15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਬੋਹਰ ਕਲੱਬ ਦੇ ਵਿਸਥਾਰ ਅਤੇ ਵਿਕਾਸ ਲਈ ਅਹੁਦੇਦਾਰਾਂ ਦੀ ਅਹਿਮ ਬੈਠਕ <br/>

Ad Position 21
No active advertisement
ਅਬੋਹਰ ਕਲੱਬ ਵਿਖੇ ਵਿਕਾਸ ਕਾਰਜਾਂ ਸਬੰਧੀ ਰੱਖੀ ਬੈਠਕ 'ਚ ਸ਼ਾਮਿਲ ਐੱਸ.ਡੀ.ਐਮ. ਕਿ੍ਸ਼ਨ ਪਾਲ ਰਾਜਪੂਤ, ਕਰਨ ਨਾਰੰਗ, ਪ੍ਰਧਾਨ ਅਰਵਿੰਦ ਬਜਾਜ ਅਤੇ ਹੋਰ ਅਹੁਦੇਦਾਰ | ਅਜੀਤ ਤਸਵੀਰ <br/> 20-02-2026
ਅਬੋਹਰ, 19 ਫਰਵਰੀ (ਵਿਵੇਕ ਹੂੜੀਆ)-ਨਹਿਰੂ ਪਾਰਕ ਦੇ ਨੇੜੇ ਸਥਿਤ ਅਬੋਹਰ ਕਲੱਬ ਦੇ ਵਿਸਥਾਰ ਅਤੇ ਸਰਵਪੱਖੀ ਵਿਕਾਸ ਨੂੰ ਲੈ ਕੇ ਇਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ | ਇਸ ਬੈਠਕ ਵਿਚ ਕਲੱਬ ਦੇ ਅਹੁਦੇਦਾਰਾਂ ਨੇ ਭਵਿੱਖ ਦੀਆਂ ਯੋਜਨਾਵਾਂ 'ਤੇ ਡੂੰਘੀ ਚਰਚਾ ਕੀਤੀ ਤਾਂ ਜੋ ਇਸ ਨੂੰ ਸ਼ਹਿਰ ਨਿਵਾਸੀਆਂ ਲਈ ਹੋਰ ਵਧੇਰੇ ਲਾਹੇਵੰਦ ਅਤੇ ਆਕਰਸ਼ਕ ਬਣਾਇਆ ਜਾ ਸਕੇ | ਬੈਠਕ ਵਿਚ ਮੁੱਖ ਮਹਿਮਾਨ ਵਜੋਂ ਅਬੋਹਰ ਦੇ ਐੱਸ.ਡੀ.ਐਮ ਕਿ੍ਸ਼ਨ ਪਾਲ ਰਾਜਪੂਤ, ਜੋ ਕਿ ਕਲੱਬ ਦੇ ਮੁੱਖ ਸਰਪ੍ਰਸਤ ਵੀ ਹਨ, ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੇ ਨਾਲ 'ਆਪ' ਹਲਕਾ ਇੰਚਾਰਜ ਅਰੁਣ ਨਾਰੰਗ ਦੇ ਸਪੁੱਤਰ ਅਤੇ ਕਲੱਬ ਮੈਂਬਰ ਕਰਨ ਨਾਰੰਗ ਵੀ ਮੌਜੂਦ ਸਨ | ਐੱਸ.ਡੀ.ਐਮ ਕਿ੍ਸ਼ਨ ਪਾਲ ਰਾਜਪੂਤ ਨੇ ਸੁਝਾਅ ਦਿੱਤਾ ਕਿ ਕੈਨਟੀਨ ਦਾ ਸੰਚਾਲਨ ਕਿਸੇ ਤਜਰਬੇਕਾਰ ਵਿਅਕਤੀ ਨੂੰ ਸੌਂਪਿਆ ਜਾਵੇ ਤਾਂ ਜੋ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੀਆ ਖਾਣ-ਪੀਣ ਅਤੇ ਪਰਿਵਾਰਕ ਮਾਹੌਲ ਮਿਲ ਸਕੇ | ਕਲੱਬ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਬਜਾਜ ਨੇ ਪ੍ਰਸਤਾਵ ਰੱਖਿਆ ਕਿ ਕਲੱਬ ਵਿਚ ਇਕ ਆਧੁਨਿਕ ਫੰਕਸ਼ਨ ਹਾਲ ਬਣਾਇਆ ਜਾਵੇ | ਇਸ ਨਾਲ ਮੱਧ ਵਰਗੀ ਪਰਿਵਾਰ ਆਪਣੇ ਸਮਾਜਿਕ ਅਤੇ ਮੰਗਲੀਕ ਪ੍ਰੋਗਰਾਮ ਘੱਟ ਖ਼ਰਚੇ 'ਤੇ ਇੱਥੇ ਕਰ ਸਕਣਗੇ | ਪ੍ਰਧਾਨ ਬਜਾਜ ਨੇ ਕਿਹਾ ਕਿ ਕਲੱਬ ਦੇ ਵਿਕਾਸ ਲਈ ਵੱਧ ਤੋਂ ਵੱਧ ਨਵੇਂ ਮੈਂਬਰ ਜੋੜੇ ਜਾਣਗੇ | ਐੱਸ.ਡੀ.ਐਮ ਨੇ ਇਸ ਪ੍ਰਸਤਾਵ 'ਤੇ ਆਪਣੀ ਸਹਿਮਤੀ ਜਤਾਉਂਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਰਣਧੀਰ ਗਾਬਾ, ਸੁਰਜੀਤ ਸਿੰਘ, ਰਾਜਿੰਦਰ ਕੰਬੋਜ, ਸੁਰੇਸ਼ ਗਰੋਵਰ ਬੱਗੂ, ਬਾਵਾ ਜੈਸਵਾਲ, ਆਸ਼ੂ ਛਾਬੜਾ, ਸੋਨੂੰ ਸਵਾਮੀ, ਰਾਕੇਸ਼ ਮਦਾਨ, ਮਿੰਟੂ ਮੁਟਨੇਜਾ, ਮੋਹਨ ਸਚਦੇਵਾ, ਰਾਕੇਸ਼ ਮੁੰਜਾਲ, ਕਿ੍ਸ਼ਨ ਗਰੋਵਰ, ਹਰਿੰਦਰ ਬੇਦੀ, ਅਸ਼ਵਨੀ, ਗੁਲਸ਼ਨ ਚਰਾਇਆ, ਵਿਕੀ ਮਿੱਤਲ, ਰਾਜਿੰਦਰ ਮਿੱਤਲ ਅਤੇ ਨਰੇਸ਼ ਚਲਾਣਾ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਸੀਤੋ ਗੰੁਨੋ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਗਾਇਆ ਅੱਖਾਂ ਤੇ ਕੰਨਾਂ ਦਾ ਫ਼ਰੀ ਚੈੱਕਅਪ... ਅਗਲੀ ਖ਼ਬਰ ਆਤਮ ਵੱਲਭ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 'ਚ ਗੱਡੇ ਸਫਲਤਾ ਦੇ ਝੰਡੇ <br/>
Ad Position 24