19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੇ.ਆਰ.ਵੀ.ਗਾਰਡਨ ਅੰਦਰ ਵੱਖ-ਵੱਖ ਮਹਿਲਾ ਸੰਸਥਾਵਾਂ ਵਲੋਂ ਤੀਆਂ ਦਾ ਤਿਉਹਾਰ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਦੇ ਕੇ. ਆਰ.

Ad Position 21
No active advertisement
ਅਜੀਤ ਡੈਸਕ 19-08-2026
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਦੇ ਕੇ.ਆਰ.ਵੀ.ਗਾਰਡਨ ਅੰਦਰ ਸ਼ਹਿਰ ਦੀਆਂ ਵੱਖ-ਵੱਖ ਮਹਿਲਾ ਸੰਸਥਾਵਾਂ ਵਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਾ ਆਯੋਜਨ ਕੱਲ੍ਹ ਅੱਜ ਕੱਲ੍ਹ ਬੁਟੀਕ ਦੀ ਮਾਲਕ ਸ੍ਰੀਮਤੀ ਅੰਜੂ ਅਨੇਜਾ, ਸ੍ਰੀਮਤੀ ਸਿਮਰਨ ਅਨੇਜਾ ਆਦਿ ਵਲੋਂ ਕੀਤਾ ਗਿਆ। ਇਸ ਤੀਆਂ ਦੇ ਤਿਉਹਾਰ ਅੰਦਰ ਸੈਂਕੜਿਆਂ ਦੀ ਗਿਣਤੀ ਅੰਦਰ ਔਰਤਾਂ ਨੇ ਭਾਗ ਲਿਆ। ਔਰਤਾਂ ਵਲੋਂ ਪੰਜਾਬੀ ਸਭਿਆਚਾਰ ਅਤੇ ਤੀਜ ਦੀ ਖ਼ੂਬਸੂਰਤ ਪਰੰਪਰਾ ਨੂੰ ਲੈ ਕੇ ਗਿੱਧੇ ਆਦਿ ਪੇਸ਼ ਕੀਤੇ। ਇਸ ਮੌਕੇ ਤੀਜ ਕੁਈਨ ਦੀ ਚੋਣ, ਲੱਕੀ ਡਰਾਅ ਵੀ ਕੱਢੇ ਗਏ। ਜੱਜ ਦੀ ਭੂਮਿਕਾ ਸ੍ਰੀਮਤੀ ਸੁਨੈਨਾ ਸਚਦੇਵਾ, ਸ੍ਰੀਮਤੀ ਟਿਮਸੀ ਸਚਦੇਵਾ ਵਲੋਂ ਨਿਭਾਈ ਗਈ। ਇਸ ਤੋਂ ਇਲਾਵਾ ਨੇਲ ਆਰਟ, ਪੇਂਟਿੰਗ, ਲੇਡੀਜ਼ ਕੱਪੜਿਆਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸ੍ਰੀਮਤੀ ਸ਼ਵੇਤਾ ਡੋਡਾ, ਬਿੰਦੀਆ ਜੁਨੇਜਾ, ਸ਼ਰੂਤੀ ਕਟਾਰੀਆ, ਸੰਜਨਾ ਛਾਬੜਾ, ਯਾਸ਼ਿਕਾ ਧਮੀਜਾ, ਕੋਮਲ ਵਰਮਾ, ਅੰਕਿਤਾ ਚਾਵਲਾ, ਹਰਸਿਮਰਨ ਕੌਰ, ਅਵਾਟਿਕਾ, ਸ਼ਿਵਾਨੀ ਲੀਖਾ ਆਦਿ ਨੇ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ ਵਿਅਕਤੀ ਦੀ ਮੌਤ ਦੇ ਮਾਮਲੇ ’ਚ 2 ਗ੍ਰਿਫ਼ਤਾਰ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਵਿਖੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਸਮਾਰੋਹ
Ad Position 24