26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਾਠ ਹਸਪਤਾਲ ਮੁੱਦਕੀ ਵਲੋਂ ਮੈਡਮ ਸਤਵਿੰਦਰ ਕੌਰ ਬਾਠ ਦੇ ਜਨਮ ਦਿਨ ’ਤੇ ਸਰਕਾਰੀ ਕੰਨਿਆ ਸਕੂਲ ਨੂੰ 5 ਪੱਖੇ ਭੇਟ

ਮੁੱਦਕੀ,26 ਅਗਸਤ (ਭੁਪਿੰਦਰ ਸਿੰਘ)-ਕਸਬਾ ਮੁੱਦਕੀ ਦੇ ਸਮਾਜ ਸੇਵੀ ਡਾਕਟਰ ਅਤੇ ਬਾਠ ਹਸਪਤਾਲ ਮੁੱਦਕੀ ਦੇ ਮਾਲਕ ਡਾ. ਹਰਕੀਰਤ ਸਿੰਘ ਬਾਠ ਦੀ ਧਰਮ-ਪਤਨੀ ਮੈਡਮ ਸਤਵਿੰਦਰ ਕੌਰ ਬਾਠ ਦੇ ਜਨਮ ਦਿਨ ’ਤੇ ਸਰਕਾਰੀ ਕੰਨਿਆ ਸੀਨੀ.

Ad Position 21
No active advertisement
ਅਜੀਤ ਡੈਸਕ 27-08-2026
ਮੁੱਦਕੀ,26 ਅਗਸਤ (ਭੁਪਿੰਦਰ ਸਿੰਘ)-ਕਸਬਾ ਮੁੱਦਕੀ ਦੇ ਸਮਾਜ ਸੇਵੀ ਡਾਕਟਰ ਅਤੇ ਬਾਠ ਹਸਪਤਾਲ ਮੁੱਦਕੀ ਦੇ ਮਾਲਕ ਡਾ. ਹਰਕੀਰਤ ਸਿੰਘ ਬਾਠ ਦੀ ਧਰਮ-ਪਤਨੀ ਮੈਡਮ ਸਤਵਿੰਦਰ ਕੌਰ ਬਾਠ ਦੇ ਜਨਮ ਦਿਨ ’ਤੇ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਮੁੱਦਕੀ ਨੂੰ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ 5 ਪੱਖੇ ਭੇਟ ਕੀਤੇ । ਇਹ 5 ਪੱਖੇ ਸਕੂਲ ਪ੍ਰਿੰਸੀਪਲ ਰਜਿੰਦਰ ਕੁਮਾਰ ਦੀ ਦੇਖ ਰੇਖ ਹੇਠ ਅੰਗਰੇਜ਼ੀ ਅਧਿਆਪਕ ਅੰਗਰੇਜ਼ ਸਿੰਘ ਅਤੇ ਐੱਸ.ਐੱਸ.ਟੀ ਅਧਿਆਪਕ ਕੁਲਵਿੰਦਰ ਸਿੰਘ ਦੇ ਸਪੁਰਦ ਕੀਤੇ। ਮੈਡਮ ਸਤਵਿੰਦਰ ਕੌਰ ਬਾਠ ਨੇ ਕਿਹਾ ਕਿ ਜਦੋਂ ਸਕੂਲੀ ਬੱਚੇ ਪੱਖਿਆਂ ਦੀ ਹਵਾ ਲੈਣਗੇ ਤਾਂ ਮੇਰੇ ਮਨ ਨੂੰ ਸਕੂਨ ਅਤੇ ਠੰਢਕ ਮਿਲੇਗੀ। ਸਕੂਲ ਪ੍ਰਿੰਸੀਪਲ ਰਜਿੰਦਰ ਕੁਮਾਰ ਨੇ ਮੈਡਮ ਸਤਵਿੰਦਰ ਕੌਰ ਨੂੰ ਜਨਮ ਦਿਨ ਦੀਆ ਵਧਾਈਆਂ ਦਿੰਦੇ ਹੋਏ ਬਾਠ ਹਸਪਤਾਲ ਦਾ ਧੰਨਵਾਦ ਕੀਤਾ। ਇਸ ਸਮੇਂ ਡਾ.ਹਰਕੀਰਤ ਸਿੰਘ ਬਾਠ ਨੇ ਕਿਹਾ ਕਿ ਉਹ ਸਮੇਂ ਸਮੇਂ ਦਸਵੰਦ ਕੱਢ ਕੇ ਸਮਾਜ ਸੇਵੀ ਕੰਮਾਂ ਵਿਚ ਲਗਾਉਂਦੇ ਰਹਿੰਦੇ ਹਨ। ਇਸ ਮੌਕੇ ਜਪਕੀਰਤ ਸਿੰਘ ਬਾਠ, ਗੁਰਦੀਪ ਸਿੰਘ, ਨੀਸ਼ਾ , ਮਨਜੀਤ ਕੌਰ, ਗੁਰਵਿੰਦਰ ਕੌਰ ਅਤੇ ਬਾਠ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦਿਹਾਤੀ ਤੋਂ ਬਲਾਕ ਸੰਮਤੀ ਮੈਂਬਰ ਪਰਮਪਾਲ ਸਿੰਘ ਗਿੱਲ ਦੇ ਦਫ਼ਤਰ ਪਹੁੰਚੇ ਵਿਧਾਇਕ ਦਹੀਯਾ ਅਗਲੀ ਖ਼ਬਰ ਏਂਜਲਸ ਵਰਲਡ ਸਕੂਲ ਦੇ ਬੱਚੇ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਹੋਏ ਨਤਮਸਤਕ
Ad Position 24