ਗਿਆਨੀ ਨਵਤੇਜ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਗੁਰਮਤਿ ਪ੍ਰਚਾਰ ਫੇਰੀ ਲਈ ਆਸਟਰੇਲੀਆ ਰਵਾਨਾ
ਫਤਹਿਗੜ੍ਹ ਚੂੜੀਆਂ, 27 ਨਵਬੰਰ (ਐਮ. ਐਸ.
ਫਤਹਿਗੜ੍ਹ ਚੂੜੀਆਂ, 27 ਨਵਬੰਰ (ਐਮ.ਐਸ. ਫੁੱਲ)-ਨਜ਼ਦੀਕ ਪਿੰਡ ਮਾਨ ਸੈਂਡਵਾਲ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਨਵਤੇਜ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਇਨੀ ਦਿਨੀਂ ਆਸਟਰੇਲੀਆ ਵਿਖੇ ਗੁਰਮਤਿ ਪ੍ਰਚਾਰ ਫੇਰੀ ’ਤੇ ਹਨ। ਉਹ 21 ਦਸੰਬਰ ਤੱਕ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਗੁਰਮਤਿ ਪ੍ਰਚਾਰ ਕਰਨਗੇ। ਇਸ ਸੰਬੰਧੀ ਗਿਆਨੀ ਨਵਤੇਜ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਨੇ ਦੱਸਿਆ ਕੇ ਉਹ ਪਰਥ ਤੋਂ ਸ਼ੁਰੂ ਹੋ ਕੇ ਬ੍ਰਿਸਬੇਨ, ਕੈਨਬਰਾ, ਐਡੀਲੇਡ ਅਤੇ ਮੈਲਬਰਨ ਆਦਿ ਸ਼ਹਿਰਾਂ ਵਿਚ ਲੜੀਵਾਰ ਹਾਜ਼ਰੀ ਭਰਨਗੇ। ਜ਼ਿਕਰਯੋਗ ਹੈ ਕੇ ਗਿਆਨੀ ਨਵਤੇਜ ਸਿੰਘ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਤੋਂ ਵੀ ਲਾਈਵ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਂਦੇ ਰਹਿੰਦੇ ਹਨ।