ਸੇਵਾ ਮੁਕਤ ਨਗਰ ਨਿਗਮ ਕਰਮਚਾਰੀ ਐਸੋਸੀਏਸ਼ਨ ਨੇ ਨਗਰ ਨਿਗਮ ਦੇ ਨਵੇਂ ਬਣੇ ਬੋਰਡ ਨੂੰ ਦਿੱਤੀ ਵਧਾਈ
ਅਬੋਹਰ, 5 ਅਗਸਤ(ਤੇਜਿੰਦਰ ਸਿੰਘ ਖ਼ਾਲਸਾ)-ਸੇਵਾਮੁਕਤ ਨਗਰ ਨਿਗਮ ਕਰਮਚਾਰੀ ਐਸੋਸੀਏਸ਼ਨ ਅਬੋਹਰ ਦੇ ਮੈਂਬਰਾਂ ਨੇ ਨਵੇਂ ਭਾਜਪਾ ਨਗਰ ਨਿਗਮ ਬੋਰਡ ਨੂੰ ਵਧਾਈ ਦਿੰਦਿਆਂ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਨਵੇਂ ਚੁਣੇ ਕੌਂਸਲਰਾਂ ਦਾ ਵੀ ਸਨਮਾਨ ਕੀਤਾ ਗਿਆ।
ਅਬੋਹਰ, 5 ਅਗਸਤ(ਤੇਜਿੰਦਰ ਸਿੰਘ ਖ਼ਾਲਸਾ)-ਸੇਵਾਮੁਕਤ ਨਗਰ ਨਿਗਮ ਕਰਮਚਾਰੀ ਐਸੋਸੀਏਸ਼ਨ ਅਬੋਹਰ ਦੇ ਮੈਂਬਰਾਂ ਨੇ ਨਵੇਂ ਭਾਜਪਾ ਨਗਰ ਨਿਗਮ ਬੋਰਡ ਨੂੰ ਵਧਾਈ ਦਿੰਦਿਆਂ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਨਵੇਂ ਚੁਣੇ ਕੌਂਸਲਰਾਂ ਦਾ ਵੀ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਾਟਸ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਚੁਣੀ ਮੇਅਰ ਸ੍ਰੀਮਤੀ ਪੂਜਾ ਵਧਵਾ, ਸੀਨੀਅਰ ਡਿਪਟੀ ਮੇਅਰ ਧਰਮਵੀਰ, ਡਿਪਟੀ ਮੇਅਰ ਦੀਪਕ ਛਾਪੋਲਾ ਅਤੇ ਸਾਰੇ ਕੌਂਸਲਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਾਟਸ ਨੇ ਨਵੇਂ ਬਣੇ ਬੋਰਡ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਨਗਰ ਨਿਗਮ ਦੀ ਸ਼ਾਨਦਾਰ ਅਤੇ ਖੁਸ਼ਹਾਲ ਵਿਰਾਸਤ ਦੇ ਗਵਾਹ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਅਬੋਹਰ ਨਗਰ ਕੌਂਸਲ ਆਰਥਿਕ ਤੌਰ ’ਤੇ ਬਹੁਤ ਮਜ਼ਬੂਤ ਸੀ। ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹ ਅਤੇ ਪੈਨਸ਼ਨ ਮਿਲਦੀ ਸੀ ਅਤੇ ਵਿਕਾਸ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਚੱਲਦੇ ਸਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਅਬੋਹਰ ਨਗਰ ਕੌਂਸਲ ਗੁਆਂਢੀ ਸ਼ਹਿਰਾਂ ਨੂੰ ਵੀ ਕਰਜ਼ੇ ਵਜੋਂ ਰਕਮ ਮੁਹੱਈਆ ਕਰਵਾਉਂਦੀ ਸੀ, ਪਰ ਅੱਜ ਹਾਲਾਤ ਬਦਲ ਚੁੱਕੇ ਹਨ ਅਤੇ ਨਗਰ ਨਿਗਮ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਸਫ਼ਾਈ, ਸੀਵਰੇਜ ਅਤੇ ਹੋਰ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਆਮਦਨ ਦੇ ਸਰੋਤ ਵੱਧਣ ਦੇ ਬਾਵਜੂਦ ਨਗਰ ਨਿਗਮ ਆਰਥਿਕ ਤੰਗੀ ਨਾਲ ਕਿਉਂ ਜੂਝ ਰਿਹਾ ਹੈ, ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਨਵੇਂ ਬੋਰਡ ਦੇ ਨੁਮਾਇੰਦਿਆਂ ਨੇ ਐਸੋਸੀਏਸ਼ਨ ਵਲੋਂ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਨਗਰ ਨਿਗਮ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਸੇਵਾਮੁਕਤ ਕਰਮਚਾਰੀਆਂ ਦਾ ਤਜਰਬਾ ਸ਼ਹਿਰ ਦੇ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਟਸ, ਉਪ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ, ਸਕੱਤਰ ਪ੍ਰਮੋਦ ਕੁਮਾਰ ਜੁਨੇਜਾ, ਖ਼ਜ਼ਾਨਚੀ ਵੇਦ ਪ੍ਰਕਾਸ਼ ਵਾਟਸ, ਅਵਿਨਾਸ਼ ਚੰਦਰ ਧਮੀਜਾ, ਜਗਨ ਨਾਥ, ਸੋਹਣ ਲਾਲ, ਸ਼ਾਮ ਲਾਲ ਧੌਲਪੁਰੀਆ, ਕਮਲ ਜੁਨੇਜਾ, ਪ੍ਰਿਥਵੀ ਰਾਜ, ਕਪਿਲ ਦੇਵ, ਕੁਲਦੀਪ ਕੁਮਾਰ, ਹਰਭਜਨ ਲਾਲ, ਸੁਭਾਸ਼ ਨਾਗਪਾਲ, ਸਤੀਸ਼ ਤਿੰਨਾ, ਸਤਿਆ ਨੰਦ ਫੁਟੇਲਾ, ਰਾਮਜੀਤ ਕਸ਼ਯਪ ਸਮੇਤ ਹੋਰ ਸੇਵਾਮੁਕਤ ਕਰਮਚਾਰੀ ਅਤੇ ਕੌਂਸਲਰ ਹਾਜ਼ਰ ਸਨ।