ਫ਼ਾਜ਼ਿਲਕਾ ’ਚ 4 ਥਾਣਿਆਂ ਦੇ ਐੱਸ.ਐੱਚ.ਓ. ਦੇ ਹੋਏ ਤਬਾਦਲੇ, ਐੱਸ.ਐੱਸ.ਪੀ. ਨੇ ਜਾਰੀ ਕੀਤੇ ਹੁਕਮ
ਅੰਗਰੇਜ਼ ਨੂੰ ਜਲਾਲਾਬਾਦ ਸਦਰ ਥਾਣੇ ਦਾ ਮਿਲਿਆ ਚਾਰਜ
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਥਾਣਿਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਐੱਸ. ਐੱਸ.
ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਥਾਣਿਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਵਲੋਂ 4 ਥਾਣਿਆਂ ਦੇ ਐੱਸ.ਐੱਚ.ਓ.ਬਦਲ ਦਿੱਤੇ ਗਏ ਹਨ। ਇਨ੍ਹਾਂ ਫੇਰਬਦਲਾਂ ਤਹਿਤ ਜਲਾਲਾਬਾਦ ਸੀ.ਟੀ, ਜਲਾਲਾਬਾਦ ਸਦਰ, ਅਰਨੀਵਾਲਾ ਅਤੇ ਅਬੋਹਰ ਸਦਰ ਥਾਣੇ ਦੇ ਮੁਖੀ ਬਦਲੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਜਲਾਲਾਬਾਦ ਸੀ.ਟੀ ਥਾਣੇ ਦੇ ਐੱਸ.ਐੱਚ.ਓ. ਸਚਿਨ ਕੰਬੋਜ ਦੀ ਜਗਾ ਮੋਹਿਤ ਧਵਨ ਨੂੰ ਨਵਾਂ ਐੱਸ.ਐੱਚ.ਓ.ਨਿਯੁਕਤ ਕੀਤਾ ਗਿਆ ਹੈ, ਜਦਕਿ ਸਚਿਨ ਕੰਬੋਜ ਨੂੰ ਅਬੋਹਰ ਸਦਰ ਥਾਣੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਬੋਹਰ ਸਦਰ ’ਚ ਤਾਇਨਾਤ ਕੁਲਦੀਪ ਸ਼ਰਮਾ ਨੂੰ ਅਰਨੀਵਾਲਾ ਥਾਣੇ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਅਰਨੀਵਾਲਾ ਵਿਖੇ ਤਾਇਨਾਤ ਇੰਸਪੈਕਟਰ ਅੰਗਰੇਜ਼ ਕੁਮਾਰ ਨੂੰ ਜਲਾਲਾਬਾਦ ਸਦਰ ਥਾਣੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਥਾਣਿਆਂ ਦੀ ਚੈਕਿੰਗ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ।