12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਿਯਮਾਂ ਨੂੰ ਛਿੱਕੇ ਟੰਗ ਕੇ ਸਟੇਟ ਹਾਈਵੇ ’ਤੇ ਖੁੱਲ੍ਹੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਮੰਡੀ ਘੁਬਾਇਆ, 11 ਅਗਸਤ (ਅਮਨ ਬਵੇਜਾ)-ਸੂਬੇ ਵਿਚ ਜਿੱਥੇ ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਤੌਰ ’ਤੇ ਸ਼ਰਾਬ ਦੀ ਵਿੱਕਰੀ ਨੂੰ ਰੋਕਣ ਲਈ ਸਖ਼ਤੀ ਨਾਲ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਸ਼ਰਾਬ ਦੀ ਵਿੱਕਰੀ ਨੂੰ ਲੈ ਕੇ ਸਰਕਾਰ ਵਲੋਂ ਤੈਅ ਕੀਤੇ ਨਿਯਮਾਂ ਦੇ ਬਾਵਜੂਦ ਕਈ ਥਾਵਾਂ ’ਤੇ ਠੇਕੇਦਾਰਾਂ ਵਲੋਂ ਖ਼ੁਦ ਹੀ ਇੰਨਾ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਲਾਲਾਬਾਦ ਹਾਈਵੇ ਦੇ ਨਾਲ ਕਥਿਤ ਤੌਰ ’ਤੇ ਚੱਲ ਰਹੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

Ad Position 21
No active advertisement
ਹਾਦਸਿਆਂ ਨੂੰ ਸੱਦਾ ਦਿੰਦੀ ਜਲਾਲਾਬਾਦ ਸਟੇਟ ਹਾਈਵੇਅ ਸਥਿਤ ਚੱਲਦੀ ਸ਼ਰਾਬ ਦੀ ਨਾਜਾਇਜ਼ ਬਰਾਂਚ। ਤਸਵੀਰ-ਅਮਨ ਬਵੇਜਾ 12-08-2026
ਮੰਡੀ ਘੁਬਾਇਆ, 11 ਅਗਸਤ (ਅਮਨ ਬਵੇਜਾ)-ਸੂਬੇ ਵਿਚ ਜਿੱਥੇ ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਤੌਰ ’ਤੇ ਸ਼ਰਾਬ ਦੀ ਵਿੱਕਰੀ ਨੂੰ ਰੋਕਣ ਲਈ ਸਖ਼ਤੀ ਨਾਲ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਸ਼ਰਾਬ ਦੀ ਵਿੱਕਰੀ ਨੂੰ ਲੈ ਕੇ ਸਰਕਾਰ ਵਲੋਂ ਤੈਅ ਕੀਤੇ ਨਿਯਮਾਂ ਦੇ ਬਾਵਜੂਦ ਕਈ ਥਾਵਾਂ ’ਤੇ ਠੇਕੇਦਾਰਾਂ ਵਲੋਂ ਖ਼ੁਦ ਹੀ ਇੰਨਾ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਲਾਲਾਬਾਦ ਹਾਈਵੇ ਦੇ ਨਾਲ ਕਥਿਤ ਤੌਰ ’ਤੇ ਚੱਲ ਰਹੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਵਿੱਕਰੀ ਨਿਯਮਾਂ ਅਨੁਸਾਰ ਮਨਜ਼ੂਰਸ਼ੁਦਾ ਨਹੀਂ ਹਨ ਤਾਂ ਫਿਰ ਇੰਨਾ ਨੂੰ ਚਲਾਉਣ ਦੀ ਇਜਾਜ਼ਤ ਕੌਣ ਦੇ ਰਿਹਾ ਹੈ ? ਸੂਤਰਾਂ ਅਨੁਸਾਰ ਇਸ ਖੇਤਰ ਵਿਚ ਕੁੱਝ ਥਾਵਾਂ ’ਤੇ ਮੁੱਖ ਠੇਕੇ ਤੋਂ ਇਲਾਵਾ ਕਥਿਤ ਤੌਰ ’ਤੇ ਛੋਟੀਆਂ ਬਰਾਂਚਾਂ ਰਾਹੀਂ ਵੀ ਸ਼ਰਾਬ ਦੀ ਵਿੱਕਰੀ ਕੀਤੀ ਜਾ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਇੰਨਾ ਥਾਵਾਂ ’ਤੇ ਨਾ ਤਾਂ ਨਿਯਮਾਂ ਦੀ ਪਾਲਨਾ ਹੁੰਦੀ ਦਿਖਾਈ ਦਿੰਦੀ ਹੈ ਅਤੇ ਨਾ ਹੀ ਗਾਹਕਾਂ ਨੂੰ ਇਹ ਸਪਸ਼ਟ ਜਾਣਕਾਰੀ ਮਿਲਦੀ ਹੈ ਕਿ ਉਕਤ ਥਾਂ ਤੋਂ ਸ਼ਰਾਬ ਦੀ ਵਿੱਕਰੀ ਲਈ ਲੋੜੀਂਦੀ ਮਨਜ਼ੂਰੀ ਮੌਜੂਦ ਹੈ ਜਾਂ ਨਹੀਂ। ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸੇ ਸਟੇਟ ਹਾਈਵੇ ਦੇ ਨੇੜੇ ਅਜਿਹੀ ਬਰਾਂਚ ਚੱਲ ਰਹੀ ਹੈ ਤਾਂ ਸੰਬੰਧਿਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ? ਇਸ ਦੇ ਨਾਲ ਹੀ ਸਬੰਧਿਤ ਠੇਕੇਦਾਰਾਂ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਲਾਇਸੈਂਸ ਅਧੀਨ ਕਿਹੜੇ ਸਥਾਨਾਂ ’ਤੇ ਸ਼ਰਾਬ ਦੀ ਵਿੱਕਰੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਈਵੇ ਦੇ ਨੇੜੇ ਸ਼ਰਾਬ ਦੀ ਵਿੱਕਰੀ ਨਾਲ ਸੜਕ ਸੁਰੱਖਿਆ ਨੂੰ ਲੈ ਕੇ ਵੀ ਚਿੰਤਾਵਾਂ ਪੈਦਾ ਹੁੰਦੀਆਂ ਹਨ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਪ੍ਰਸ਼ਾਸਨ ਅਤੇ ਆਬਕਾਰੀ ਵਿਭਾਗ ਨੂੰ ਅਜਿਹੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਟੇਟ ਹਾਈਵੇ ਅਤੇ ਇਸ ਦੇ ਆਸ-ਪਾਸ ਚੱਲ ਰਹੇ ਸਾਰੇ ਸ਼ਰਾਬ ਵਿੱਕਰੀ ਕੇਂਦਰਾਂ ਦੀ ਜਾਂਚ ਕਰਵਾਈ ਜਾਵੇ। ਜੇਕਰ ਕੋਈ ਬਰਾਂਚ ਬਿਨਾਂ ਮਨਜ਼ੂਰੀ ਜਾਂ ਨਿਯਮਾਂ ਦੀ ਉਲੰਘਣਾ ਕਰਕੇ ਚੱਲ ਰਹੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਿਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਂਦੇ ਹਨ ਜਾਂ ਫਿਰ ਲੋਕਾਂ ਦਾ ਇਹ ਸਵਾਲ ਅਣਸੁਲਝਿਆ ਹੀ ਰਹੇਗਾ ਕਿ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਨਾਂਅ ’ਤੇ ਕਿੱਥੇ-ਕਿੱਥੇ ਸ਼ਰਾਬ ਵਿਕ ਰਹੀ ਹੈ? ਇਸ ਸੰਬੰਧੀ ਫ਼ਿਰੋਜਪੁਰ ਫ਼ਾਜ਼ਿਲਕਾ ਸਟੇਟ ਹਾਈਵੇਅ ਸਥਿਤ ਚੱਲਦੀ ਸ਼ਰਾਬ ਦੀ ਨਾਜਾਇਜ਼ ਬਰਾਂਚ ਬਾਰੇ ਸ਼ਰਾਬ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਪਹਿਲਾਂ ਕਿਹਾ ਕਿ ਉਹ ਬਾਹਰ ਹਨ, ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ, ਉਨ੍ਹਾਂ ਕਿਹਾ ਕਿ ਦਫ਼ਤਰ ਆਜੋ ਕੱਲ੍ਹ ਗੱਲ ਕਰਦੇ ਹਾਂ, ਜਦੋਂ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਜੋ ਪੱਖ ਹੈ, ਦੱਸ ਦਿਓ ਤਾਂ ਉਹ ਕਹਿ ਕੇ ਫ਼ੋਨ ਕੱਟ ਗਏ ਕਿ ਫਿਰ ਕੀ ਹੋ ਗਿਆ ਜੀ ਇਹ ਚੱਲੀ ਜਾਂਦੀਆਂ ਨੇ। ਕੀ ਕਹਿੰਦੇ ਹਨ ਈ.ਟੀ.ਓ. ਫ਼ਾਜ਼ਿਲਕਾ ਮੁਖ਼ਤਿਆਰ ਸਿੰਘ - ਜਦੋਂ ਇਸ ਸੰਬੰਧੀ ਈ.ਟੀ.ਓ.ਫ਼ਾਜ਼ਿਲਕਾ ਮੁਖ਼ਤਿਆਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਚੈੱਕ ਕਰਨਗੇ ਤਾਂ ਫਿਰ ਹੀ ਕੁੱਝ ਕਹਿ ਸਕਦੇ ਹਨ। ਕੀ ਕਹਿੰਦੇ ਹਨ ਆਬਕਾਰੀ ਇੰਸਪੈਕਟਰ ਗੁਰਤੇਜ ਸਿੰਘ - ਇਸ ਸੰਬੰਧੀ ਜਦੋਂ ਐਕਸਾਈਜ਼ ਆਬਕਾਰੀ ਗੁਰਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਗੱਲ ਹੈ ਤਾਂ ਦੱਸੋ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਉਕਤ ਚੱਲ ਰਹੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਬਾਰੇ ਜਾਣਕਾਰੀ ਹੈ ਤਾਂ ਉਨ੍ਹਾਂ ਕਿਹਾ ਹਾਂ ਮੇਰੇ ਧਿਆਨ ਵਿਚ ਹੈ ਅਤੇ ਕੋਈ ਗੱਲ ਨਹੀਂ ਜਲਦੀ ਬੰਦ ਕਰਵਾ ਦਿੰਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਬਲਾਕ ਕਾਂਗਰਸ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਵਲੋਂ ਹਾਈਕਮਾਨ ਦਾ ਧੰਨਵਾਦ * ਕਾਂਗਰਸੀ ਆਗੂ ਸਮਰਬੀਰ ਸਿੰਘ ਸ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲੇ ’ਚ ਆਧਾਰਸ਼ਿਲਾ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਰਸ਼ ਚੌਧਰੀ ਦੀ ਹੋਈ ਸੂਬਾ ਪੱ...
Ad Position 24