11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਰੋੜਾ ਵਿਕਾਸ ਮੰਚ ਨੇ ਦਿਵਿਆਂਗ ਨੂੰ ਭੇਟ ਕੀਤੀ ਟਰਾਈ ਸਾਈਕਲ

ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਵਲੋਂ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੰਚ ਵਲੋਂ ਇਕ ਦਿਵਿਆਂਗ ਲੋੜਵੰਦ ਵਿਅਕਤੀ ਨੂੰ ਨਵੀਂ ਟਰਾਈ ਸਾਈਕਲ ਭੇਟ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-08-2026
ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਵਲੋਂ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੰਚ ਵਲੋਂ ਇਕ ਦਿਵਿਆਂਗ ਲੋੜਵੰਦ ਵਿਅਕਤੀ ਨੂੰ ਨਵੀਂ ਟਰਾਈ ਸਾਈਕਲ ਭੇਟ ਕੀਤੀ ਗਈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਿਛਲੇ ਕਰੀਬ 20 ਸਾਲਾਂ ਤੋਂ ਸਾਲਾਸਰ ਬਾਲਾ ਜੀ ਦੀ ਯਾਤਰਾ ਕਰਦਾ ਆ ਰਿਹਾ ਹੈ। ਪੁਰਾਣੀ ਟਰਾਈ ਸਾਈਕਲ ਖ਼ਰਾਬ ਹੋਣ ਕਾਰਨ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਦੀ ਮਦਦ ਦੀ ਅਪੀਲ ’ਤੇ ਮੰਚ ਦੇ ਕੈਨੇਡਾ ਪ੍ਰਧਾਨ ਅਮਿੱਤ ਝਾਂਬ ਦੇ ਯਤਨਾਂ ਸਦਕਾ ਕੈਨੇਡਾ ਵਾਸੀ ਵਿਸ਼ਾਲ ਤੇ ਨੇਹਾ ਨੇ ਟਰਾਈ ਸਾਈਕਲ ਲਈ ਸਹਿਯੋਗ ਦਿੱਤਾ। ਗਗਨ ਚੁੱਘ ਨੇ ਵਿਸ਼ਾਲ ਅਤੇ ਨੇਹਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਵਲੋਂ ਲੋੜਵੰਦਾਂ ਦੀ ਸਹਾਇਤਾ ਅਤੇ ਸਮਾਜ ਸੇਵਾ ਦੇ ਕਾਰਜ ਭਵਿੱਖ ਵਿਚ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਸੁਰਿੰਦਰ ਗਾਂਧੀ, ਜਤਿਨ ਧਵਨ, ਈਸ਼ਾਂਤ ਕਟਾਰੀਆ ਅਤੇ ਸੰਜੇ ਡੋਡਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਨਹੀਂ ਰਾਸ ਆ ਰਹੀ ਫ਼ਸਲੀ ਵਿਭਿੰਨਤਾ ਪਸ਼ੂਆਂ ਦੇ ਆਚਾਰ ਲਈ ਬੀਜੀ ਮੱਕੀ ਨੂੰ ਖ਼ਰੀਦਣ ’ਚ ਨਹੀਂ ਦੇ ਰਿਹਾ ਕੋਈ ਤ... ਅਗਲੀ ਖ਼ਬਰ ਰੋਲ ਪਲੇਅ ਮੁਕਾਬਲੇ ’ਚ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਦੀ ਟੀਮ ਰਹੀ ਅੱਵਲ
Ad Position 24