11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੁਰ ਸੰਗਮ ਫ਼ਾਜ਼ਿਲਕਾ ਨੇ ਸੰਗੀਤਮਈ ਸ਼ਾਮ ‘ਯੂੰ ਹੀ ਗਾਤੇ ਰਹੋ’ ਸਮਾਗਮ ਕਰਵਾਇਆ

ਫ਼ਾਜ਼ਿਲਕਾ,11 ਅਗਸਤ (ਅਮਰਜੀਤ ਸ਼ਰਮਾ)-ਸੰਗੀਤ ਨੂੰ ਸਮਰਪਿਤ ਇਲਾਕੇ ਦੀ ਨਾਮਵਰ ਸੰਸਥਾ ‘ਸੁਰ ਸੰਗਮ ਫ਼ਾਜ਼ਿਲਕਾ’ ਵਲੋਂ ਬਾਲੀਵੁੱਡ ਦੀਆਂ ਦਿੱਗਜ ਗਾਇਕਾਵਾਂ ਆਸ਼ਾ ਭੋਂਸਲੇ ਅਤੇ ਸੁਮਨ ਕਲਿਆਣਪੁਰ ਨੂੰ ਸਮਰਪਿਤ ਸੰਗੀਤਮਈ ਸ਼ਾਮ ‘ਯੂੰ ਹੀ ਗਾਤੇ ਰਹੋ’ ਸਮਾਗਮ ਕਰਵਾਇਆ ਗਿਆ। ਜਨਰਲ ਸਕੱਤਰ ਰੌਸ਼ਨ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 12-08-2026
ਫ਼ਾਜ਼ਿਲਕਾ,11 ਅਗਸਤ (ਅਮਰਜੀਤ ਸ਼ਰਮਾ)-ਸੰਗੀਤ ਨੂੰ ਸਮਰਪਿਤ ਇਲਾਕੇ ਦੀ ਨਾਮਵਰ ਸੰਸਥਾ ‘ਸੁਰ ਸੰਗਮ ਫ਼ਾਜ਼ਿਲਕਾ’ ਵਲੋਂ ਬਾਲੀਵੁੱਡ ਦੀਆਂ ਦਿੱਗਜ ਗਾਇਕਾਵਾਂ ਆਸ਼ਾ ਭੋਂਸਲੇ ਅਤੇ ਸੁਮਨ ਕਲਿਆਣਪੁਰ ਨੂੰ ਸਮਰਪਿਤ ਸੰਗੀਤਮਈ ਸ਼ਾਮ ‘ਯੂੰ ਹੀ ਗਾਤੇ ਰਹੋ’ ਸਮਾਗਮ ਕਰਵਾਇਆ ਗਿਆ। ਜਨਰਲ ਸਕੱਤਰ ਰੌਸ਼ਨ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿਚ ਅਗਰਵਾਲ ਸਭਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਅੰਕੁਸ਼ ਫੁਟੇਲਾ, ਸੁਨੀਲ ਮੈਣੀ ਅਤੇ ਸਮਾਜ ਸੇਵੀ ਬੰਟੀ ਪਟਵਾਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਕਰਾਓਕੇ ਸਿਸਟਮ ਰਾਹੀਂ ਕਰਵਾਏ ਇਸ ਪ੍ਰੋਗਰਾਮ ’ਚ ਰਾਕੇਸ਼ ਸ਼ਰਮਾ, ਰਾਜੀਵ ਸਚਦੇਵਾ, ਰਾਜਿੰਦਰ ਵਿਖੋਨਾ, ਐਡਵੋਕੇਟ ਅਨਿਲ ਸੇਤੀਆ, ਆਸ਼ੀਸ਼ ਸ਼ਰਮਾ, ਸ਼ਾਲਿਨੀ, ਪੂਜਾ ਗੁੰਬਰ, ਡਾ. ਨਵਦੀਪ ਜਸੂਜਾ, ਸੰਦੀਪ ਕਟਾਰੀਆ, ਸ਼ਿਆਮ ਸੋਲੰਕੀ ਅਤੇ ਹੋਰ ਸਥਾਨਕ ਕਲਾਕਾਰਾਂ ਨੇ ਬਾਲੀਵੁੱਡ ਦੇ ਸਦਾਬਹਾਰ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਕਈ ਨਵੇਂ ਉੱਭਰਦੇ ਗਾਇਕਾਂ ਨੇ ਵੀ ਪਹਿਲੀ ਵਾਰ ਮੰਚ ’ਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਇਸ ਦੌਰਾਨ ਸਰੋਤਿਆਂ ਲਈ ’ਨੀਲਮ ਘਰ’ ਖੇਡ ਦਾ ਆਯੋਜਨ ਵੀ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਮਨੋਜ ਨਾਰੰਗ ਅਤੇ ਰੌਸ਼ਨ ਵਰਮਾ ਨੇ ਨਿਭਾਇਆ। ਅੰਤ ਵਿਚ ਸੰਸਥਾ ਦੇ ਪ੍ਰਧਾਨ ਐਡਵੋਕੇਟ ਰਾਜੇਸ਼ ਕਾਲਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਸਥਾ ਦੇ ਮੈਂਬਰ ਵੱਡੀ ਗਿਣਤੀ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਦੇ ਕਾਰਜਕਾਲ ’ਚ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਲਈ ਹੋ ਰਹੇ ਨੇ ਖੱਜਲ ਖੁਆਰ- ਰਵੀਪ੍ਰੀਤ ਸਿੱਧੂ ਅਗਲੀ ਖ਼ਬਰ ਕਿਸਾਨਾਂ ਨੂੰ ਨਹੀਂ ਰਾਸ ਆ ਰਹੀ ਫ਼ਸਲੀ ਵਿਭਿੰਨਤਾ ਪਸ਼ੂਆਂ ਦੇ ਆਚਾਰ ਲਈ ਬੀਜੀ ਮੱਕੀ ਨੂੰ ਖ਼ਰੀਦਣ ’ਚ ਨਹੀਂ ਦੇ ਰਿਹਾ ਕੋਈ ਤ...
Ad Position 24