰਨ ਰਾਹੀਂ ਸਕਾਰਾਤਮਿਕ ਰਹਿੰਦਾ ਹੈ। ਉਨ੍ਹਾਂ ਨੇ ਮਨੁੱਖ ਨੂੰ ਆਪਣੇ ਗੁਰੂ ਪ੍ਰਤੀ ਪੂਰਨ ਸਮਰਪਿਤ ਹੋ ਕੇ ਜੀਵਨ ਦੀਆਂ ਚਿੰਤਾਵਾਂ ਗੁਰੂ ਚਰਨਾਂ ਵਿਚ ਛੱਡਣ ਅਤੇ ਅੰਤਰ-ਆਤਮਾ ਦੀ ਆਵਾਜ਼ ਸੁਣਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਸਾਧਵੀ ਪੂਜਾ ਭਾਰਤੀ ਵਲੋਂ ਰਸ-ਭਿੰਨੇ ਭਜਨਾਂ ਦਾ ਗਾਇਣ ਕੀਤਾ ਗਿਆ, ਜਿਸ ਨਾਲ ਪੂਰਾ ਵਾਤਾਵਰਨ ਭਗਤੀ ਮਈ ਹੋ ਗਿਆ।